ਕਰੋਨਾ ਵਾਇਰਸ ਦੇ ਡਰ ਨਾਲ ਸੰਨੀ ਲਿਓਨ ਨੇ ਕੀਤਾ ਅਜਿਹਾ ਕੰਮ, ਜੋ ਬਣਿਆ ਚਰਚਾ ਦਾ ਵਿਸ਼ਾ

2/15/2020 12:51:27 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਆਏ ਦਿਨ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਆਪਣੀਆਂ ਖੂਬਸੂਰਤ ਤਸ‍ਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਸੰਨੀ ਲਿਓਨੀ ਇਨ੍ਹੀਂ ਦਿਨ੍ਹੀਂ ਆਪਣੀਆਂ ਫਿਲਮਾਂ ਤੋਂ ਇਲਾਵਾ ਆਪਣੇ ਬੱਚਿਆਂ ਨੂੰ ਲੈ ਕੇ ਵੀ ਖੂਬ ਚਰਚਾ 'ਚ ਹੈ। ਹਾਲ ਹੀ 'ਚ ਏਅਰਪੋਰਟ 'ਤੇ ਸੰਨੀ ਨੇ ਕੁਝ ਲੋਕਾਂ ਨਾਲ ਸੈਲਫੀ ਲੈਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਸੰਨੀ ਨੂੰ ਸੋਸ਼ਲ ਮੀਡੀਆ 'ਤੇ ਵੀ ਟਰੋਲ ਕੀਤਾ ਗਿਆ। ਕਈ ਟਰੋਲਜ਼ ਨੇ ਕਿਹਾ ਕਿ ਸੰਨੀ ਦਾ ਰਵੱਈਆ ਪੂਰੀ ਤਰ੍ਹਾਂ ਗਲਤ ਸੀ ਅਤੇ ਕਿਹਾ ਕਿ ਸਮੇਂ ਦੇ ਨਾਲ ਸੰਨੀ ਵੀ ਇਕ ਹੰਕਾਰੀ ਸਟਾਰ ਦੀ ਤਰ੍ਹਾਂ ਕੰਮ ਕਰਨ ਲੱਗ ਪਈ ਹੈ।
PunjabKesari
ਹਾਲਾਂਕਿ ਸੰਨੀ ਨੇ ਫੈਨਜ਼ ਨਾਲ ਸੈਲਫੀ ਨਾ ਲੈਣ ਦਾ ਅਸਲ ਕਾਰਨ ਦੱਸਦਿਆਂ, ''ਮੈਂ ਸੈਲਫੀ ਕੋਰੋਨਾ ਵਾਇਰਸ ਦੇ ਡਰ ਕਾਰਨ ਕਲਿੱਕ ਨਹੀਂ ਕੀਤੀ ਸੀ। ਜੇ ਮੈਂ ਆਪਣੇ ਆਪ ਨੂੰ, ਆਪਣੇ ਪਰਿਵਾਰ ਅਤੇ ਆਪਣੇ ਬੱਚਿਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਅਤੇ ਇਸ ਲਈ ਫੈਨਜ਼ ਨਾਲ ਸੈਲਫੀ ਨਹੀਂ ਲੈਂਦੀ ਤਾਂ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਇਸ 'ਤੇ ਟਰੋਲ ਕਰਨਾ ਚਾਹੀਦਾ ਹੈ ਅਤੇ ਜੇ ਅਜਿਹਾ ਹੁੰਦਾ ਹੈ ਤਾਂ ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਸੰਨੀ ਨੇ ਇਹ ਵੀ ਕਿਹਾ ਸੀ ਕਿ ਇਹ ਬੇਹੱਦ ਅਨਫੇਅਰ ਹੈ ਕਿ ਲੋਕ ਕਿਸੇ ਦੇ ਨਿੱਜੀ ਜ਼ਿੰਦਗੀ 'ਚ ਦਖਲ ਦਿੰਦੇ ਹਨ।''

 
 
 
 
 
 
 
 
 
 
 
 
 
 

#CoronaVirusAlert No Selfie Pls #SunnyLeone at the airport today #instalove #staysafe #wednesday #ManavManglani

A post shared by Manav Manglani (@manav.manglani) on Jan 28, 2020 at 11:30pm PST


ਸੰਨੀ ਲਿਓਨੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲ‍ਦ ਹੀ ਸਾਊਥ ਸਿਨੇਮਾ 'ਚ ਆਪਣਾ ਡੈਬਿ‍ਊ ਕਰਨ ਜਾ ਰਹੀ ਹੈ। ਸੰਨੀ ਲਿਓਨੀ ਅਕਸਰ ਹੀ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਕਰਦੀ ਰਹਿੰਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News