ਸੁਭਾਸ਼ ਚੰਦਰ ਬੋਸ ’ਤੇ ਆਧਾਰਿਤ ਫਿਲਮ ‘ਗੁੰਮਨਾਮੀ’ ਨੂੰ ਲੈ ਕੇ ਨਵਾਂ ਵਿਵਾਦ

9/11/2019 8:33:51 AM

ਕੋਲਕਾਤਾ, 10 ਸਤੰਬਰ (ਭਾਸ਼ਾ)– ਨੇਤਾਜੀ ਸੁਭਾਸ਼ ਚੰਦਰ ਬੋਸ ’ਤੇ ਆਧਾਰਿਤ ਫਿਲਮ ‘ਗੁੰਮਨਾਮੀ’ ਨੂੰ ਲੈ ਕੇ ਇਕ ਨਵਾਂ ਵਿਵਾਦ ਛਿੜ ਗਿਆ ਹੈ। ਬੋਸ ਪਰਿਵਾਰ ਦੇ 32 ਮੈਂਬਰਾਂ ਨੇ ਨਿਰਦੇਸ਼ਕ ਸ਼੍ਰੀਜੀਤ ਮੁਖਰਜੀ ’ਤੇ ਦੋਸ਼ ਲਾਇਆ ਹੈ ਕਿ ਫਿਲਮ ਨਿਰਮਾਤਾ ਨੇ ਸੈਂਸਰ ਬੋਰਡ ਦੀ ਪ੍ਰਵਾਨਗੀ ਹਾਸਲ ਕਰਨ ਲਈ ਫਿਲਮ ਦਾ ਨਾਂ ‘ਗੁੰਮਨਾਮੀ ਬਾਬਾ’ ਤੋਂ ਬਦਲ ਕੇ ‘ਗੁੰਮਨਾਮੀ’ ਰੱਖ ਦਿੱਤਾ ਹੈ।

ਨਿਰਦੇਸ਼ਕ ਨੇ ਬੋਸ ਵਲੋਂ ਸਥਾਪਿਤ ‘ਆਲ ਇੰਡੀਆ ਫਾਰਵਰਡ ਬਲਾਕ’ ਦੇ ਦਫਤਰ ਵਿਚ ਐਤਵਾਰ ਨੂੰ ਫਿਲਮ ਦੇ ਟ੍ਰੇਲਰ ਦੀ ਸਕ੍ਰੀਨਿੰਗ ਕੀਤੀ ਸੀ। ਫਿਲਮ ਨੂੰ ਅਗਸਤ ਦੇ ਆਖਰੀ ਹਫਤੇ ਵਿਚ ਬੀ. ਐੱਫ. ਸੀ. ਤੋਂ ਪ੍ਰਵਾਨਗੀ ਮਿਲੀ ਸੀ। ਫਿਲਮ 2 ਅਕਤੂਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ। ਨੇਤਾਜੀ ਦੀ ਭਤੀਜੀ ਚਿਤਰਾਘੋਸ਼, ਭਤੀਜੇ ਦੁਆਰਕਾ ਬੋਸ ਅਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਵਲੋਂ ਹਸਤਾਖਰਸ਼ੁਦਾ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਫਿਲਮ ਚੰਦਰਚੂੜ ਘੋਸ਼ ਅਤੇ ਅਨੁਜ ਧਰ ਦੀ ਪੁਸਤਕ ‘ਕਾਨਨ ਡਰੱਮ’ ’ਤੇ ਆਧਾਰਿਤ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News