ਕੀ ਸੁਸ਼ਮਿਤਾ ਸੇਨ ਨੇ ਪ੍ਰੇਮੀ ਨਾਲ ਕਰਵਾ ਲਈ ਹੈ ਮੰਗਣੀ?

4/27/2019 2:54:40 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਪ੍ਰੇਮੀ ਰੋਹਮਨ ਸ਼ਾਲ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੀ ਹੈ। ਦੋਵੇਂ ਅਕਸਰ ਹੀ ਇਕੱਠੇ ਨਜ਼ਰ ਆਉਂਦੇ ਹਨ। ਹੁਣ ਸੁਸ਼ਮਿਤਾ ਸੇਨ ਨੇ ਪ੍ਰੇਮੀ ਨਾਲ ਰੋਹਮਨ ਨਾਲ ਇਕ ਤਸਵੀਰ ਸੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਯੂਜ਼ਰਸ ਸੁਸ਼ਮਿਤਾ ਤੋਂ ਪੁੱਛ ਰਹੇ ਹਨ, ਕੀ ਤੁਸੀਂ ਪ੍ਰੇਮੀ ਨਾਲ ਮੰਗਣੀ ਕਰ ਲਈ ਹੈ?

PunjabKesari
ਦੱਸ ਦਈਏ ਕਿ ਸੁਸ਼ਮਿਤਾ ਸੇਨ ਨੇ ਪ੍ਰੇਮੀ ਨਾਲ ਇਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਰਿੰਗ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਉਸ ਨੇ ਰੋਹਮਨ ਦੇ ਮੋਢੇ 'ਤੇ ਹੱਥ ਵੀ ਰੱਖਿਆ ਹੋਇਆ ਹੈ।

PunjabKesari

ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਸੁਸ਼ਮਿਤਾ ਦੀ ਇਸ ਤਸਵੀਰ 'ਤੇ ਕਾਫੀ ਕੁਮੈਂਟਸ ਆ ਰਹੇ ਹਨ। ਲੋਕ ਸੁਸ਼ਮਿਤਾ ਸੇਨ ਤੋਂ ਪੁੱਛ ਰਹੇ ਹਨ ਕਿ ਰੋਹਮਨ ਨੇ ਆਫੀਸ਼ੀਅਲੀ ਤੁਹਾਨੂੰ ਪ੍ਰਪੋਜ਼ ਕਰ ਦਿੱਤਾ ਹੈ? ਤੁਸੀਂ ਦੋਵਾਂ ਨੇ ਮੰਗਣੀ ਕਰ ਲਈ ਹੈ?

PunjabKesari
ਦੱਸ ਦਈਏ ਕਿ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸੁਸ਼ਮਿਤਾ ਸੇਨ ਨੇ ਕੈਪਸ਼ਨ 'ਚ ਲਿਖਿਆ, ''To love someone unconditionally is considered difficult only cause we are conditioned to conditioning😁❤️ choosing to follow the heart is always more challenging for the mind is louder...yet, while conditions live in the mind, convictions are born to the heart!!! 👍👊💋Love then is simply a bonus!!!😉 To #friendship #love #grace #convictions #togetherness & to following the heart!!! 👍😍💃🏻Unconditionally Yours @rohmanshawl 💋🥰 I love you guys❤️❤️❤️।''

PunjabKesari
ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਸੁਸ਼ਮਿਤਾ ਸੇਨ ਪ੍ਰੇਮੀ ਰੋਹਮਨ ਨਾਲ ਨਿਊਯਾਰਕ ਟ੍ਰਿਪ 'ਤੇ ਹੈ। ਸੁਸ਼ਮਿਤਾ ਸੇਨ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਜਾਣਕਾਰੀ ਦਿੱਤੀ ਸੀ। ਰੋਹਮਨ ਇਕ ਮਾਡਲ ਹੈ। ਰੋਹਮਨ ਅਕਸਰ ਸੁਸ਼ਮਿਤਾ ਸੇਨ ਦੇ ਪਰਿਵਾਰਿਕ ਫੰਕਸ਼ਨ 'ਚ ਨਜ਼ਰ ਆਉਂਦਾ ਹੈ। ਸੁਸ਼ਮਿਤਾ ਸੇਨ ਦੀਆਂ ਦੋ ਬੇਟੀਆਂ ਨਾਲ ਰੋਹਮਨ ਦੀ ਕੈਮਿਸਟਰੀ ਵੀ ਕਾਫੀ ਖਾਸ ਹੈ। ਸੁਸ਼ਮਿਤਾ ਸੇਨ ਆਖਰੀ ਵਾਰ 'ਨੋ ਪ੍ਰੋਬਲਮ' ਫਿਲਮ 'ਚ ਨਜ਼ਰ ਆਈ ਸੀ। ਇਹ ਫਿਲਮ 2010 'ਚ ਰਿਲੀਜ਼ ਹੋਈ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News