ਜਦੋਂ ਰੇਖਾ ਦੇ ਕਹਿਣ ’ਤੇ ਸ਼੍ਰੀਦੇਵੀ ਨੇ ਇਸ ਹੀਰੋ ਨਾਲੋਂ ਤੋੜ ਲਏ ਸਨ ਸਾਰੇ ਰਿਸ਼ਤੇ

5/28/2020 9:25:49 AM

ਮੁੰਬਈ(ਬਿਊਰੋ)- ਸ਼੍ਰੀਦੇਵੀ ਭਾਵੇਂ ਅੱਜ ਸਾਡੇ ਵਿਚਕਾਰ ਮੌਜ਼ੂਦ ਨਹੀਂ ਪਰ ਉਨ੍ਹਾਂ ਨੇ ਆਪਣੇ ਕਰੀਅਰ ਵਿਚ ਕਈ ਬਲਾਕਬਸਟਰ ਫਿਲਮਾਂ ਦਿੱਤੀਆਂ ਹਨ । ਇਸੇ ਲਈ ਉਨ੍ਹਾਂ ਨੂੰ ਮਹਿਲਾ ਅਮਿਤਾਭ ਬੱਚਨ ਵੀ ਕਿਹਾ ਜਾਂਦਾ ਸੀ । ਕਹਿੰਦੇ ਹਨ ਕਿ ਸ਼ੁਰੂਆਤੀ ਦੌਰ ਵਿਚ ਸ਼੍ਰੀਦੇਵੀ ਨਾਲ ਫਿਲਮ ਦੇ ਸੈੱਟ ’ਤੇ ਉਨ੍ਹਾਂ ਦੀ ਮਾਂ ਵੀ ਮੌਜ਼ੂਦ ਰਹਿੰਦੀ ਸੀ । ਇਸ ਸਭ ਦੇ ਚਲਦੇ ਡਿਸਕੋ ਡਾਂਸਰ ਦੀ ਕਾਮਯਾਬੀ ਤੋਂ ਬਾਅਦ ਮਿਥੁਨ ਚੱਕਰਵਤੀ ਸਭ ਦੇ ਫੇਵਰੇਟ ਬਣ ਗਏ । ਸਾਲ 1984 ਵਿਚ ਉਨ੍ਹਾਂ ਨੂੰ ‘ਜਾਗ ਉਠਾ ਇਨਸਾਨ’ ਫਿਲਮ ਵਿਚ ਸ਼੍ਰੀਦੇਵੀ ਦੇ ਆਓਜਿਟ ਕਾਸਟ ਕੀਤਾ ਗਿਆ ਸੀ । ਮਿਥੁਨ ਦਾ ਉਸ ਸਮੇਂ ਯੋਗਿਤਾ ਬਾਲੀ ਨਾਲ ਵਿਆਹ ਹੋ ਗਿਆ ਸੀ ਤੇ ਉਨ੍ਹਾਂ ਦੇ ਦੋ ਪੁੱਤਰ ਵੀ ਸਨ ।
sridvei-mithun
ਇਸ ਫਿਲਮ ਦੀ ਸ਼ੂਟਿੰਗ ਦੌਰਾਨ ਸ਼੍ਰੀਦੇਵੀ ਦੀ ਮਾਂ ਨਹੀਂ ਸੀ ਆਉਂਦੀ, ਜਿਸ ਕਰਕੇ ਦੋਵਾਂ ਵਿਚਕਾਰ ਅਫੇਅਰ ਸ਼ੁਰੂ ਹੋ ਗਿਆ ਸੀ । ਮਿਥੁਨ ਨੇ ਸ਼੍ਰੀਦੇਵੀ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਹ ਆਪਣੀ ਪਤਨੀ ਨੂੰ ਤਲਾਕ ਦੇ ਕੇ ਉਸ ਨਾਲ ਵਿਆਹ ਕਰਨਗੇ । ਜਦੋਂ ਇਸ ਗੱਲ ਦਾ ਸ਼੍ਰੀਦੇਵੀ ਦੀ ਮਾਂ ਨੂੰ ਪਤਾ ਲੱਗਾ ਤਾਂ ਉਹ ਬਹੁਤ ਨਾਰਾਜ਼ ਹੋਈ । ਕਹਿੰਦੇ ਹਨ ਕਿ ਇਸੇ ਦੌਰਾਨ ਰੇਖਾ ਨੇ ਸ਼੍ਰੀਦੇਵੀ ਨੂੰ ਮਿਥੁਨ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਕਿਉਂਕਿ ਕੋਈ ਵੀ ਅਦਾਕਾਰ ਆਪਣੀ ਪਤਨੀ ਨੂੰ ਤਲਾਕ ਨਹੀਂ ਦਿੰਦਾ ।
PunjabKesari
ਸ਼੍ਰੀਦੇਵੀ ਨੂੰ ਰੇਖਾ ਦੀ ਇਹ ਗੱਲ ਪਸੰਦ ਆਈ, ਇਸੇ ਦੌਰਾਨ ਜਦੋਂ ਸ਼੍ਰੀ ਦੇਵੀ ਨੂੰ ਪਤਾ ਲੱਗਿਆ ਕਿ ਮਿਥੁਨ ਦੀ ਪਤਨੀ ਇਕ ਵਾਰ ਫਿਰ ਮਾਂ ਬਣਨ ਵਾਲੀ ਹੈ ਤਾਂ ਸ਼੍ਰੀਦੇਵੀ ਨੇ ਮਿਥੁਨ ਨਾਲੋਂ ਸਾਰੇ ਰਿਸ਼ਤੇ ਤੋੜ ਲਏ । ਇਸੇ ਵਜ੍ਹਾ ਕਰਕੇ ਸ਼੍ਰੀਦੇਵੀ ਬਹੁਤ ਪਰੇਸ਼ਾਨ ਹੋ ਗਈ ਸੀ ਤੇ ਮਾਂ ਦੀ ਨਾਰਾਜ਼ਗੀ ਕਰਕੇ ਸ਼੍ਰੀਦੇਵੀ ਦੇ ਹੱਥੋਂ ਕਈ ਫ਼ਿਲਮਾਂ ਨਿਕਲ ਗਈਆਂ ਸਨ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News