ਸ਼ਿਵ ਸੈਨਾ ਵਲੋਂ ਸੋਨੂੰ ਸੂਦ ਖਿਲਾਫ ਟਿੱਪਣੀ ਕਰਨਾ ਨਿੰਦਣਯੋਗ : ਤਰੁਣ ਚੁਘ

6/8/2020 3:55:11 PM

ਅੰਮ੍ਰਿਤਸਰ (ਕਮਲ) – ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁਘ ਨੇ ਬਾਲੀਵੁੱਡ ਦੇ ਪ੍ਰਸਿੱਧ ਕਲਾਕਾਰ ’ਤੇ ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ’ ਵਿਚ ਘਟੀਆ ਟਿੱਪਣੀ ਕਰਨ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਭਾਰਤ ਦੀ ਵਿੱਤੀ ਕੈਪੀਟਲ ਮੁੰਬਈ ਨੂੰ ਕੋਰੋਨਾ ਕੈਪੀਟਲ ਬਣਾਉਣ ਵਾਲੇ, ਅਣਜਾਣ ਤੇ ਅਸਫਲ ਮੁੱਖ ਮੰਤਰੀ ਊਧਵ ਠਾਕਰੇ ਦੇਣ ਵਾਲੀ ਪਾਰਟੀ ਕਾਂਗਰਸ ਤੇ ਸ਼ਿਵ ਸੈਨਾ ਗਠਜੋੜ ਕਿਸ ਮੂੰਹ ਨਾਲ ਬਿਨਾਂ ਸਵਾਰਥ, ਬਿਨਾ ਪੱਖਪਾਤ ਦੇ ਗਰੀਬ-ਬੇਸਹਾਰਾ ਲੋਕਾਂ ਦੀ ਸੇਵਾ ਕਰਨ ਵਾਲੇ ਸੋਨੂੰ ਸੂਦ ’ਤੇ ਘਟੀਆ ਟਿੱਪਣੀ ਕਰ ਸਕਦੀ ਹੈ।

ਚੁਘ ਨੇ ਸ਼ਿਵ ਸੈਨਾ ਦੀ ਪੱਤ੍ਰਿਕਾ ‘ਸਾਮਨਾ’ ਵਿਚ ਸੋਨੂੰ ਸੂਦ ਖਿਲਾਫ ਘਟੀਆ ਸ਼ਬਾਦਵਲੀ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਆਪਣੀ ਨਾ-ਸਮਝੀ ਨਾਲ ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਤੇ ਪੂਰੇ ਮਹਾਰਾਸ਼ਟਰ ਨੂੰ ਕੋਰੋਨਾ ਮਹਾਮਾਰੀ ਦੇ ਹਵਾਲੇ ਕਰ ਦਿੱਤਾ ਹੈ ਤੇ ਹਸਪਤਾਲਾਂ ਵਿਚ ਕੋਈ ਸਹੂਲਤ ਤਕ ਨਹੀਂ ਹੈ, ਉਹ ਅਜਿਹੀ ਘਟੀਆ ਟਿੱਪਣੀ ਕਰ ਸਕਦੇ ਹਨ। ਉਥੋਂ ਦਾ ਸਰਕਾਰੀ ਤੰਤਰ ਫੇਲ ਹੋਇਆ ਪਿਆ ਹੈ, ਪਿਛਲੇ 60 ਦਿਨਾ ਵਿਚ ਮੁੱਖ ਮੰਤਰੀ ਆਪਣੇ ਨਿਵਾਸ ਤੋਂ ਨਹੀਂ ਨਿਕਲ ਰਹੇ ਹਨ।

ਹਸਪਤਾਲਾਂ ਵਿਚ ਮ੍ਰਿਤਕਾਂ ਦੇ ਨਾਲ ਇਕ ਹੀ ਬੈੱਡ ’ਤੇ ਮਰੀਜ਼ਾਂ ਨੂੰ ਪਾਇਆ ਗਿਆ ਹੈ, ਜਿਸ ਦੀਆਂ ਫੋਟੋਆਂ, ਵੀਡੀਓਜ਼ ਜਨਤਾ ਸੋਸ਼ਲ ਮੀਡੀਆ ’ਤੇ ਪੋਸਟ ਕਰ ਰਹੀ ਹੈ। ਪ੍ਰਵਾਸੀ ਮਜ਼ਦੂਰ ਸੜਕਾਂ ’ਤੇ ਬੇਸਹਾਰਾ ਭਟਕ ਰਹੇ ਹਨ, ਅਜਿਹੇ ਵਿਚ ਆਪਣੇ ਕੋਲੋਂ ਪੈਸਾ ਲਾਉਣ ਤੇ ਜਨਤਾ ਦੀ ਸੇਵਾ ਕਰਨ ਵਾਲੇ ਬਾਲੀਵੁੱਡ ਸਟਾਰ ਸੋਨੂੰ ਸੂਦ ’ਤੇ ਸ਼ਿਵ ਸੈਨਾ ਆਪਣੀ ਅਖਬਾਰ ਵਿਚ ਭੱਦੀਆਂ ਤੇ ਘਟੀਆ ਟਿੱਪਣੀਆਂ ਕਰਕੇ ਕੋਰੋਨਾ ਵਾਰੀਅਰਸ ਦਾ ਅਪਮਾਨ ਕਰ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News