ਫਿਲਮ ਇੰਡਸਟਰੀ ''ਤੇ ਪਈ ਕੋਰੋਨਾ ਵਾਇਰਸ ਦੀ ਮਾਰ, ਨਿਰਮਾਤਾਵਾਂ ਨੇ ਲਏ ਅਹਿਮ ਫੈਸਲੇ

3/13/2020 3:52:47 PM

ਨਵੀਂ ਦਿੱਲੀ (ਬਿਊਰੋ) : ਕੋਰੋਨਾ ਵਾਇਰਸ ਦਾ ਅਸਰ ਹੁਣ ਬਾਲੀਵੁੱਡ 'ਤੇ ਵੀ ਪੈਣ ਲੱਗਾ ਹੈ। ਦਿੱਲੀ 'ਚ ਸਾਰੇ ਸਿਨੇਮਾਘਰਾਂ ਨੂੰ 31 ਮਾਰਚ ਤੱਕ ਬੰਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਸਰਕਾਰ ਨੇ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਹੈ। ਨਾਲ ਹੀ ਇਸ ਨੂੰ ਮਹਾਮਾਰੀ ਵੀ ਐਲਾਨ ਕਰ ਦਿੱਤਾ ਗਿਆ ਹੈ। ਇਸ ਦਾ ਸਿੱਧਾ ਅਸਰ ਫਿਲਮਾਂ ਦੀ ਰਿਲੀਜ਼ਿੰਗ ਡੇਟ 'ਤੇ ਬਾਕਸ ਆਫਿਸ ਕੁਲੈਕਸ਼ਨ 'ਤੇ ਪਵੇਗਾ। ਮੁੰਬਈ ਤੋਂ ਬਾਅਦ ਸਿਨੇਮਾ ਦੇ ਹਿਸਾਬ ਨਾਲ ਦਿੱਲੀ ਇਕ ਵੱਡਾ ਬਾਜ਼ਾਰ ਹੈ। ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਵਾਲੀਆਂ ਵੱਡੀਆਂ ਫਿਲਮਾਂ 'ਤੇ ਇਸ ਦਾ ਜ਼ਬਰਦਸਤ ਅਸਰ ਹੋ ਸਕਦਾ ਹੈ।

ਦੱਸ ਦਈਏ ਕਿ ਅਕਸ਼ੈ ਕੁਮਾਰ ਅਤੇ ਕੈਟਰੀਨਾ ਕੈਫ ਸਟਾਰਰ ਬਾਲੀਵੁੱਡ ਫਿਲਮ 'ਸੂਰਿਆਵੰਸ਼ੀ' ਨੂੰ ਕੋਰੋਨਾ ਵਾਇਰਸ ਦੇ ਫੈਲਣ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ। ਨਿਰਮਾਤਾਵਾਂ ਨੇ ਹਾਲ ਹੀ 'ਚ ਇਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸਹੀ ਸਮਾਂ ਦੇਖ ਕੇ ਫਿਲਮ ਸਿਨੇਮਾਘਰਾਂ 'ਚ ਰਿਲੀਜ਼ ਕੀਤੀ ਜਾਵੇਗੀ। ਉੱਥੇ ਹੀ 10 ਅਪ੍ਰੈਲ ਨੂੰ ਕਰੀਬ ਖਾਨ ਦੀ ਫਿਲਮ '83' ਵੀ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ 'ਚ ਵੀ ਰਣਵੀਰ ਸਿੰਘ ਲੀਡ ਰੋਲ 'ਚ ਹਨ। ਅਜਿਹੇ 'ਚ ਜੇਕਰ 'ਸੂਰਿਅਵੰਸ਼ੀ' ਦੀ ਰਿਲੀਜ਼ ਡੇਟ ਵਧਦੀ ਹੈ ਤਾਂ ਟਕਰਾਅ ਤੋਂ ਬਚਣ ਲਈ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਵੀ ਅੱਗੇ ਵਧਾਈ ਜਾ ਸਕਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News