4 ਸਾਲ ਤੋਂ ਇਸ ਬੀਮਾਰੀ ਨਾਲ ਜੂਝ ਰਹੀ ਸੀ ਸੁਸ਼ਮਿਤਾ ਸੇਨ, ਠੀਕ ਹੋਣ ’ਤੇ ਦੱਸਿਆ ਦਿਲ ਦਾ ਹਾਲ

5/18/2020 10:08:37 AM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ। ਸੁਸ਼ਮਿਤਾ ਸੋਸ਼ਲ ਮੀਡੀਆ ਰਾਹੀਂ ਹੀ ਫੈਨਜ਼ ਨਾਲ ਜੁੜੀ ਰਹਿੰਦੀ ਹੈ। ਅਕਸਰ ਸੁਸ਼ਮਿਤਾ ਫੈਨਜ਼ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝਾ ਕਰਦੀ ਰਹਿੰਦੀ ਹੈ। ਇਸ ਵਿਚਕਾਰ ਹੁਣ ਸੁਸ਼ਮਿਤਾ ਸੇਨ ਨੇ ਖੁਲਾਸਾ ਕੀਤਾ ਹੈ ਕਿ ਉਹ ਛੇ ਸਾਲ ਪਹਿਲਾਂ ਐਡੀਸਨ ਨਾਮ ਦੀ ਬੀਮਾਰੀ ਨਾਲ ਪੀੜਤ ਸੀ। ਜਿਸ ਨੂੰ ਉਨ੍ਹਾਂ ਨੇ ਆਪਣੇ ਦ੍ਰਿੜਤਾ ਅਤੇ ਨਨ ਚਾਕ ਦੇ ਵਰਕ ਆਉਟ ਨਾਲ ਖਤਮ ਕੀਤਾ।
सुष्मिता सेन
ਇਸ ਗੱਲ ਦੀ ਜਾਣਕਾਰੀ ਖੁਦ ਸੁਸ਼ਮਿਤਾ ਸੇਨ ਨੇ ਦਿੱਤੀ ਹੈ। ਦਰਅਸਲ ਸੁਸ਼ਮਿਤਾ ਸੇਨ ਨੇ ਆਪਣੇ ਯੂਟਿਊਬ ਚੈਨਲ ’ਤੇ ਆਪਣਾ ਇਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਵਿਚ ਸੁਸ਼ਮਿਤਾ ਸੇਨ ਜਿਮ ਵਿਚ ਨਨ ਚਾਕ ਨਾਲ ਵਰਕ ਆਊਟ ਕਰਦੀ ਹੋਈ ਦਿਖਾਈ ਦੇ ਰਹੀ ਹੈ। ਯੂਟਿਊਬ ’ਤੇ ਇਸ ਵੀਡੀਓ ਨੂੰ ਸਾਂਝਾ ਕਰਦੇ ਰਹਿੰਦੇ ਹੋਏ ਸੁਸ਼ਮਿਤਾ ਸੇਨ ਨੇ ਇਕ ਪੋਸਟ ਲਿਖਿਆ । ਆਪਣੇ ਪੋਸਟ ਵਿਚ ਉਨ੍ਹਾਂ ਨੇ ਆਪਣੀ ਐਡੀਸਨ ਬੀਮਾਰੀ ਬਾਰੇ ਦੱਸਿਆ। ਸੁਸ਼ਮਿਤਾ ਸੇਨ ਨੇ ਦੱਸਿਆ ਕਿ ਇਸ ਰੋਗ ਦੇ ਚਲਦੇ ਉਨ੍ਹਾਂ ਦਾ ਇਮਿਊਨ ਸਿਸਟਮ ਕਾਫ਼ੀ ਕਮਜ਼ੋਰ ਹੋ ਗਿਆ ਸੀ।

ਸੁਸ਼ਮਿਤਾ ਸੇਨ ਨੇ ਪੋਸਟ ਵਿਚ ਲਿਖਿਆ, ‘‘ਮੈਨੂੰ ਸਤੰਬਰ ਸਾਲ 2014 ਵਿਚ ਇਕ ਆਟੋ ਇਨਊਨ ਨਾਲ ਜੁੜੀ ਬੀਮਾਰੀ ਦਾ ਪਤਾ ਲੱਗਿਆ, ਜਿਸ ਦਾ ਨਾਮ ਐਡੀਸਨ ਸੀ। ਇਸ ਨੇ ਮੈਨੂੰ ਅਜਿਹਾ ਮਹਿਸੂਸ ਕਰਾਇਆ ਕਿ ਮੇਰੇ ਅੰਦਰ ਕੋਈ ਲੜਾਈ ਨਹੀਂ ਬਚੀ ਹੈ। ਇਕ ਥੱਕਿਆ ਹੋਇਆ ਸਰੀਰ, ਜੋ ਬਹੁਤ ਸਾਰੀਆਂ ਨਿਰਾਸ਼ਾ ਨਾਲ ਭਰਿਆ ਹੋਇਆ। ਮੇਰੀਆਂ ਅੱਖਾਂ ਹੇਠਾਂ ਕਾਲੇ ਘੇਰੇ ਪੈ ਗਏ ਸਨ। ਮੈਂ ਉਸ ਪਲ ਨੂੰ ਬਿਆਨ ਨਹੀਂ ਕਰ ਸਕਦੀ, ਜਦੋਂ ਮੈਂ ਇਸ ਨਾਲ ਠੀਕ ਹੋਣ ਲਈ ਚਾਰ ਸਾਲ ਲੜਾਈ ਲੜੀ।’’
PunjabKesari
ਸੁਸ਼ਮਿਤਾ ਸੇਨ ਨੇ ਅੱਗੇ ਲਿਖਿਆ, ‘‘ਬਹੁਤ ਪ੍ਰੇਸ਼ਾਨੀ ਤੋਂ ਬਾਅਦ ਮੈਂ ਆਪਣੇ ਦਿਮਾਗ ਨੂੰ ਮਜ਼ਬੂਤ ਕੀਤਾ ਅਤੇ ਆਪਣੇ ਸਰੀਰ ਨੂੰ ਇਸ ਦੇ ਲਈ ਤਿਆਰ ਕੀਤਾ। ਮੈਂ ਨਨ ਚਾਕ ’ਤੇ ਧਿਆਨ ਲਗਾਇਆ, ਗੁੱਸੇ ਨੂੰ ਬਾਹਰ ਕੱਢਿਆ। ਇਸ ਰੋਗ ਨਾਲ ਮੈਂ ਲੜੀ ਅਤੇ ਫਿਰ ਦਰਦ ਮੇਰੇ ਲਈ ਇਕ ਕਲਾ ਬਣ ਗਿਆ। ਮੈਂ ਸਮੇਂ ’ਤੇ ਠੀਕ ਹੋ ਗਈ, 2019 ਤੱਕ ਮੇਰੀ ਐਡਰੇਨਲ ਗਲੈਂਡ ਐਕਟਿਵ ਹੋ ਗਈ, ਹੁਣ ਕੋਈ ਸਟੇਰਾਈਡ ਅਤੇ ਆਟੋ ਇਮਿਊਨ ਦੀ ਪ੍ਰੇਸ਼ਾਨੀ ਨਹੀਂ ਹੈ।’’
सुष्मिता सेन

ਆਪਣੇ ਇਸ ਪੋਸਟ ਵਿਚ ਸੁਸ਼ਮਿਤਾ ਸੇਨ ਨੇ ਫੈਨਜ਼ ਨੂੰ ਖਾਸ ਸਿੱਖਿਆ ਵੀ ਦਿੱਤੀ ਹੈ। ਉਨ੍ਹਾਂ ਨੇ ਸਿੱਖਿਆ ਦਿੰਦੇ ਹੋਏ ਪੋਸਟ ਵਿਚ ਅੱਗੇ ਲਿਖਿਆ,‘‘ ਕੋਈ ਵੀ ਤੁਹਾਡੇ ਸਰੀਰ ਨੂੰ ਤੁਹਾਡੇ ਨਾਲੋਂ ਜ਼ਿਆਦਾ ਨਹੀਂ ਜਾਣਦਾ ਹੈ ਤਾਂ ਇਸ ਦੀ ਸੁਣੋ। ਸਾਡੇ ਸਾਰਿਆਂ ਵਿਚ ਇਕ ਯੋਧਾ ਹੈ, ਕਦੇ ਹਾਰ ਨਾ ਮੰਨੋ।’’ ਸੋਸ਼ਲ ਮੀਡੀਆ ’ਤੇ ਸੁਸ਼ਮਿਤਾ ਸੇਨ ਦਾ ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News