ਪ੍ਰਵਾਸੀ ਮਜ਼ਦੂਰਾਂ ਲਈ ਮਸੀਹਾ ਬਣੇ ਸੋਨੂੰ ਸੂਦ, ਜਨਾਨੀ ਨੇ ਦਿੱਤਾ ਸਭ ਤੋਂ ਵੱਡਾ ਐਵਾਰਡ

5/29/2020 12:57:25 PM

ਮੁੰਬਈ (ਬਿਊਰੋ) — ਐਕਟਰ ਸੋਨੂੰ ਸੂਦ ਨੇ ਪ੍ਰਵਾਸੀ ਮਜ਼ਦੂਰਾਂ ਲਈ ਮੁਸ਼ਕਿਲ ਦੇ ਦੌਰ 'ਚ ਅਜਿਹਾ ਕੰਮ ਕੀਤਾ ਹੈ ਕਿ ਹਰ ਕੋਈ ਉਨ੍ਹਾਂ ਨੂੰ ਮਸੀਹਾ ਮੰਨ ਰਿਹਾ ਹੈ। ਐਕਟਰ ਨੇ ਜਿਸ ਅੰਦਾਜ਼ 'ਚ ਹਰ ਕਿਸੇ ਦੀ ਮਦਦ ਕੀਤੀ ਹੈ, ਉਸ ਨੂੰ ਦੇਖ ਕੇ ਤਾਰੀਫ ਕਰਨੀ ਲਾਜ਼ਮੀ ਹੈ। ਹੁਣ ਤੱਕ ਕਈ ਗਰੀਬ ਪ੍ਰਵਾਸੀ ਮਜ਼ਦੂਰਾਂ ਨੂੰ ਸੋਨੂੰ ਸੂਦ ਉਨ੍ਹਾਂ ਦੇ ਘਰ ਤੱਕ ਪਹੁੰਚਾ ਚੁੱਕੇ ਹਨ। ਅਜਿਹੇ 'ਚ ਹੁਣ ਉਨ੍ਹਾਂ ਲੋਕਾਂ ਨੇ ਵੀ ਸੋਨੂੰ ਸੂਦ ਦਾ ਧੰਨਵਾਦ ਕਰਨਾ ਸ਼ੁਰੂ ਕਰ ਦਿੱਤਾ ਹੈ।

ਜਨਾਨੀ ਨੇ ਬੱਚੇ ਦਾ ਨਾਂ ਰੱਖਿਆ ਸੋਨੂੰ ਸੂਦ
ਇਕ ਯੂਜ਼ਰ ਨੇ ਸੋਸ਼ਲ ਮੀਡੀਆ 'ਤੇ ਇਕ ਜਨਾਨੀ ਦੀ ਕਹਾਣੀ ਸਾਂਝੀ ਕੀਤੀ ਹੈ। ਦੱਸਿਆ ਗਿਆ ਹੈ ਕਿ ਜਨਾਨੀ ਨੂੰ ਮੁੰਬਈ ਤੋਂ ਦਰਭੰਗਾ ਜਾਣਾ ਸੀ। ਉਹ ਜਨਾਨੀ ਉਸ ਸਮੇਂ ਗਰਭਵਤੀ ਸੀ। ਹੁਣ ਅਜਿਹੇ ਹਾਲਾਤ 'ਚ ਸੋਨੂੰ ਸੂਦ ਨੇ ਅੱਗੇ ਆ ਕੇ ਉਸ ਮਹਿਲਾ ਦੀ ਮਦਦ ਕੀਤੀ। ਸੋਨੂੰ ਸੂਦ ਦੀ ਪਹਿਲ ਦੇ ਚੱਲਦਿਆਂ ਉਹ ਜਨਾਨੀ ਮੁੰਬਈ ਤੋਂ ਦਰਭੰਗਾ ਪਹੁੰਚ ਗਈ। ਹੁਣ ਉਸ ਜਨਾਨੀ ਨੇ ਆਪਣੇ ਬੱਚੇ ਦਾ ਨਾਂ ਹੀ ਸੋਨੂੰ ਸੂਦ ਰੱਖ ਦਿੱਤਾ ਹੈ। ਯੂਜ਼ਰਸ ਟਵੀਟ ਕਰਕੇ ਤਾਰੀਫ ਕਰਦੇ ਹਨ, ''ਘੱਟ ਬੋਲਦਾ ਹੈ ਅਤੇ ਉਨ੍ਹਾਂ ਨੂੰ ਕੰਮ ਦੀ ਇੱਜ਼ਤ ਹੈ, ਬਾਅਦ 'ਚ ਉਸ ਇੱਜ਼ਤ ਨੂੰ ਨਾਂ ਦਿੱਤਾ ਜਾਂਦਾ ਹੈ।

ਐਕਟਰ ਨੇ ਦੱਸਿਆ ਸਭ ਤੋਂ ਵੱਡਾ ਐਵਾਰਡ
ਹੁਣ ਐਕਟਰ ਨੂੰ ਮਿਲਿਆ ਇਹ ਤੋਹਫਾ ਕਾਫੀ ਅਨੋਖਾ (ਖਾਸ) ਹੈ। ਇਸੇ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਸੋਨੂੰ ਸੂਦ ਨੇ ਖੁਦ ਟਵਿੱਟਰ 'ਤੇ ਧੰਨਵਾਦ ਕੀਤਾ ਅਤੇ ਇਸ ਨੂੰ ਆਪਣਾ ਸਭ ਤੋਂ ਵੱਡਾ ਐਵਾਰਡ ਦੱਸਿਆ ਹੈ। ਐਕਟਰ ਲਿਖਦਾ ਹੈ, ''ਇਹ ਮੇਰਾ ਸਭ ਤੋਂ ਵੱਡਾ ਐਵਾਰਡ ਹੈ।'' ਉਂਝ ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਫੈਨ ਸੋਨੂੰ ਸੂਦ ਲਈ ਇਸ ਅੰਦਾਜ਼ 'ਚ ਧੰਨਵਾਦ ਕੀਤਾ ਹੋਵੇ। ਸੋਨੂੰ ਜਿਸ ਪੱਧਰ 'ਤੇ ਇਸ ਸਮੇਂ ਮਦਦ ਕਰ ਰਹੇ ਹਨ, ਉਨ੍ਹਾਂ ਨੂੰ ਹਜ਼ਾਰਾਂ ਲੋਕ ਨਾ ਸਿਰਫ ਦਆਵਾਂ ਦੇ ਰਹੇ ਹਨ ਸਗੋਂ ਸੋਸ਼ਲ ਮੀਡੀਆ 'ਤੇ ਐਕਟਰ ਦੀ ਤਾਰੀਫ ਵੀ ਕਰ ਰਹੇ ਹਨ।

ਦੱਸਣਯੋਗ ਹੈ ਕਿ ਇਸ ਸਮੇਂ ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਸੋਨੂੰ ਸੂਦ ਪ੍ਰਵਾਸੀ ਮਜ਼ਦੂਰਾਂ ਨਾਲ ਗੱਲ ਕਰ ਰਹੇ ਹਨ, ਉਨ੍ਹਾਂ ਦੀ ਹਿੰਮਤ ਵਧਾ ਰਹੇ ਹਨ। ਐਕਟਰ ਦੀ ਇਸ ਸ਼ਾਨਦਾਰ ਪਹਿਲ ਦੀ ਹਰ ਕੋਈ ਤਾਰੀਫ ਕਰ ਰਹੀ ਹੈ। ਸਰਕਾਰ ਦੇ ਵੱਡੇ-ਵੱਡੇ ਮੰਤਰੀ ਵੀ ਸੋਨੂੰ ਸੂਦ ਦੀ ਤਾਰੀਫ ਕਰ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News