ਬਾਕਸ ਆਫਿਸ ’ਤੇ ‘ਸੁਫਨਾ’ ਦੀ ਹੋਈ ਬੱਲੇ-ਬੱਲੇ, ਜਾਣੋ ਪਹਿਲੇ ਦਿਨ ਦੀ ਕੁਲੈਕਸ਼ਨ

2/16/2020 3:35:49 PM

ਜਲੰਧਰ (ਬਿਊਰੋ)— 14 ਫਰਵਰੀ ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ 'ਸੁਫਨਾ' ਸਿਨੇਮਾਘਰਾਂ 'ਚ ਧੁੰਮਾਂ ਪਾ ਰਹੀ ਹੈ। ਫਿਲਮ ‘ਸੁਫਨਾ’ ਨੇ ਬਾਕਸ ਆਫਿਸ ’ਤੇ ਸ਼ਾਨਦਾਰ ਓਪਨਿੰਗ ਕੀਤੀ ਹੈ। ਇਸ ਫਿਲਮ ਦੀ ਕਮਾਈ ਦੇ ਪਹਿਲੇ ਦਿਨ ਦੇ ਆਂਕੜੇ ਸਾਹਮਣੇ ਆ ਚੁੱਕੇ ਹਨ। ਫਿਲਮ ਨੇ ਪਹਿਲੇ ਦਿਨ 2.30 ਕਰੋੜ ਦੀ ਵਰਲਡ ਵਾਈਡ ਕੁਲੈਕਸ਼ਨ ਕੀਤੀ ਹੈ। ਫਿਲਮ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਫਿਲਮ ਹੋਰ ਵੀ ਸ਼ਾਨਦਾਰ ਕੁਲੈਕਸ਼ਨ ਕਰੇਗੀ। ਫਿਲਮ ਦੀ ਗੱਲ ਕਰੀਏ ਤਾਂ ਫਿਲਮ ਇਕ ਰੋਮਾਂਟਿਕ ਤੇ ਇਮੋਸ਼ਨਸ ਡਰਾਮਾ ਹੈ।
PunjabKesari

ਫਿਲਮ ’ਚ ਜਿੱਥੇ ਦਰਸ਼ਕਾਂ ਨੇ ਐਮੀ ਵਿਰਕ ਤੇ ਤਾਨੀਆ ਦੀ ਐਕਟਿੰਗ ਨੂੰ ਖੂਬ ਪਸੰਦ ਕੀਤਾ ਹੈ। ਉਥੇ ਹੀ ਜਗਦੀਪ ਸਿੱਧੂ ਦੇ ਡਾਇਰੈਕਸ਼ਨ ਦੀ ਖੂਬ ਤਾਰੀਫ ਹੋਈ ਹੈ। ਪੰਜ ਪਾਣੀ ਫਿਲਮਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਨੂੰ ਗੁਰਪ੍ਰੀਤ ਸਿੰਘ ਤੇ ਨਵਨੀਤ ਵਿਰਕ ਨੇ ਪ੍ਰਡਿਊਸ ਕੀਤਾ ਹੈ। ਫਿਲਮ ਦੀ ਕਹਾਣੀ, ਡਾਇਲਾਗਜ਼ ਤੇ ਸਕ੍ਰੀਨ ਪਲੇਅ ਖੁੱਦ ਜਗਦੀਪ ਸਿੱਧੂ ਵੱਲੋਂ ਲਿਖੇ ਗਏ ਹਨ।
upcoming movie sufna new song jannat out now

ਇਸ ਫਿਲਮ ’ਚ ਐਮੀ ਵਿਰਕ ਤੇ ਤਾਨੀਆ ਮੁੱਖ ਭੂਮਿਕਾ ਨਿਭਾਅ ਰਹੇ ਹਨ, ਜਿਨ੍ਹਾਂ ਨਾਲ ਜਗਜੀਤ ਸੰਧੂ, ਸੀਮਾ ਕੌਸ਼ਲ, ਜੈਸਮੀਨ ਬਾਜਵਾ, ਕਾਕਾ ਕੌਟਕੀ, ਮੋਹੀਨੀ ਤੂਰ, ਲੱਖਾ ਲਹਿਰੀ, ਬਲਵਿੰਦਰ ਬੁਲੇਟ, ਰਬਾਬ ਕੌਰ ਤੇ ਮਿੰਟੂ ਕਾਪਾ ਆਪਣੀ ਅਦਾਕਾਰੀ ਵਿਖਾਉਂਦੇ ਨਜ਼ਰ ਆ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News