ਹੁਣ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਤਰਸੇਮ ਜੱਸੜ

8/25/2019 8:04:37 PM

ਜਲੰਧਰ(ਬਿਊਰੋ) ਬੀਤੇ ਕੁਝ ਦਿਨਾਂ ਤੋਂ ਪੰਜਾਬ ਦੇ ਕਈ ਇਲਾਕੇ ਹੜ੍ਹ੍ਹ੍ਹ੍ਹ ਨਾਲ ਪ੍ਰਭਾਵਿਤ ਹਨ। ਵੱਖ-ਵੱਖ ਸੰਸਥਾਵਾਂ ਜਿੱਥੇ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ, ਉਥੇ ਹੀ ਪੰਜਾਬੀ ਕਲਾਕਾਰ ਲੋਕਾਂ ਦੀ ਮਦਦ ਲਈ ਗਰਾਊਂਡ ਜ਼ੀਰੋ 'ਤੇ ਜਾ ਕੇ ਉਨ੍ਹਾਂ ਨੂੰ ਰਾਹਤ ਸਮੱਗਰੀ ਦੇ ਰਹੇ ਹਨ। ਪਹਿਲਾਂ ਹਿਮਾਂਸ਼ੀ ਖੁਰਾਣਾ, ਬਾਅਦ 'ਚ ਗਿੱਪੀ ਗਰੇਵਾਲ ਤੇ ਹੁਣ ਗਾਇਕ, ਗੀਤਕਾਰ ਤੇ ਅਦਾਕਾਰ ਤਰਸੇਮ ਜੱਸੜ ਵੀ ਖਾਲਸਾ ਏਡ ਦੇ ਨਾਲ ਪੀੜਤਾਂ ਦੇ ਦੁੱਖ ਵੰਡ ਰਹੇ ਹਨ।

ਦੱਸਣਯੋਗ ਹੈ ਕਿ ਤਰਸੇਮ ਜੱਸੜ ਦੇ ਨਾਲ ਇਸ ਨੇਕ ਕੰਮ 'ਚ ਗਾਇਕ ਤੇ ਗੀਤਕਾਰ ਕੁਲਬੀਰ ਝਿੰਜਰ ਤੇ ਉਨ੍ਹਾਂ ਦੀ ਟੀਮ ਵੀ ਮੌਜੂਦ ਸੀ। ਤਰਸੇਮ ਜੱਸੜ ਨੇ ਇਕ ਵੀਡੀਓ ਰਾਹੀ ਦੱਸਿਆ ਕਿ ਹੜ੍ਹ ਪੀੜਤ ਲੋਕਾਂ ਦਾ ਹਾਲ ਕਿੰਨਾ ਮਾੜਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ। ਤਰਸੇਮ ਜੱਸੜ ਨੇ 'ਖਾਲਸਾ ਏਡ' ਵੱਲੋਂ ਕੀਤੀ ਜਾ ਰਹੀ ਮਦਦ ਦੀ ਵੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੀ ਜਾ ਰਹੀ ਹਰ ਤਰ੍ਹਾਂ ਦੀ ਮਦਦ ਨੂੰ ਖੂਬ ਸਰਾਹਿਆ ਹੈ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News