ਅਜੇ ਦੇਵਗਨ ਦੀ ਫਿਲਮ ‘ਤਾਨਾਜੀ‘ ਦਾ ਟਰੇਲਰ ਹੋਇਆ ਰਿਲੀਜ਼

11/20/2019 9:01:49 AM

ਮੁੰਬਈ(ਬਿਊਰੋ)- ਬਾਲੀਵੁੱਡ ਐਕਟਰ ਅਜੇ ਦੇਵਗਨ ਤੇ ਅਦਾਕਾਰਾ ਕਾਜੋਲ ਸਟਾਰ ਫਿਲਮ ‘ਤਾਨਾਜੀ ਦਿ ਅਨਸੰਗ ਵਾਰਿਅਰ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ‘ਚ ਅਜੇ ਦੇਵਗਨ ਦੀ ਬਹਾਦਰੀ ਨਾਲ ਲੜਦੇ ਹੋਏ ਦਿਖਾਇਆ ਗਿਆ ਹੈ । ਫਿਲਮ ਦਾ ਟਰੇਲਰ ਮਰਾਠਿਆਂ ਦਾ ਬਹਾਦਰੀ ਨਾਲ ਭਰਿਆ ਹੋਇਆ ਹੈ ਤੇ ਟਰੇਲਰ ਤੋਂ ਲੱਗ ਰਿਹਾ ਹੈ ਕਿ ਫਿਲਮ ‘ਚ ਯੁੱਧ ਦੇ ਸੀਨ ਵੀ ਹੋਣਗੇ। ਟਰੇਲਰ ‘ਚ ਅਜੇ ਦੇਵਗਨ ਨਾਲ ਸੈਫ ਅਲੀ ਖਾਨ ਵੀ ਦਮਦਾਰ ਕਿਰਦਾਰ ‘ਚ ਨਜ਼ਰ ਆ ਰਹੇ ਹਨ। ਫਿਲਮ ਦੇ ਟਰੇਲਰ ਨੂੰ ਯੂ-ਟਿਊਬ ‘ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਤੇ ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਕੁਝ ਹੀ ਦਿਨਾਂ ‘ਚ ਲੱਖਾਂ ਲੋਕ ਟਰੇਲਰ ਦੇਖ ਚੁੱਕੇ ਹਨ।


ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਜੇ ਦੇਵਗਨ ‘ਦੇ-ਦੇ ਪਿਆਰ’ ‘ਚ ਨਜ਼ਰ ਆਏ ਸਨ । ਇਸ ‘ਚ ਉਨ੍ਹਾਂ ਨੇ ਆਪਣੀ ਦਮਦਾਰ ਅਦਾਕਾਰੀ ਦੇ ਨਾਲ-ਨਾਲ ਕਮੇਡੀ ਦੇ ਨਾਲ ਢਿੱਡੀਂ ਪੀੜਾਂ ਪਾਈਆਂ ਸਨ । ਜਿਸ ਦਾ ਇਸ਼ਕ ਆਪਣੀ ਧੀ ਉਮਰ ਦੀ ਇਕ ਲੜਕੀ ਨਾਲ ਪਿਆਰ ਹੋ ਜਾਂਦਾ ਹੈ ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News