''ਮਿਸ਼ਨ ਮੰਗਲ'' ਦੇ ਬੰਗਾਲੀ ਪ੍ਰੋਮੋ ''ਤੇ ਸੌਰਭ ਗਾਂਗਲੀ ਦਾ ਰਿਐਕਸ਼ਨ ਪਰ ਅਕਸ਼ੈ ਕਿਉਂ ਮੰਗ ਰਹੇ ਮੁਆਫੀ?

8/3/2019 4:24:51 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਦੀ ਬਹੁਚਰਚਿਤ ਫਿਲਮ 'ਮਿਸ਼ਨ ਮੰਗਲ' 15 ਅਗਸਤ ਦੇ ਖਾਸ ਮੌਕੇ 'ਤੇ ਰਿਲੀਜ਼ ਹੋਣ ਵਾਲੀ ਹੈ। ਫਿਲਮ ਦੇ ਹਿੰਦੀ ਪ੍ਰੋਮੋ ਤੋਂ ਬਾਅਦ ਹੁਣ ਇਸ ਦੇ ਬੰਗਾਲੀ ਪ੍ਰੋਮੋ ਨੇ ਵੀ ਲੋਕਾਂ ਦਾ ਦਿਲ ਜਿੱਤਿਆ ਹੈ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਭ ਗਾਂਗਲੀ ਨੇ ਫਿਲਮ ਦੇ ਬੰਗਾਲੀ ਪ੍ਰੋਮੋ ਦੀ ਤਾਰੀਫ ਕਰਦੇ ਹੋਏ ਇਸ ਦਾ ਲਿੰਕ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵਿਟਰ ਅਕਾਊਂਟ 'ਤੇ 'ਮਿਸ਼ਨ ਮੰਗਲ' ਦਾ ਬੰਗਾਲੀ ਪ੍ਰੋਮੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ''ਟੀਮ ਮਿਸ਼ਨ ਮੰਗਲ ਇਨ੍ਹਾਂ ਮਜ਼ਬੂਤ ਮਹਿਲਾਵਾਂ ਦੀ ਤਾਕਤ, ਹਿੰਮਤ ਤੇ ਜ਼ਜਬੇ ਨੂੰ ਸਲਾਮ ਕਰਦੀ ਹੈ, ਜੋ ਇਹ ਵਿਸ਼ਵਾਸ ਕਰਦੀ ਹੈ ਕਿ ਆਕਾਸ਼ ਅੰਤ ਨਹੀਂ ਹੈ।'' ਉਨ੍ਹਾਂ ਨੇ ਬੰਗਾਲੀ ਪ੍ਰੋਮੋ ਦਾ ਲਿੰਕ ਵੀ ਸ਼ੇਅਰ ਕਰਕੇ ਇਸ ਨੂੰ ਦੇਖਣ ਨੂੰ ਕਿਹਾ ਹੈ।

 

ਸੌਰਭ ਦੇ ਇਸ ਟਵੀਟ 'ਤੇ ਐਕਟਰ ਅਕਸ਼ੈ ਕੁਮਾਰ ਨੇ ਵੀ ਧੰਨਵਾਦ ਦਿੰਦੇ ਹੋਏ ਲਿਖਿਆ, ''ਧੰਨਵਾਦ ਦਾਦਾ, ਵਿਗਿਆਨ ਦੀ ਭਾਸ਼ਾ ਯੂਨੀਵਰਸਲ ਹੈ। ਇਸ ਦਾ ਕੋਈ ਧਰਮ ਨਹੀਂ, ਕੋਈ ਰੰਗ ਨਹੀਂ, ਕੋਈ ਜੇਂਡਰ ਨਹੀਂ, ਕੋਈ ਸੀਮਾ ਨਹੀਂ। ਵਿਗਿਆਨ ਦੀਆਂ ਇਨ੍ਹਾਂ ਅਦਬੁੱਤ ਮਹਿਲਾਵਾਂ ਨੂੰ ਮੇਰੇ ਵਲੋਂ ਛੋਟਾ ਜਿਹਾ ਸਨਮਾਨ। ਮੇਰੀ ਕਿਸੇ ਪ੍ਰਕਾਰ ਦੀ ਗਲਤੀ ਲਈ ਮੁਆਫੀ ਦਿਓ।'' 'ਮਿਸ਼ਨ ਮੰਗਲ' ਦੇ ਪ੍ਰੋਮੋ 'ਚ ਅਕਸ਼ੈ ਕੁਮਾਰ ਨੇ 'ਇਹ ਸੰਧੂਰ ਦੂਰ ਤੱਕ ਜਾਵੇਗਾ' ਟਾਈਟਲ ਦੀ ਕਵਿਤਾ ਸੁਣਾਈ ਹੈ। ਇਸ ਨੂੰ ਹਿੰਦੀ ਤੇ ਬੰਗਾਲੀ ਤੋਂ ਇਲਾਵਾ ਗੁਜਰਾਤੀ, ਮਰਾਠੀ ਤੇ ਪੰਜਾਬੀ 'ਚ ਰਿਲੀਜ਼ ਕੀਤਾ ਗਿਆ ਹੈ। ਅਕਸ਼ੈ ਕੁਮਾਰ ਨੇ ਜਿਸ ਤਰ੍ਹਾਂ ਇਸ ਕਵਿਤਾ ਦੇ ਜ਼ਰੀਏ ਮਹਿਲਾ ਸਸ਼ਤੀਕਰਨ 'ਚ ਫਿਲਮ ਦੇ ਯੋਗਦਾਨ ਨੂੰ ਦਰਸਾਇਆ ਹੈ, ਉਹ ਕਾਬਿਲ-ਏ-ਤਾਰੀਫ ਹੈ।''

 

ਦੱਸਣਯੋਗ ਹੈ ਕਿ ਫਿਲਮ 'ਮਿਸ਼ਨ ਮੰਗਲ' ਅੰਤਰਿਸ਼ 'ਚ ਮੌਜ਼ੂਦ ਭਾਰਤ ਦੇ ਮੰਗਲ ਗ੍ਰਹਿ ਆਰਬੀਟਰ ਮਿਸ਼ਨ ਦੀ ਕਾਮਯਾਬੀ ਨੂੰ ਦੱਸਦਾ ਹੈ। ਫਿਲਮ ਦਾ ਨਿਰਦੇਸ਼ਨ ਜਗਨ ਸ਼ਕਤੀ ਨੇ ਕੀਤਾ ਹੈ। ਇਸ 'ਚ ਅਕਸ਼ੈ ਕੁਮਾਰ ਤੋਂ ਇਲਾਵਾ ਵਿਦਿਆ ਬਾਲਨ, ਤਾਪਸੀ ਪੰਨੂ, ਸੋਨਾਕਸ਼ੀ ਸਿਨ੍ਹਾ ਤੇ ਕ੍ਰਿਤੀ ਕੁਲਹਾਰੀ ਵੀ ਸ਼ਾਮਲ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News