ਕੀ ਪਾਕਿਸਤਾਨ ਜਾ ਕੇ ਮੁੜ ''ਨਲਕਾ'' ਪੱਟਣਗੇ ਸੰਨੀ ਦਿਓਲ?

5/5/2019 5:01:54 PM

ਮੁੰਬਈ (ਬਿਊਰੋ) — ਸਾਲ 2001 'ਚ ਰਿਲੀਜ਼ ਸੰਨੀ ਦਿਓਲ ਦੀ ਸੁਪਰਹਿੱਟ ਫਿਲਮ 'ਗਦਰ ਏਕ ਪ੍ਰੇਮ ਕਥਾ' ਅੱਜ ਵੀ ਲੋਕਾਂ ਨੂੰ ਕਾਫੀ ਪਸੰਦ ਹੈ। ਫਿਲਮ 'ਚ ਭਾਰਤ-ਪਾਕਿਸਤਾਨ ਦੀ ਵੰਡ ਨੂੰ ਦਿਖਾਇਆ ਗਿਆ ਹੈ। ਇਸ ਫਿਲਮ ਨੂੰ ਅਨਿਲ ਸ਼ਰਮਾ ਨੇ ਡਾਇਰੈਕਟ ਕੀਤਾ ਸੀ। ਸਾਲ 2001 'ਚ 'ਗਦਰ' ਸਭ ਤੋਂ ਵੱਡੀ ਕਮਰਸ਼ੀਅਲ ਹਿੱਟ ਮੰਨੀ ਜਾਂਦੀ ਹੈ। ਇਨ੍ਹਾਂ ਹੀ ਨਹੀਂ ਫਿਲਮ ਨੇ ਲਗਭਗ 256 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
 

 
 
 
 
 
 
 
 
 
 
 
 
 
 

#gadar one and only @iamsunnydeol @anilsharma_dir @iutkarsharma #fav #dialouges #actionking #sunnydeol #jatt #sikh #dhaikilokahaath #sunnypaji #dharmendra #sunnydeol #bobbydeol #aryamandeol #karandeol #abhaydeol #rajveerdeol #dharmdeol #deols #marketingbyraj

A post shared by Marketing By Raj (@marketingbyraj) on Apr 26, 2019 at 7:19am PDT

ਪੀ. ਟੀ. ਆਈ. ਰਿਪੋਰਟ ਮੁਤਾਬਕ, ਸੰਨੀ ਦਿਓਲ ਦੀ ਫਿਲਮ 'ਗਦਰ ਏਕ ਪ੍ਰੇਮ ਕਥਾ' ਦੀ ਸੀਕਵਲ ਬਣਨ ਜਾ ਰਿਹਾ ਹੈ। ਦੱਸ ਦਈਏ ਕਿ ਇਸ ਫਿਲਮ ਦਾ ਸੀਕਵਲ 18 ਸਾਲ ਬਾਅਦ ਬਣ ਰਿਹਾ ਹੈ। ਖਬਰਾਂ ਮੁਤਾਬਕ, ਤਾਰਾ ਸਿੰਘ, ਸਕੀਨਾ ਅਲੀ ਸਿੰਘ ਤੇ ਚਰਨਜੀਤ ਸਿੰਘ ਦੀ ਕਹਾਣੀ ਨੂੰ ਇਕ ਵਾਰ ਫਿਰ ਪਰਦੇ 'ਤੇ ਦਿਖਾਇਆ ਜਾਵੇਗਾ।
 

 
 
 
 
 
 
 
 
 
 
 
 
 
 

🌟 #ameeshapatel #sunnydeol #gadar #udjakalekawan #love

A post shared by 90sbolly.cafe (@90sbolly.cafe) on Oct 24, 2018 at 6:48am PDT

ਫਿਲਮ ਪ੍ਰੋਡਕਸ਼ਨ ਟੀਮ ਦੇ ਕਰੀਬੀ ਸੂਤਰ ਨੇ ਇਕ ਏਜੰਸੀ ਨੂੰ ਦੱਸਿਆ ਕਿ ਕਹਾਣੀ ਭਾਰਤ-ਪਾਕਿਸਤਾਨ ਦੇ ਐਂਗਲ ਤੋਂ ਅੱਗੇ ਵਧੇਗੀ। ਇਸ ਫਿਲਮ ਨੂੰ ਲੈ ਕੇ ਸੰਨੀ ਦਿਓਲ ਨਾਲ ਗੱਲ ਕੀਤੀ ਹੈ ਅਤੇ ਇਸ ਵਾਰ ਵੀ ਪੁਰਾਣੀ ਸਟਾਰਕਾਸਟ ਨੂੰ ਹੀ ਫਾਈਨਲ ਕਰਨਾ ਚਾਹੁੰਦੇ ਹਨ। ਸੁਣਨ 'ਚ ਆਇਆ ਹੈ ਕਿ ਇਸ ਫਿਲਮ 'ਤੇ ਪਿਛਲੇ 15 ਸਾਲਾਂ ਤੋਂ ਕੰਮ ਕੀਤਾ ਜਾ ਰਿਹਾ ਹੈ। ਗਦਰ ਤਾਰਾ, ਸਕੀਨਾ ਤੇ ਜੀਤ ਦੀ ਕਹਾਣੀ ਹੈ। ਫਿਲਮ ਦੀ ਕਹਾਣੀ ਭਾਰਤ-ਪਾਕਿਸਤਾਨ ਦੇ ਐਂਗਲ ਨਾਲ ਅੱਗੇ ਵਧੇਗੀ। ਇਸ ਤੋਂ ਬਿਨ੍ਹਾਂ ਕਹਾਣੀ ਅਧੂਰੀ ਹੈ। ਇਸ ਫਿਲਮ ਨੂੰ ਲੈ ਕੇ ਆਈਡੀਆ ਸੰਨੀ ਦਿਓਲ ਨੇ ਸ਼ੇਅਰ ਕੀਤਾ ਹੈ। ਫਿਲਹਾਲ ਇਸ ਫਿਲਮ ਨੂੰ ਲੈ ਕੇ ਆਧਿਕ ਜਾਣਕਾਰੀ ਸਾਹਮਣੇ ਨਹੀਂ ਹੈ।  

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News