ਕਿਉਂ ਮੁੜ ਭਾਰਤ ਨਹੀਂ ਆਉਣਾ ਚਾਹੁੰਦੀ ਤਨੂੰਸ਼੍ਰੀ ਦੱਤਾ, ਜਾਣੋ ਵਜ੍ਹਾ

6/15/2019 7:25:22 PM

ਜਲੰਧਰ (ਬਿਊਰੋ)- ਬਾਲੀਵੁੱਡ ਅਭਿਨੇਤਰੀ ਤਨੂੰਸ਼੍ਰੀ ਦੱਤਾ ਮੁੜ ਭਾਰਤ ਨਹੀਂ ਆਉਣਾ ਚਾਹੁੰਦੀ ਇਸ ਦੀ ਵਜ੍ਹਾ ਉਨ੍ਹਾਂ ਨੇ ਬਾਲੀਵੁੱਡ ਅਭਿਨੇਤਾ ਨਾਨਾ ਪਾਟੇਕਰ ਨੂੰ ਮਿਲੀ ਕਲੀਨ ਚਿੱਟ ਦੱਸਿਆ ਹੈ।ਬਾਲੀਵੁੱਡ ਦੇ ਨਾਨਾ ਪਾਟੇਕਰ ਨੂੰ ਛੇੜ-ਛਾੜ ਦੇ ਮਾਮਲੇ 'ਚ ਪੁਲਸ ਵੱਲੋਂ ਕਲੀਨ ਚਿੱਟ ਮਿਲਣ ਮਗਰੋਂ ਬਾਲੀਵੁੱਡ ਅਦਾਕਾਰਾ ਤਨੂੰਸ਼੍ਰੀ ਦੱਤਾ ਕਾਫੀ ਹੈਰਾਨ ਹੈ। ਅਮਰੀਕਾ 'ਚ ਰਹਿ ਰਹੀ ਤਨੂੰਸ਼੍ਰੀ ਦੱਤਾ ਦਾ ਕਹਿਣਾ ਹੈ ਕਿ 'ਇਹ ਬਹੁਤ ਗਲਤ ਹੈ ਕਿਉਂਕਿ ਨਾਨਾ ਪਾਟੇਕਰ ਪਹਿਲਾ ਤੋਂ ਹੀ ਕਲੀਨ ਚਿੱਟ ਦੀ ਕੋਸ਼ਿਸ਼ 'ਚ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰੇ ਗਵਾਹਾਂ ਨੂੰ ਧਮਕੀ ਦਿੱਤੀ ਜਾਂਦੀ ਸੀ ਤੇ ਉਨ੍ਹਾਂ 'ਤੇ ਦਬਾਅ ਪਾਇਆ ਜਾਂਦਾ ਸੀ ਕਿ ਉਹ ਪੁਲਸ ਨੂੰ ਆਪਣੇ ਬਿਆਨ ਦਰਜ ਨਾ ਕਰਾਵੇ'।


ਤਨੂੰਸ਼੍ਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ 10 ਗਵਾਹ ਸਨ ਪਰ ਇਕ ਵੀ ਬਿਆਨ ਨਹੀਂ ਦਰਜ਼ ਕਰਵਾ ਸਕਿਆ। ਕਈ ਗਵਾਹ ਤੇ ਸਾਹਮਣੇ ਹੀ ਨਹੀਂ ਆਏ ਕਿਉਂਕਿ ਉਨ੍ਹਾਂ ਨੂੰ ਪਹਿਲਾਂ ਹੀ ਧਮਕੀ ਦੇ ਦਿੱਤੀ ਜਾਂਦੀ ਸੀ। ਪੁਲਸ ਦਾ ਵੀ ਅੱਗੋਂ ਕਹਿਣਾ ਸੀ ਕਿ ਸਾਡੇ ਕੋਲ ਲੋੜੀਂਦੇ ਸਬੂਤ ਨਹੀਂ ਹਨ। ਪਰ ਸਬੂਤ ਇਕੱਠੇ ਕਿਵੇਂ ਹੁੰਦੇ ਜਦੋਂ ਦੋਸ਼ੀ ਹੀ ਇਸ ਫਿਰਾਕ 'ਚ ਹੋਣ ਕਿ ਪੁਲਸ ਤੱਕ ਸਬੂਤ ਪਹੁੰਚ ਹੀ ਨਾ ਸਕਣ। ਇਸ ਦੇ ਚਲਦਿਆਂ ਤਨੂੰਸ਼੍ਰੀ ਅਮਰੀਕਾ ਤੋਂ ਵਾਪਿਸ ਭਾਰਤ ਨਹੀਂ ਆਉਣਾ ਚਾਹੁੰਦੀ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News