ਸਟਾਈਲਿਸ਼ ਲੁੱਕ ਕਾਰਨ ਚਰਚਾ ''ਚ ਰਹਿੰਦਾ ਹੈ ਇਹ ਗਾਇਕ

4/19/2019 9:33:02 PM

ਜਲੰਧਰ (ਬਿਊਰੋ)— ਆਪਣੀ ਸਟਾਈਲਿਸ਼ ਲੁੱਕ ਕਾਰਨ ਚਰਚਾ 'ਚ ਰਹਿੰਦਾ ਹੈ ਇਹ ਗਾਇਕ, ਜਿਸ ਦਾ ਨਾਂ ਹੈ ਸੁੱਖੀ ਮਿਊਜ਼ੀਕਲ ਡਾਕਟਰਜ਼। ਹਰ ਗੀਤ 'ਚ ਵੱਖਰਾ ਹੇਅਰ ਸਟਾਈਲ, ਵੱਖਰੀ ਆਊਟਫਿਟ, ਡੈਸ਼ਿੰਗ ਲੁੱਕ ਦੇਖਣ ਨੂੰ ਮਿਲਦੀ ਹੈ। ਸੁੱਖੀ ਆਪਣੇ ਗਾਣਿਆਂ ਦੇ ਨਾਲ-ਨਾਲ ਆਪਣੀ ਲੁੱਕ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੇ ਹਨ।PunjabKesari

ਸੁੱਖੀ ਜਿਥੇ ਮਿਊਜ਼ਿਕ ਡਾਇਰੈਕਟਰ ਹਨ, ਉਥੇ ਹੀ ਉਹ ਗਾਇਕ ਵੀ ਹਨ। ਸੁੱਖੀ ਬਤੌਰ ਮਿਊਜ਼ਿਕ ਡਾਇਰੈਕਟਰ ਕਈ ਮਸ਼ਹੂਰ ਗਾਇਕਾਂ ਦੇ ਗਾਣਿਆਂ ਨੂੰ ਮਿਊਜ਼ਿਕ ਦੇ ਚੁੱਕੇ ਹਨ। ਉਸ ਦੇ ਹਰੇਕ ਗੀਤ 'ਚ ਇਕ ਵੱਖਰਾ ਲੁੱਕ ਉਸ ਦੇ ਫੈਨਜ਼ ਨੂੰ ਦੇਖਣ ਨੂੰ ਮਿਲਦਾ ਹੈ। ਭਾਵੇਂ ਉਸ ਦਾ ਗੀ 'ਜੈਗੁਆਰ' ਹੋਵੇ, 'ਆਲ ਬਲੈਕ' ਤੇ ਜਾਂ ਹੋਵੇ 'ਇਨਸੇਨ' ਤੇ 'ਸੁਸਾਈਡ', ਸੁੱਖੀ ਹਮੇਸ਼ਾ ਵੱਖਰੇ ਅੰਦਾਜ਼ 'ਚ ਨਜ਼ਰ ਆਉਂਦੇ ਹਨ।PunjabKesari

ਸੁੱਖੀ ਦਾ ਅਸਲ ਨਾਂ ਸੁਖਦੀਪ ਸਿੰਘ ਹੈ। ਸੁੱਖੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਿਊਜ਼ਿਕ ਡਾਇਰੈਕਟਰ ਵਜੋਂ ਕੀਤੀ। ਸੁੱਖੀ ਨੇ ਕਈ ਹਿੱਟ ਗਾਣਿਆਂ ਨੂੰ ਮਿਊਜ਼ਿਕ ਦਿੱਤਾ ਤੇ ਫਿਰ ਗਾਇਕ ਬਣ ਮਿਊਜ਼ਿਕ ਇੰਡਸਟਰੀ 'ਚ ਇਕ ਤੋਂ ਬਾਅਦ ਇਕ ਹਿੱਟ ਗੀਤ ਦਿੱਤੇ। ਅੱਜਕਲ ਸੁੱਖੀ ਦਾ ਗੀਤ 'ਕੋਕਾ' ਬਹੁਤ ਹਿੱਟ ਹੋ ਰਿਹਾ ਹੈ। ਯੂਟਿਊਬ 'ਤੇ 169 ਮਿਲੀਅਨ ਤੋਂ ਵੱਧ ਵਿਊਜ਼ ਹੋ ਚੁੱਕੇ ਹਨ।PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News