ਆਪਣੇ ਸੁਰੀਲੇ ਗੀਤਾਂ ਰਾਹੀਂ ਦਰਸ਼ਕਾਂ ਦੇ ਦਿਲਾਂ ’ਤੇ ਡੂੰਘੀ ਛਾਪ ਛੱਡਦੇ ਹਨ ਸੁਖਸ਼ਿੰਦਰ ਸ਼ਿੰਦਾ

1/24/2020 12:14:09 PM

ਮੁੰਬਈ(ਬਿਊਰੋ)— ਦੇਸ਼ਾਂ ਵਿਦੇਸ਼ਾਂ 'ਚ ਨਾਮਣਾ ਖੱਟ ਚੁੱਕੇ ਪ੍ਰਸਿੱਧ ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਸੁਖਸ਼ਿੰਦਰ ਸ਼ਿੰਦਾ ਇਕ ਪੰਜਾਬੀ ਗਾਇਕ ਤੇ ਗੀਤਕਾਰ ਹਨ। ਉਨ੍ਹਾਂ ਨੇ ਆਪਣੀ ਪਹਿਲੀ ਐਲਬਮ 'ਕਲੈਬੋਰੇਸ਼ਨ 2' ਫਰਵਰੀ 2009 'ਚ ਜ਼ਾਰੀ ਕੀਤੀ ਸੀ। ਸੁਖਸ਼ਿੰਦਰ ਸ਼ਿੰਦਾ ਦੀ ਐਲਬਮ 'ਸਤਿਗੁਰੂ ਮੇਰਾ' ਜੈਜ਼ੀ ਬੀ ਨਾਲ ਉਨ੍ਹਾਂ ਦੀ ਪਹਿਲੀ ਪੂਰੀ ਧਾਰਮਿਕ ਐਲਬਮ ਸੀ।

PunjabKesari
ਦਰਸ਼ਕਾਂ ਦੀ ਝੋਲੀ 'ਚ ਕਈ ਸੁਪਰਹਿੱਟ ਗੀਤ ਪਾਉਣ ਤੋਂ ਬਾਅਦ ਸੁਖਸ਼ਿੰਦਰ ਸ਼ਿੰਦਾ ਨੇ ਪੰਜਾਬੀ ਫਿਲਮਾਂ 'ਚ ਗੀਤ ਗਾ ਕੇ ਵੀ ਸ਼ੌਹਰਤ ਖੱਟੀ। ਉਨ੍ਹਾਂ ਨੇ 'ਰੋਮੀਓ ਰਾਂਝਾ', 'ਬਸਟ ਆਫ ਲੱਕ', 'ਇਕ ਕੁੜੀ ਪੰਜਾਬ ਦੀ', 'ਮੁੰਡੇ ਯੂ ਕੇ ਦੇ', 'ਇਸ਼ਕ ਬੇ ਪਰਵਾਹ', 'ਦਿਲ ਆਪਣਾ ਪੰਜਾਬੀ' ਆਦਿ ਵਰਗੀਆਂ ਫਿਲਮਾਂ 'ਚ ਆਪਣੀ ਸੁਰੀਲੀ ਆਵਾਜ਼ 'ਚ ਗੀਤ ਗਾਏ।
PunjabKesari
ਸੁਖਸ਼ਿੰਦਰ ਸ਼ਿੰਦਾ ਦਾ ਗੀਤ 'ਚਿੱਠੀ ਲੰਡਨੋ ਲਿਖਦਾ ਤਾਰਾ' ਗੀਤ ਵੀ ਕਾਫੀ ਹਿੱਟ ਹੋਇਆ ਸੀ। ਇਸ ਤੋਂ ਇਲਾਵਾ 'ਮਾਹਾਰਾਜਾ', 'ਸੁੱਚਾ ਸੂਰਮਾ', 'ਸਰੀ ਸ਼ਹਿਰ ਦੀਏ' ਆਦਿ ਵਰਗੇ ਸੱਭਿਆਚਾਰਕ ਗੀਤ ਗਾਏ। ਸੁਖਸ਼ਿੰਦਰ ਸ਼ਿੰਦਾ ਹਮੇਸ਼ਾ ਹੀ ਆਪਣੇ ਗੀਤਾਂ ਰਾਹੀ ਸੱਭਿਆਚਾਰਕ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਆਪਣੇ ਗੀਤਾਂ ਰਾਹੀਂ ਉਹ ਕੋਈ ਨਾ ਕੋਈ ਸੁਨੇਹਾ ਜ਼ਰੂਰ ਦਿੰਦੇ ਹਨ।

PunjabKesari
ਇਸ ਤੋਂ ਇਲਾਵਾ ਸੁਖਸ਼ਿੰਦਰ ਸ਼ਿੰਦਾ ਨੇ ਦਿਲਜੀਤ ਦੋਸਾਂਝ ਦੀ ਟੀ ਸੀਰੀਜ਼ ਵਲੋਂ ਜ਼ਾਰੀ ਐਲਬਮ 'ਕੋਲੈਬਰੇਸ਼ਨ-3' ਦਾ ਗੀਤ 'ਸਿੰਘ ਨਾਲ ਜੋੜੀ' ਗਾਇਆ ਸੀ, ਜੋ ਸਰੋਤਿਆਂ ਦੀ ਪਹਿਲੀ ਪਸੰਦ ਬਣਿਆ। ਅੱਜ ਵੀ ਇਹ ਗੀਤ ਵਿਆਹਾਂ ਸ਼ਾਦੀਆਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਪਰਿਵਾਰਾਂ ਵਲੋਂ ਇਹ ਗੀਤ ਆਪਣੀ ਖੁਸ਼ੀ ਦੇ ਸਮਾਗਮਾਂ 'ਚ ਸੁਣ ਕੇ ਖੁਸ਼ੀਆਂ ਨੂੰ ਹੋਰ ਵਧਾਇਆ ਜਾ ਰਿਹਾ ਹੈ।
PunjabKesari
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News