ਸੁਜੈਨ ਖਾਨ ਦੀ ਭੈਣ ਫਰਾਹ ਦਾ ''ਕੋਰੋਨਾ ਟੈਸਟ ਨੈਗੇਟਿਵ'' ਪਰ 29 ਅਪ੍ਰੈਲ ਤਕ ਪਰਿਵਾਰ ਸਮੇਤ ਰਹੇਗੀ ''ਕੁਵਾਰੰਟੀਨ'' ''ਚ

4/18/2020 12:37:58 PM

ਜਲੰਧਰ (ਵੈੱਬ ਡੈਸਕ) -  ਸੰਜੇ ਖਾਨ ਦੀ ਬੇਟੀ ਅਤੇ ਸੁਜੈਨ ਖਾਨ ਦੀ ਭੈਣ ਫਰਾਹ ਖਾਨ ਅਲੀ ਦਾ 'ਕੋਰੋਨਾ ਵਾਇਰਸ' ਟੈਸਟ ਨੈਗੇਟਿਵ ਆਇਆ ਹੈ। ਮੰਗਲਵਾਰ ਨੂੰ ਆਪਣੇ ਇਨ ਹਾਊਸ ਸਟਾਫ ਮੈਂਬਰ ਦੇ 'ਕੋਰੋਨਾ' ਪਾਜ਼ੀਟਿਵ ਮਿਲਣ ਤੋਂ ਬਾਅਦ ਫਰਾਹ ਨੇ ਆਪਣਾ ਅਤੇ ਆਪਣੇ ਘਰ ਦੇ ਬਾਕੀ ਮੈਂਬਰਾਂ ਦਾ 'ਕੋਰੋਨਾ ਟੈਸਟ' ਕਰਵਾਇਆ ਸੀ। 

ਟਵਿੱਟਰ 'ਤੇ ਦਿੱਤੀ ਖੁਸ਼ਖਬਰੀ : ਫਰਾਹ ਨੇ ਟੈਸਟ ਨੈਗੇਟਿਵ ਹੋਣ ਦੀ ਜਾਣਕਾਰੀ ਆਪਣੇ ਟਵਿੱਟਰ ਅਕਾਊਂਟ 'ਤੇ ਦਿੰਦੇ ਹੋਏ ਲਿਖਿਆ, ''ਸਾਰੇ ਨੈਗੇਟਿਵ, ਵਾਹ ਵਾਹ ਵਾਹ #ਕੋਵਿਡਟੈਸਟਿੰਗ, ਪ੍ਰਮਾਤਮਾ ਦੀ ਕਿਰਪਾ ਹੈ, ਉਮੀਦ ਹੈ ਉਹ ਲੋਕ ਵੀ ਜਲਦੀ ਠੀਕ ਹੋ ਜਾਣਗੇ ਜਿਹੜੇ ਕੋਰੋਨਾ ਵਾਇਰਸ ਤੋਂ ਪੀੜਤ ਹਨ। ਉਮੀਦ ਹੈ ਉਹ ਸੁਰੱਖਿਅਤ ਰਹਿਣਗੇ, ਜਿਹੜੇ ਇਸ ਮੁਸ਼ਕਿਲ ਘੜੀ ਵਿਚ ਦੂਜਿਆਂ ਨੂੰ ਬਚਾਉਣ ਵਿਚ ਲੱਗੇ ਹੋਏ ਹਨ। ਭਗਵਾਨ ਸਾਡੇ ਗ੍ਰਹਿ ਦੀ ਰੱਖਿਆ ਕਰਨ।   

ਕੁਵਾਰੰਟੀਨ ਵਿਚ ਰਹੇਗੀ ਫਰਾਹ : ਫਰਾਹ ਨੇ ਅੱਗੇ ਲਿਖਿਆ, ''ਜਾਣਦੇ ਹਨ ਕੋਵਿਡ ਟੈਸਟਿੰਗ ਵਿਚ ਨੈਗੇਟਿਵ ਆਉਣ ਨਾਲ ਜ਼ਿਆਦਾ ਖੁਸ਼ੀ ਕਿਸ ਗੱਲ ਦੀ ਹੈ ? ਆਪਣੇ ਬੱਚਿਆਂ ਅਤੇ ਇਨ੍ਹਾਂ ਹਾਊਸ ਸਟਾਫ ਦੇ ਚਿਹਰੇ ਦੇਖ ਕੇ ਜੋ ਕਿ ਪਿਛਲੇ 10 ਸਾਲਾਂ ਨਾਲ ਮੇਰੇ ਨਾਲ ਹੈ।ਇਹ ਅਨਮੋਲ ਹਨ। ਸਾਡਾ ਸਾਰਿਆਂ ਦਾ ਟੈਸਟ ਵੀ ਨੈਗੇਟਿਵ ਆਇਆ ਹੈ ਪਰ ਅਸੀਂ ਸਾਰੇ 29 ਅਪ੍ਰੈਲ 2020 ਤਕ ਕੁਵਾਰੰਟੀਨ ਵਿਚ ਰਹਿਣਗੇ।''      



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News