ਮਦਰਸ ਡੇਅ ਦੇ ਮੌਕੇ 'ਤੇ ਚੀਨ 'ਚ ਰਿਲੀਜ਼ ਹੋਈ ਸ਼੍ਰੀਦੇਵੀ ਦੀ ਆਖਿਰੀ ਫਿਲਮ 'ਮੌਮ'

5/10/2019 11:51:13 AM

ਮੁੰਬਈ(ਬਿਊਰੋ)— ਬਾਲੀਵੁੱਡ ਇੰਡਸਟਰੀ ਦੀ ਪਹਿਲੀ ਸੁਪਰਸਟਾਰ ਸ਼੍ਰੀਦੇਵੀ ਦੀ ਫਿਲਮ 'ਮੌਮ' ਚੀਨ 'ਚ 10 ਮਈ ਯਾਨੀ ਅੱਜ ਰਿਲੀਜ਼ ਹੋ ਗਈ ਹੈ। ਇਹ ਉਨ੍ਹਾਂ ਦੀ ਆਖਰੀ ਫਿਲਮ ਸੀ। ਇਸ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਲੋਕਾਂ ਵੱਲੋਂ ਕਾਫੀ ਪਿਆਰ ਮਿਲਿਆ। ਬਾਕਸ ਆਫਿਸ 'ਤੇ ਫਿਲਮ ਨੇ ਜ਼ਬਰਦਸਤ ਕਮਾਈ ਕੀਤੀ ਸੀ। ਇਸ ਦੇ ਲਈ ਉਨ੍ਹਾਂ ਨੂੰ ਨੈਸ਼ਨਲ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਚੀਨ 'ਚ 'ਮੌਮ' ਫਿਲਮ ਦੀ ਰਿਲੀਜ਼ ਡੇਟ ਪਹਿਲਾਂ 22 ਮਾਰਚ ਰੱਖੀ ਗਈ ਸੀ ਪਰ ਬਾਅਦ 'ਚ ਮੇਕਰਸ ਨੇ ਰਿਲੀਜਿੰਗ ਡੇਟ ਬਦਲ ਦਿੱਤੀ। ਜੀ ਸਟੂਡੀਊ ਦੀ ਹੈੱਡ ਵਿਭਾ ਚੋਪੜਾ ਨੇ ਦੱਸਿਆ ਸੀ ਕਿ ਸਾਰੀਆਂ ਮਾਂਵਾਂ ਨੂੰ ਸ਼ਰਧਾਂਜਲੀ ਦੇਣ ਲਈ ਇਸ ਨੂੰ ਮਦਰਸ ਡੇਅ ਦੇ ਮੌਕੇ 'ਤੇ ਰਿਲੀਜ਼ ਕਰਨ ਦਾ ਫੈਸਲਾ ਲਿਆ ਗਿਆ ਹੈ।
PunjabKesari
ਦੱਸ ਦੇਈਏ ਕਿ ਫਿਲਮ 'ਚ ਸ਼੍ਰੀਦੇਵੀ ਨੇ ਇਕ ਸਕੂਲ ਟੀਚਰ ਦਾ ਕਿਰਦਾਰ ਨਿਭਾਇਆ ਸੀ। ਫਿਲਮ 'ਚ ਦਿਖਾਇਆ ਗਿਆ ਸੀ ਕਿ ਸ਼੍ਰੀਦੇਵੀ ਦੀ ਧੀ ਨਾਲ ਕੁਝ ਲੋਕ ਮਿਲ ਕੇ ਜਬਰ ਜ਼ਨਾਹ ਕਰ ਦਿੰਦੇ ਹਨ। ਇਸ ਤੋਂ ਬਾਅਦ ਉਹ ਧੀ ਨੂੰ ਇਨਸਾਫ ਦਿਵਾਉਣ ਲਈ ਕਾਫੀ ਸੰਘਰਸ਼ ਕਰਦੀ ਹੈ। ਫਿਲਮ 'ਚ ਸਜਲ ਅਲੀ ਨੇ ਉਨ੍ਹਾਂ ਦੀ ਧੀ ਦਾ ਕਿਰਦਾਰ ਨਿਭਾਇਆ ਸੀ।
PunjabKesari
ਇਸ 'ਚ ਸ਼੍ਰੀਦੇਵੀ ਤੋਂ ਇਲਾਵਾ ਨਵਾਜ਼ੂਦੀਨ ਸਿੱਦੀਕੀ, ਅਕਸ਼ੈ ਖੰਨਾ, ਅਦਨਾਨ ਸਿੱਦੀਕੀ ਵਰਗੇ ਕਲਾਕਾਰ ਸਨ। ਦੱਸ ਦੇਈਏ ਕਿ ਪਿਛਲੇ ਸਾਲ ਫਰਵਰੀ 'ਚ ਸ਼੍ਰੀਦੇਵੀ ਦਾ ਦਿਹਾਂਤ ਹੋ ਗਿਆ। ਇਸ ਦੌਰਾਨ ਪੂਰੇ ਪਰਿਵਾਰ ਕਾਫੀ ਸਦਮੇ 'ਚ ਚਲਾ ਗਿਆ। ਇੰਨਾ ਹੀ ਨਹੀਂ ਪੂਰੀ ਇੰਡਸਟਰੀ ਨੂੰ ਡੂੰਘਾ ਸਦਮਾ ਲੱਗਾ ਸੀ।
PunjabKesari
ਬੀਤੀ ਫਰਵਰੀ 'ਚ ਸ਼੍ਰੀਦੇਵੀ ਦੀ ਪਹਿਲੀ ਬਰਸੀ ਸੀ। ਇਸ ਮੌਕੇ 'ਤੇ ਬਾਲੀਵੁੱਡ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਕਪੂਰ ਫੈਮਿਲੀ ਨੇ ਚੇਂਨਈ 'ਚ ਸ਼੍ਰੀਦੇਵੀ ਲਈ ਇਕ ਵਿਸ਼ੇਸ਼ ਪੂਜਾ ਦਾ ਪ੍ਰਬੰਧ ਵੀ ਕੀਤਾ ਸੀ। ਸੋਨਮ ਕਪੂਰ, ਜਾਨਹਵੀ ਕਪੂਰ ਅਤੇ ਅਨਿਲ ਕਪੂਰ ਨੇ ਅਦਾਕਾਰਾ ਨੂੰ ਯਾਦ ਕੀਤਾ ਅਤੇ ਉਨ੍ਹਾਂ ਨਾਲ ਬਿਤਾਏ ਗਏ ਪਲਾਂ ਦੀਆਂ ਯਾਦਾਂ ਸਾਂਝਾਆਂ ਕੀਤੀਆਂ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News