ਦੋਸਤ ਅਨੰਤ ਤੋਂ ਅਮਿਤਾਭ ਨੂੰ ਤੋਹਫੇ ''ਚ ਮਿਲੀ ਇਹ ਲਗਜ਼ਰੀ ਕਾਰ, ਤਸਵੀਰਾਂ ਵਾਇਰਲ

3/11/2020 9:16:58 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਰੋਇਲ ਕਾਰਾਂ ਦੇ ਸ਼ੌਕੀਨ ਹਨ। ਉਨ੍ਹਾਂ ਕੋਲ ਬਹੁਤ ਸਾਰੀਆਂ ਕੀਮਤੀ ਕਾਰਾਂ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਵਿਸ਼ੇਸ਼ ਕਲੈਕਸ਼ਨ 'ਚ ਇਕ ਹੋਰ ਕਾਰ ਸ਼ਾਮਲ ਕੀਤੀ ਹੈ। ਅਮਿਤਾਭ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਫੋਰਡ ਦੀ ਵਿੰਟੇਜ ਪੀਲੀ ਕਾਰ ਨਾਲ ਦਿਖਾਈ ਦੇ ਰਹੇ ਹਨ। ਇਹ ਕਾਰ ਉਨ੍ਹਾਂ ਨੂੰ ਦੋਸਤ ਅਨੰਤ ਨੇ ਤੋਹਫੇ ਵਜੋਂ ਦਿੱਤੀ ਹੈ। ਅਮਿਤਾਭ ਨੇ ਇਸ ਕਾਰ ਦੀ ਪੂਰੀ ਕਹਾਣੀ ਆਪਣੇ ਬਲਾਗ ਰਾਹੀਂ ਸਾਂਝੀ ਕੀਤੀ ਹੈ।

ਅਮਿਤਾਭ ਨੇ ਆਪਣੇ ਬਲਾਗ 'ਚ ਦੱਸਿਆ ਸੀ ਕਿ ਉਨ੍ਹਾਂ ਨੇ ਆਪਣੀ ਪਹਿਲੀ ਪਰਿਵਾਰਕ ਕਾਰ ਅਲਾਹਾਬਾਦ 'ਚ ਖਰੀਦੀ ਸੀ। ਇਸ ਗੱਡੀ ਦਾ ਨਾਂ ਫੋਰਡ ਪਰਫੈਕਟ ਸੀ। ਅਮਿਤਾਭ ਦੇ ਦੋਸਤ ਅਨੰਤ ਨੇ ਅਮਿਤਾਭ ਦਾ ਇਕ ਬਲਾਗ ਪੜ੍ਹਿਆ ਸੀ, ਜਿਸ 'ਚ ਇਸ ਕਾਰ ਦਾ ਨਾਂ ਦੱਸਿਆ ਗਿਆ ਸੀ।
Image result for Amitabh Bachchan,Vintage Car,Mumbai Roads,Gift
ਅਨੰਤ ਨੇ ਉਸੇ ਮਾਡਲ ਦੀ ਫੋਰਡ ਕਾਰ ਦਾ ਪਤਾ ਲਗਾ ਕੇ ਉਸ ਨੂੰ ਟਰੈਕ ਕੀਤਾ ਅਤੇ ਫਿਰ ਇਸ ਨੂੰ ਕਾਰਗਰ ਬਣਾਇਆ, ਕਾਰ ਪੇਂਟ ਕੀਤੀ ਅਤੇ ਫਿਰ ਅਮਿਤਾਭ ਦੇ ਘਰ ਕਾਰ ਗਿਫਟ ਕਰਨ ਲਈ ਪਹੁੰਚ ਗਏ। ਖਾਸ ਗੱਲ ਇਹ ਹੈ ਕਿ ਇਸ ਕਾਰ ਦਾ ਨੰਬਰ 2882 ਵੀ ਉਹੀ ਨੰਬਰ ਹੈ, ਜੋ ਅਮਿਤਾਭ ਦੀ ਪਹਿਲੀ ਕਾਰ ਦਾ ਨੰਬਰ ਸੀ। ਅਮਿਤਾਭ ਨੇ ਇਹ ਵੀ ਲਿਖਿਆ ਕਿ ਕਿਸੇ ਨੇ ਵੀ ਮੇਰੇ ਲਈ ਅਜਿਹਾ ਕੁਝ ਨਹੀਂ ਕੀਤਾ ਅਤੇ ਮੈਂ ਇਸ ਪਲ ਨੂੰ ਸ਼ਬਦਾਂ 'ਚ ਕਹਿਣ ਦੇ ਯੋਗ ਨਹੀਂ ਹਾਂ। ਅਮਿਤਾਭ ਨੇ ਟਵਿਟਰ 'ਤੇ ਇਸ ਮਾਮਲੇ' ਤੇ ਇਕ ਭਾਵਨਾਤਮਕ ਪੋਸਟ ਵੀ ਸਾਂਝੀ ਕੀਤੀ ਹੈ।
Image
ਵਰਕ ਫਰੰਟ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਨਾਗਰਾਜ ਮੰਜੁਲੇ ਦੀ ਫਿਲਮ 'ਝੁੰਡ' 'ਚ ਨਜ਼ਰ ਆਉਣਗੇ। ਇਹ ਫਿਲਮ 8 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਉਹ ਸ਼ੁਜੀਤ ਸਰਕਾਰ ਦੀ ਫਿਲਮ 'ਗੁਲਾਬੋ ਸੀਤਾਬੋ' 'ਚ ਵੀ ਕੰਮ ਕਰ ਰਹੇ ਹਨ। ਇਸ ਫਿਲਮ 'ਚ ਉਹ ਆਯੁਸ਼ਮਾਨ ਖੁਰਾਣਾ ਨਾਲ ਨਜ਼ਰ ਆਉਣਗੇ। ਦੱਸ ਦੇਈਏ ਅਮਿਤਾਭ ਫਿਲਮ ਬ੍ਰਹਸਤਰ 'ਚ ਰਣਬੀਰ ਕਪੂਰ ਅਤੇ ਆਲੀਆ ਭੱਟ ਨਾਲ ਵੀ ਕੰਮ ਕਰ ਰਹੇ ਹਨ। ਇਸ ਫਿਲਮ ਦਾ ਨਿਰਦੇਸ਼ਨ Image result for Amitabh Bachchan,Vintage Car,Mumbai Roads,Gift



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News