ਬਾਲੀਵੁੱਡ ਦੀ ਇਸ ਅਦਾਕਾਰਾ ਨੂੰ ਯੋਗਾ ਕਰਨਾ ਪਿਆ ਮਹਿੰਗਾ, ਦੇਖੋ ਵੀਡੀਓ
5/19/2020 8:10:40 AM

ਮੁੰਬਈ(ਬਿਊਰ)- ‘ਪਿਆਰ ਕਾ ਪੰਚਨਾਮਾ’ ਤੋਂ ਮਸ਼ਹੂਰ ਹੋਈ ਅਦਾਕਾਰਾ ਸੋਨਾਲੀ ਸਹਿਗਲ ਜੋ ਕਿ ਇਨ੍ਹੀਂ ਦਿਨੀਂ ਆਪਣੀ ਫਿੱਟਨੈਸ ਦਾ ਪੂਰਾ ਧਿਆਨ ਰੱਖ ਰਹੀ ਹੈ । ਉਹ ਅਕਸਰ ਆਪਣੇ ਕਸਰਤ ਤੇ ਕੱਥਕ ਡਾਂਸ ਕਰਦਿਆਂ ਦੀ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ‘ਚ ਸੋਨਾਲੀ ਨੇ ਇਕ ਯੋਗਾ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਉਹ ਕੰਧ ਦੀ ਸਹਾਇਤਾ ਨਾਲ ਯੋਗਾ ਕਰਦੀ ਨਜ਼ਰ ਆ ਰਹੀ ਹੈ। ਇਸੇ ਦੌਰਾਨ ਸੋਨਾਲੀ ਸਹਿਗਲ ਦਾ ਪਾਲਤੂ ਕੁੱਤਾ ਸ਼ਮਸ਼ੇਰ ਆ ਜਾਂਦਾ ਹੈ ਤੇ ਉਸ ਨੂੰ ਪਿਆਰ ਕਰਦੇ ਹੋਏ ਹੀਰੋਇਨ ਦੇ ਵਾਲਾਂ ਨੂੰ ਮੂੰਹ ‘ਚ ਪਾ ਕੇ ਖਿੱਚਦਾ ਦਿਖਾਈ ਦਿੰਦਾ ਹੈ। ਦਰਸ਼ਕ ਇਹ ਵੀਡੀਓ ਦੇਖ ਕੇ ਹਾਸੇ ਵਾਲੇ ਇਮੋਜ਼ੀ ਪੋਸਟ ਕਰ ਰਹੇ ਹਨ।
ਜੇਕਰ ਗੱਲ ਕਰੀਏ ਸੋਨਾਲੀ ਸਹਿਗਲ ਦੇ ਵਰਕਫਰੰਟ ਦੀ ਤਾਂ ਉਨ੍ਹਾਂ ਨੂੰ ਆਖਿਰੀ ਵਾਰ ਬਾਲੀਵੁੱਡ ਦੀ ਫ਼ਿਲਮ ‘ਜੈ ਮੰਮੀ ਦੀ’ ‘ਚ ਅਦਾਕਾਰੀ ਕਰਦੇ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਉਹ ‘ਪਿਆਰ ਕਾ ਪੰਚਨਾਮਾ 2’, ‘ਸੋਨੂ ਕੇ ਟੀਟੂ ਕੀ ਸਵੀਟੀ’, ‘ਹਾਈ ਜੈਕ’ ਵਰਗੀਆਂ ਕਈ ਫਿਲਮਾਂ ‘ਚ ਵੀ ਨਜ਼ਰ ਆ ਚੁਕੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ