100 ਕਰੋੜ ਦੇ ਕਲੱਬ 'ਚ ਸ਼ਾਮਲ ਹੋਈ ਰਿਤਿਕ ਰੌਸ਼ਨ ਦੀ ਫਿਲਮ 'ਸੁਪਰ 30'

7/24/2019 9:25:52 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਮਾਚੋ ਮੈਨ ਰਿਤਿਕ ਰੌਸ਼ਨ ਦੀ ਹਾਲ ਹੀ 'ਚ ਪ੍ਰਦਰਸ਼ਿਤ ਹੋਈ ਫਿਲਮ 'ਸੁਪਰ-30', 100 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ। ਵਿਕਾਸ ਬਹਿਲ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ 'ਗਣਿਤਗਯ' ਅਤੇ 'ਸੁਪਰ-30 ਦੇ ਸੰਸਥਾਪਕ ਆਨੰਦ ਕੁਮਾਰ ਦੇ ਜੀਵਨ 'ਤੇ ਆਧਾਰਿਤ ਹੈ।
ਫਿਲਮ 'ਚ ਰਿਤਿਕ ਨੇ ਆਨੰਦ ਕੁਮਾਰ ਦੀ ਭੂਮਿਕਾ ਨਿਭਾਈ ਹੈ। ਫਿਲਮ ਨੇ ਆਪਣੇ ਪਹਿਲੇ ਹਫ਼ਤੇ ਦੌਰਾਨ ਲਗਭਗ 76 ਕਰੋੜ ਦੀ ਕਮਾਈ ਕੀਤੀ ਸੀ ਅਤੇ ਦੂਜੇ ਹਫ਼ਤੇ 'ਚ ਵੀ ਸ਼ਾਨਦਾਰ ਕਮਾਈ ਕਰ ਰਹੀ ਹੈ। 'ਸੁਪਰ-30' ਨੇ ਹੁਣ ਤੱਕ 100 ਕਰੋੜ ਤੋਂ ਜਿਆਦਾ ਦੀ ਕਮਾਈ ਕਰ ਲਈ ਹੈ। 'ਸੁਪਰ-30' ਤੋਂ ਪਹਿਲਾਂ ਇਸ ਸਾਲ ਪ੍ਰਦਰਸ਼ਿਤ ਫਿਲਮਾਂ 'ਚ 'ਉੜੀ-ਦਿ ਸਰਜੀਕਲ ਸਟ੍ਰਾਈਕ, 'ਗਲੀ ਬੁਆਏ', 'ਟੋਟਲ ਧਮਾਲ', 'ਕੇਸਰੀ', 'ਦੇ ਦੇ ਪਿਆਰ ਦੇ', 'ਭਾਰਤ' ਅਤੇ 'ਕਬੀਰ ਸਿੰਘ' ਨੇ ਵੀ 100 ਕਰੋੜ ਤੋਂ ਜਿਆਦਾ ਦੀ ਕਮਾਈ ਕੀਤੀ ਹੈ।
'ਸੁਪਰ 30' ਬਿਹਾਰ ਦੇ ਹੀ ਮੈਥਮੈਟਿਸ਼ੀਅਨ ਆਨੰਦ ਕੁਮਾਰ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਇਸ 'ਚ ਰਿਤਿਕ ਨੇ ਆਨੰਦ ਕੁਮਾਰ ਦਾ ਕਿਰਦਾਰ ਨਿਭਾਇਆ ਹੈ। ਫਿਲਮ ਦਾ ਨਿਰਦੇਸ਼ਨ ਵਿਕਾਸ ਬਹਿਲ ਨੇ ਕੀਤਾ ਹੈ। 'ਸੁਪਰ 30' 'ਚ ਰਿਤਿਕ ਰੌਸ਼ਨ ਦਾ ਕੰਮ ਫੈਨਜ਼ ਤੇ ਸਿਤਾਰਿਆਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News