ਭੂਮੀ ਪੇਂਡਨੇਕਰ ਤੇ ਤਾਪਸੀ ਪੰਨੂ ਹੁਣ ਪੱਥ ਰਹੀਆਂ ਨੇ ਪਾਥੀਆਂ, ਤਸਵੀਰ ਵਾਇਰਲ

3/12/2019 11:32:51 AM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਦੇ ਸਿਤਾਰੇ ਇਨ੍ਹੀਂ ਦਿਨੀਂ ਬੁਲੰਦੀਆਂ 'ਤੇ ਹਨ। ਉਸ ਦੀ ਫਿਲਮ 'ਬਦਲਾ' ਬਾਕਸ ਆਫਿਸ 'ਤੇ ਕਮਾਲ ਦਾ ਕਲੈਕਸ਼ਨ ਕਰ ਰਹੀ ਹੈ। ਫਿਲਮ 'ਚ ਉਹ ਇਕ ਵਾਰ ਫਿਰ ਤੋਂ ਅਮਿਤਾਭ ਬੱਚਨ ਦੇ ਓਪਜਿਟ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ 'ਪਿੰਕ' 'ਚ ਦੋਵਾਂ ਦੀ ਜੋੜੀ ਨੇ ਕਮਾਲ ਕੀਤਾ ਸੀ। 'ਬਦਲਾ' ਨੇ ਤਾਂ 'ਪਿੰਕ' ਦੇ ਰਿਕਾਰਡ ਨੂੰ ਵੀ ਤੋੜ ਦਿੱਤਾ ਹੈ। ਇਸ ਤੋਂ ਇਲਾਵਾ ਤਾਪਸੀ ਕੋਲ ਇਕ ਹੋਰ ਨਵਾਂ ਪ੍ਰੋਜੈਕਟ ਆ ਗਿਆ ਹੈ। ਅਨੁਰਾਗ ਕਸ਼ਯਪ ਦੀ ਫਿਲਮ 'ਸਾਂਡ ਕੀ ਆਂਖ' 'ਚ ਤਾਪਸੀ ਪੰਨੂ ਤੇ ਭੂਮੀ ਪੇਂਡਨੇਕਰ ਦੀ ਜੋੜੀ ਰੰਗ ਦਿਖਾਏਗੀ। ਫਿਲਮ ਦਾ ਇਕ ਪੋਸਟਰ ਰਿਲੀਜ਼ ਹੋ ਗਿਆ ਹੈ, ਜਿਸ ਤੋਂ ਫਿਲਮ ਬਾਰੇ ਕਲਯੂ (ਅੰਦਾਜ਼ਾ) ਮਿਲ ਰਿਹਾ ਹੈ। 
ਟਰੈਡ ਐਨਾਲਿਸਟ ਤਰਣ ਆਦਰਸ਼ ਨੇ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ ਦੇ ਜ਼ਰੀਏ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਦੋ ਮਹਿਲਾਵਾਂ ਪਿੰਡ ਦੀਆਂ ਮਹਿਲਾਵਾਂ ਵਾਂਗ ਪਾਥੀਆਂ ਪੱਥਦੀਆਂ ਨਜ਼ਰ ਆ ਰਹੀਆਂ ਹਨ। ਇਸ ਤੋਂ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਤਸਵੀਰ 'ਚ ਜਿਹੜੀਆਂ ਦੋ ਮਹਿਲਾਵਾਂ ਹਨ, ਉਹ ਤਾਪਸੀ ਤੇ ਭੂਮੀ ਹੈ। ਇਸ ਤੋਂ ਪਹਿਲਾਂ ਵੀ ਫਿਲਮ ਬਾਰੇ ਘੋਸ਼ਣਾ ਕਰਦੇ ਹੋਏ ਤਾਪਸੀ ਨੇ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਉਹ ਭੂਮੀ ਤੇ ਅਨੁਰਾਗ ਨਾਲ ਬੈਠੀ ਨਜ਼ਰ ਆਈ ਸੀ।


ਦੱਸਣਯੋਗ ਹੈ ਕਿ ਫਿਲਮ ਦਾ ਨਿਰਮਾਣ ਨਿਧੀ ਪਰਮਾਰ ਤੇ ਅਨੁਰਾਗ ਕਸ਼ਯਪ ਕਰ ਰਹੇ ਹਨ। ਫਿਲਮ ਦਾ ਨਿਰਦੇਸ਼ਨ ਤੁਸ਼ਾਰ ਹੀਰਾਨੰਦਾਨੀ ਕਰ ਰਹੇ ਹਨ। ਫਿਲਮ 'ਚ ਭੂਮੀ ਤੇ ਤਾਪਸੀ ਤੋਂ ਇਲਾਵਾ ਪ੍ਰਕਾਸ਼ ਝਾਅ ਤੇ ਵਿਨੀਤ ਸਿੰਘ ਵੀ ਮੁੱਖ ਭੂਮਿਕਾ 'ਚ ਹਨ। ਫਿਲਮ ਦੀ ਰਿਲੀਜ਼ਿੰਗ ਡੇਟ ਦਾ ਹਾਲੇ ਤੱਕ ਖੁਲਾਸਾ ਨਹੀਂ ਹੋਇਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News