ਸ਼ਾਹਰੁਖ ਦੀ ਧੀ ਸੁਹਾਨਾ ਨੇ ਟੁੱਟੇ ਹੋਏ ਦਿਲ ਨਾਲ ਸ਼ੇਅਰ ਕੀਤੀ ਇਹ ਖਾਸ ਤਸਵੀਰ, ਹੋਈ ਵਾਇਰਲ
5/13/2020 12:38:22 PM

ਮੁੰਬਈ(ਬਿਊਰੋ)- ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਅਜੇ ਬਾਲੀਵੁੱਡ ਤੋਂ ਦੂਰ ਹੈ ਪਰ ਉਨ੍ਹਾਂ ਦੀ ਫੈਨ ਫਾਲੋਇੰਗ ਦੀ ਗਿਣਤੀ ਲੱਖਾਂ ਵਿਚ ਹੈ। ਸੁਹਾਨਾ ਮਸ਼ਹੂਰ ਸਟਾਰ ਕਿਡਸ ’ਚੋਂ ਇਕ ਹੈ। ਉਹ ਜਦੋਂ ਵੀ ਸੋਸ਼ਲ ਮੀਡੀਆ ’ਤੇ ਕੋਈ ਤਸਵੀਰ ਸਾਂਝੀ ਕਰਦੀ ਹੈ ਵਾਇਰਲ ਹੋ ਜਾਂਦੀ ਹੈ।
ਸੁਹਾਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਇਕ ਤਸਵੀਰ ਪੋਸਟ ਕੀਤੀ ਹੈ, ਜੋ ਚਰਚਾ ਵਿਚ ਹੈ। ਦਰਅਸਲ ਸੁਹਾਨਾ ਦੀ ਇਹ ਤਾਜ਼ਾ ਤਸਵੀਰ ਉਨ੍ਹਾਂ ਦੇ ਟੁੱਟੇ ਹੋਏ ਦਿਲ ਵੱਲ ਇਸ਼ਾਰਾ ਕਰ ਰਹੀ ਹੈ। ਸੁਹਾਨਾ ਦੇ ਇਸ ਪੋਸਟ ਦੇ ਬਾਅਦ ਉਨ੍ਹਾਂ ਦੇ ਫੈਨਜ਼ ਵੀ ਜਾਨਣਾ ਚਾਅ ਰਹੇ ਹਨ ਕਿ ਅਖੀਰ ਉਨ੍ਹਾਂ ਨਾਲ ਅਜਿਹਾ ਕੀ ਹੋਇਆ।
ਤਸਵੀਰ ਵਿਚ ਸੁਹਾਨਾ ਨੇ ਇੰਡੋ ਵੈਸਟਰਨ ਡਰੈੱਸ ਪਹਿਨੀ ਹੈ। ਉਨ੍ਹਾਂ ਦੇ ਹੱਥਾਂ ਵਿਚ ਮਹਿੰਦੀ ਲੱਗੀ ਹੋਈ ਹੈ । ਤਸਵੀਰ ਵਿਚ ਸੁਹਾਨਾ ਕਾਫ਼ੀ ਪਿਆਰੀ ਦਿਖਾਈ ਦੇ ਰਹੀ ਹੈ, ਨਾਲ ਹੀ ਉਨ੍ਹਾਂ ਨੇ ਦਿਲ ਟੁੱਟਣ ਵਾਲਾ ਇਮੋਜੀ ਬਣਾਇਆ ਹੋਇਆ ਹੈ। ਹੁਣ ਸੁਹਾਨਾ ਦਾ ਦਿਲ ਕਿਸ ਕਾਰਨ ਟੁੱਟਿਆ ਹੈ ਇਹ ਤਾਂ ਉਹ ਖੁਦ ਹੀ ਦੱਸ ਸਕਦੀ ਹੈ।
ਬੀਤੇ ਦਿਨੀਂ ਸੁਹਾਨਾ ਨੇ ਮਦਰਸ ਡੇ ’ਤੇ ਮਾਂ ਗੌਰੀ ਨੂੰ ਸ਼ੁੱਭਕਾਮਨਾਵਾਂ ਦਿੱਤੀਆ ਪਰ ਇਸ ਦੇ ਨਾਲ ਹੀ ਉਹ ਨਾਰਾਜ਼ ਵੀ ਦਿਸੀ। ਸੁਹਾਨਾ ਖਾਨ ਦੀ ਨਾਰਾਜ਼ਗੀ ਇਸ ਲਈ ਸੀ ਕਿਉਂਕਿ ਉਹ ਆਪਣੀ ਮਾਂ ਦੀ ਤਰ੍ਹਾਂ ਨਹੀਂ ਦਿਸਦੀ ਹੈ । ਸੁਹਾਵਾ ਨੇ ਆਪਣੀ ਮਾਂ ਦੀ ਤਸਵੀਰ ਸਾਂਝਾ ਕਰਦੇ ਹੋਏ ਲਿਖਿਆ,‘‘ਹੈਪੀ ਮਦਰਸ ਡੇ ਪਰ ਸੱਚ ਦੱਸਾਂ ਤਾਂ ਮੈਂ ਨਾਰਾਜ਼ ਹਾਂ ਕਿਉਂਕਿ ਮੈਂ ਤੁਹਾਡੀ ਤਰ੍ਹਾਂ ਨਹੀਂ ਦਿਖਾਈ ਦਿੰਦੀ।’’
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ