ਫਿਲਮ ‘ਭੰਗੜਾ ਪਾ ਲੈ’ ਲਈ ਸੰਨੀ ਕੌਸ਼ਲ ਦਿਨ ’ਚ 12 ਤੋਂ 14 ਘੰਟੇ ਕਰਦੇ ਸਨ ਡਾਂਸ ਪ੍ਰੈਕਟਿਸ
12/11/2019 2:52:02 PM
ਮੁੰਬਈ(ਬਿਊਰੋ)- ਸੰਨੀ ਕੌਸ਼ਲ ਅਤੇ ਰੁਖਸ਼ਾਰ ਢਿੱਲੋਂ ਅਭਿਨੀਤ ਫਿਲਮ ‘ਭੰਗੜਾ ਪਾ ਲੈ’ ਨੇ ਆਪਣੀ ਘੋਸ਼ਣਾ ਦੇ ਸਮੇਂ ਤੋਂ ਸਾਰਿਆਂ ਦਾ ਧਿਆਨ ਆਪਣੀ ਵੱਲ ਕੀਤਾ ਹੋਇਆ ਹੈ ਅਤੇ ਦਰਸ਼ਕ ਫਿਲਮ ਦੇ ਨਾਲ ਨੱਚਦੇ-ਗਾਉਂਦੇ ਹੋਏ ਨਵੇਂ ਸਾਲ ਦੀ ਸ਼ਾਨਦਾਰ ਸ਼ੁਰੂਆਤ ਕਰਨ ਲਈ ਤਿਆਰ ਹਨ। ਫਿਲਮ ਵਿਚ ਆਪਣੇ ਕਿਰਦਾਰ ਨੂੰ ਵਧੀਆ ਅਤੇ ‘ਭੰਗੜਾ ਦੇ ਡਾਂਸ’ ਸਟੈਪਸ ਨੂੰ ਸਟੀਕ ਤਰੀਕੇ ਨਾਲ ਪੇਸ਼ ਕਰਨ ਲਈ ਸੰਨੀ ਨੇ ਖੂਬ ਮਿਹਨਤ ਕੀਤੀ ਹੈ। ਐਕਟਰ ਆਪਣੀ ਡਾਂਸ ਪ੍ਰੈਕਟਿਸ ਲਈ ਦਿਨ ਵਿਚ ਲੱਗਭਗ 12 ਤੋਂ 14 ਘੰਟਿਆਂ ਦਾ ਸਮਾਂ ਬਿਤਾਉਂਦੇ ਸਨ ਤਾਂਕਿ ਉਹ ਪਸੰਦੀਦਾ ਡਾਂਸ ਫਾਰਮ ਨੂੰ ਪੂਰੀ ਲਗਨ ਨਾਲ ਪਰਦੇ ’ਤੇ ਉਤਾਰਣ ਵਿਚ ਸਫਲ ਹੋ ਸਕਣ। ਫਿਲਮ ਦੇ ਟਰੇਲਰ ਵਿਚ ਡਾਂਸ ਦੀ ਇਕ ਝਲਕ ਦੇਖਣ ਤੋਂ ਬਾਅਦ ਇਸ ਗੱਲ ਸਾਫ ਹੈ ਕਿ ਸੰਨੀ ਅਤੇ ਰੁਖਸ਼ਾਰ ਦੋਵੇਂ ਹੀ ਦਰਸ਼ਕਾਂ ਦੀਆਂ ਉਮੀਦਾਂ ’ਤੇ ਖਰੇ ਸਾਬਿਤ ਹੋਏ ਹਨ। ਟਰੇਲਰ ਤੋਂ ਬਾਅਦ ਹੁਣ ਸਾਰਿਆਂ ਦੀ ਨਜ਼ਰਾਂ ਫਿਲਮ ਦੀ ਰਿਲੀਜ਼ਿਗ ’ਤੇ ਟਿੱਕੀਆਂ ਹਨ। ਫਿਲਮ 3 ਜਨਵਰੀ 2020 ’ਚ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਮਸ਼ਹੂਰ ਅਦਾਕਾਰ ਦੇ ਨਾਂ ''ਤੇ ਬਣਿਆ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ, Actor ਨੇ ਪ੍ਰਸ਼ੰਸਕਾਂ ਨੂੰ ਕੀਤਾ ਅਲਰਟ
ਯੋਗੇਸ਼ ਦੇਸ਼ਪਾਂਡੇ ਦੀ ਪਹਿਲੀ ਹਿੰਦੀ ਫਿਲਮ "ਥੰਬਸ ਅੱਪ," ਅਸਲ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਹੈ ਪ੍ਰੇਰਿਤ
ਬਾਲੀਵੁੱਡ ਦੇ ਇਸ ਸੁਪਰਸਟਾਰ ਨੂੰ ਆਫ਼ਰ ਹੋਈ ਸੀ 'ਧੁਰੰਦਰ-2' ! ਖ਼ੁਦ ਹੀ ਕਰ'ਤਾ ਇਨਕਾਰ, ਹੁਣ ਦੱਸੀ ਵਜ੍ਹਾ
