ਦਾਰਾ ਸਿੰਘ ਨੇ 1967 'ਚ ਕੀਤੀ ਸੀ 'ਚੰਨ 'ਤੇ ਚੜ੍ਹਾਈ'

7/23/2019 9:25:33 AM

ਮੁੰਬਈ (ਬਿਊਰੋ) : ਇਸਰੋ ਨੇ 22 ਜੁਲਾਈ ਨੂੰ 'ਚੰਦਰਯਾਨ-2' ਦਾ ਕਾਮਯਾਬ ਪ੍ਰੋਜੈਕਸ਼ਨ ਕੀਤਾ ਹੈ। ਚੰਨ 'ਤੇ ਜਾਣ 'ਤੇ ਉਸ 'ਤੇ ਜ਼ਿੰਦਗੀ ਦੀ ਮੌਜੂਦਗੀ ਦੀਆਂ ਕਹਾਣੀਆਂ ਤੋਂ ਬਾਲੀਵੁੱਡ ਵੀ ਪਰੇ ਨਹੀਂ ਰਿਹਾ। ਸਾਲ 1967 'ਚ ਕਾਵੇਰੀ ਪ੍ਰੋਡਕਸ਼ਨ ਨੇ ਫਿਲਮ ਬਣਾਈ ਸੀ 'ਚਾਂਦ ਪਰ ਚੜਾਈ'। ਫਿਲਮ 'ਚ ਦਾਰਾ ਸਿੰਘ ਲੀਡ ਕਿਰਦਾਰ 'ਚ ਸਨ ਤੇ ਉਹ ਚੰਨ 'ਤੇ ਉੱਤਰੇ ਸਨ। ਫਿਲਮ ਦਾ ਡਾਇਰੈਕਸ਼ਨ ਟੀ. ਪੀ. ਸੁੰਦਰਮ ਨੇ ਕੀਤਾ ਸੀ। ਇਸ ਨੂੰ ਹਿੰਦੀ ਸਿਨੇਮਾ ਦੀ ਪਹਿਲੀ ਸਾਇੰਸ-ਫਿਕਸ਼ਨ ਫਿਲਮ ਮੰਨਿਆ ਜਾਂਦਾ ਹੈ। ਫਿਲਮ ਦੀ ਕਹਾਣੀ ਤੇ ਨਾਂ ਦਿਲਚਸਪ ਸੀ। ਦਾਰਾ ਸਿੰਘ ਯਾਨੀ ਪੁਲਾੜ ਯਾਤਰੀ ਕੈਪਟਨ ਆਨੰਦ ਤੇ ਉਸ ਦਾ ਸਾਥੀ ਭਾਗੂ ਚੰਨ 'ਤੇ ਜਾਂਦੇ ਹਨ।

Image result for dara-singh-went-to-the-moon-before-neil-armstrong-in-1967

ਚੰਨ 'ਤੇ ਕਦਮ ਰੱਖਦੇ ਹੀ ਇਨ੍ਹਾਂ ਦੋਵਾਂ ਨੂੰ ਦੂਜੇ ਗ੍ਰਹਿ ਤੋਂ ਆਏ ਕਈ ਤਰ੍ਹਾਂ ਦੇ ਮਾਨਸਰ ਤੇ ਯੋਧਿਆਂ ਨਾਲ ਲੜਨਾ ਪੈਂਦਾ ਹੈ। ਫਿਲਮ 'ਚ ਹੈਲਨ, ਅਨਵਰ ਹੁਸੈਨ, ਪਦਮਾ ਖੰਨਾ, ਭਗਵਾਨ ਦਾਦਾ ਤੇ ਸੀ ਰਤਨ ਨੇ ਕੰਮ ਕੀਤਾ ਸੀ। 'ਚਾਂਦ ਪਰ ਚੜ੍ਹਾਈ' ਸਾਇੰਸ ਫਿਕਸ਼ਨ ਫਿਲਮਾਂ ਦੀ ਸ਼ੁਰੂਆਤੀ ਫਿਲਮਾਂ 'ਚ ਸੀ। ਫਿਲਮ ਦੇ ਸਪੇਸ ਸ਼ਿਪ ਤੇ ਸਪੇਸਸ਼ੂਟ ਦੇਖ ਕੇ ਬਾਲੀਵੁੱਡ ਦੇ ਫੈਨਜ਼ ਵੀ ਹੈਰਾਨ ਹੋ ਸਕਦੇ ਹਨ। ਇਸ ਬਲੈਕ ਐਂਡ ਵ੍ਹਾਈਟ ਫਿਲਮ 'ਚ ਰਾਕੇਟ ਲਾਂਚਿੰਗ ਨੂੰ ਵੀ ਦਿਖਾਇਆ ਗਿਆ ਸੀ। 'ਚਾਂਦ ਪਰ ਚੜ੍ਹਾਈ' ਦਾ ਮਿਊਜ਼ਿਕ ਊਸ਼ਾ ਖੰਨਾ ਨੇ ਤਿਆਰ ਕੀਤਾ ਸੀ। ਇਸ 'ਚ ਜ਼ਿਆਦਾਤਰ ਗੀਤ ਲਤਾ ਮੰਗੇਸ਼ਕਰ ਨੇ ਗਾਏ ਸੀ।

Image result for dara-singh-went-to-the-moon-before-neil-armstrong-in-1967



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News