ਹੁਣ ਕੇਰਲ ''ਚ ਫਸੀਆਂ 177 ਕੁੜੀਆਂ ਲਈ ਮਸੀਹਾ ਬਣੇ ਸੋਨੂੰ ਸੂਦ

5/30/2020 9:56:55 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇਸ ਸਮੇਂ ਪਤਾ ਨਹੀਂ ਕਿੰਨੇ ਲੋਕਾਂ ਦਾ ਮਸੀਹਾ ਬਣੇ ਹੋਏ ਹਨ। ਪ੍ਰਵਾਸੀ ਮਜ਼ਦੂਰਾਂ ਅਤੇ ਗਰੀਬਾਂ ਨੂੰ ਉਨ੍ਹਾਂ ਦੇ ਘਰ ਭੇਜਣ ਲਈ ਸੋਨੂੰ ਸੂਦ ਰਾਤ ਦਿਨ ਇੱਕ ਕਰ ਰਹੇ ਹਨ। ਇਸ ਮੁਸ਼ਕਿਲ ਦੇ ਸਮੇਂ 'ਚ ਆਪਣੀ ਦਰਿਆਦਲੀ ਨਾਲ ਸੋਨੂੰ ਸੂਦ ਨੇ ਲੱਖਾਂ ਲੋਕਾਂ ਦਾ ਦਿਲ ਜਿੱਤ ਲਿਆ ਹੈ। ਅਦਾਕਾਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਟੋਲ ਫ੍ਰੀ ਨੰਬਰ ਜਾਰੀ ਕੀਤਾ ਹੈ, ਜਿਸ ਰਾਹੀਂ ਲੋਕ ਉਨ੍ਹਾਂ ਨਾਲ ਅਤੇ ਉਨ੍ਹਾਂ ਦੀ ਟੀਮ ਨਾਲ ਸੰਪਰਕ ਕਰ ਰਹੇ ਹਨ। ਜਿਸ ਮਗਰੋਂ ਸੋਨੂੰ ਸੂਦ ਮੁੰਬਈ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਫਸੇ ਲੋਕਾਂ ਨੂੰ ਉਨ੍ਹਾਂ ਦੇ ਘਰ ਭੇਜਣ ਦਾ ਪ੍ਰਬੰਧ ਕਰ ਰਹੇ ਹਨ। ਅਦਾਕਾਰ ਸੋਨੂੰ ਸੂਦ ਹੁਣ ਤਕ ਕਈ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਵਾਉਣ 'ਚ ਮਦਦ ਕਰ ਚੁੱਕੇ ਹਨ ਅਤੇ ਹੁਣ ਅਦਾਕਾਰ ਨੇ ਇਕ ਹੋਰ ਦਿਲ ਜਿੱਤਣ ਵਾਲਾ ਕੰਮ ਕੀਤਾ ਹੈ।

ਸੋਨੂੰ ਸੂਦ ਨੇ ਕੇਰਲ ਦੇ ਅਰਨਾਕੁਲਮ 'ਚ ਫਸੀਆਂ 177 ਲੜਕੀਆਂ ਨੂੰ ਓਡੀਸ਼ਾ ਏਅਰਲਿਫਟ ਕਰਵਾਇਆ ਹੈ। ਇਹ ਲੜਕੀਆਂ ਅਰਨਾਕੁਲਮ ਦੀ ਇਕ ਲੋਕਲ ਫੈਕਟਰੀ 'ਚ ਸਿਲਾਈ ਅਤੇ ਕਢਾਈ ਦਾ ਕੰਮ ਕਰਦੀਆਂ ਹਨ। ਤਾਲਾਬੰਦੀ ਦੇ ਚੱਲਦਿਆਂ ਫੈਕਟਰੀ ਬੰਦ ਹੋ ਗਈ ਤੇ ਸਾਰੀਆਂ ਲੜਕੀਆਂ ਉਥੇ ਹੀ ਫਸ ਗਈਆਂ। ਸੋਨੂੰ ਸੂਦ ਨੂੰ ਆਪਣੇ ਇਕ ਦੋਸਤ ਦੇ ਜ਼ਰੀਏ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਬਿਨਾਂ ਦੇਰ ਕੀਤੇ ਤੁਰੰਤ ਕੋਚੀ ਤੇ ਭੁਵਨੇਸ਼ਵਰ ਏਅਰਪੋਰਟ ਨੂੰ ਆਪਰੇਟ ਕਰਵਾਉਣ ਦੀ ਸਰਕਾਰ ਵੱਲੋਂ ਇਜਾਜ਼ਤ ਲਈ। ਇਜਾਜ਼ਤ ਮਿਲਣ ਮਗਰੋਂ ਅਦਾਕਾਰ ਨੇ ਬੈਂਗਲੁਰੂ ਤੋਂ ਖਾਸ ਤੌਰ 'ਤੇ ਏਅਰਕ੍ਰਾਫਟ ਮੰਗਵਾਇਆ ਅਤੇ ਲੜਕੀਆਂ ਨੇ ਉਨ੍ਹਾਂ ਨੂੰ ਘਰ ਭੇਜਵਾਇਆ।

ਅਹਿਮਦਾਬਾਦ ਮਿਰਰ ਦੀ ਖਬਰ ਮੁਤਾਬਕ ਸੋਨੂੰ ਸੂਦ ਨੇ ਇਸ ਬਾਰੇ ਕਿਹਾ ਕਿ ਮੈਨੂੰ ਦੇਸ਼ਭਰ 'ਚ ਕਈ ਰਿਵੈਕਸਟ ਮਿਲ ਰਹੀਆਂ ਹਨ। ਮੈਂ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰ ਨੂੰ ਮਿਲਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਇਹ ਕੋਸ਼ਿਸ਼ ਉਦੋਂ ਤਕ ਕਰਦਾ ਰਹਾਂਗਾ ਜਦੋਂ ਤਕ ਆਖਰੀ ਪ੍ਰਵਾਸੀ ਮਜ਼ਦੂਰ ਆਪਣੇ ਘਰ ਨਹੀਂ ਪਹੁੰਚ ਨਹੀਂ ਜਾਂਦਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News