ਧਰਮਿੰਦਰ ਨੇ ਹੇਮਾ ਲਈ ਬੁੱਕ ਕੀਤਾ ਸੀ ਪੂਰਾ ਹਸਪਤਾਲ, ਕਪਿਲ ਦੇ ਸ਼ੋਅ ਦੌਰਾਨ ਹੋਇਆ ਖੁਲਾਸਾ

3/18/2020 5:13:51 PM

ਮੁੰਬਈ(ਬਿਊਰੋ)- ਬਾਲੀਵੁਡ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਲਵਸਟੋਰੀ ਤਾਂ ਸਾਰੇ ਜਾਣਦੇ ਹੀ ਹਨ। ਦੋਵਾਂ ਦਾ ਪਿਆਰ ਕਿੱਸੇ ਕੋਲੋਂ ਲੁਕਿਆ ਨਹੀਂ ਹੈ। ਧਰਮਿੰਦਰ, ਹੇਮਾ ਮਾਲਿਨੀ ਨਾਲ ਕਿੰਨਾ ਪਿਆਰ ਕਰਦੇ ਹਨ, ਇਸ ਦਾ ਖੁਲਾਸਾ ਹਾਲ ਹੀ ਵਿਚ ‘ਦਿ ਕਪਿਲ ਸ਼ਰਮਾ ਸ਼ੋਅ’ ਵਿਚ ਹੋਇਆ। ਸ਼ੋਅ ਵਿਚ ਹੇਮਾ ਮਾਲਿਨੀ ਨੇ ਦੱਸਿਆ ਕਿ ਧਰਮਿੰਦਰ ਨੇ ਦੋਵਾਂ ਧੀਆਂ ਦੇ ਜਨਮ ਮੌਕੇ ’ਤੇ ਪੂਰਾ ਹਸਪਤਾਲ ਬੁੱਕ ਕਰਵਾ ਲਿਆ ਸੀ। ਅਜਿਹਾ ਧਰਮ ਜੀ ਨੇ ਇਸ ਲਈ ਕੀਤਾ ਤਾਂ ਕਿ ਕੋਈ ਉਨ੍ਹਾਂ ਨੂੰ ਪ੍ਰੇਸ਼ਾਨ ਨਾ ਕਰ ਸਕੇ। ਇਸ ਦੌਰਾਨ ਹੇਮਾ ਮਾਲਿਨੀ ਦੀ ਧੀ ਈਸ਼ਾ ਵੀ ਉਨ੍ਹਾਂ ਨਾਲ ਮੌਜ਼ੂਦ ਸੀ। ਇਸ ਦੌਰਾਨ ਈਸ਼ਾ ਨੇ ਵੀ ਪਾਪਾ ਨੂੰ ਲੈ ਕੇ ਕਈ ਦਿਲਚਸਪ ਖੁਲਾਸੇ ਕੀਤੇ।

ਇਹ ਵੀ ਪੜ੍ਹੋ: ਗੁੱਸੇ ’ਚ ਆਈ ਸ਼ਿਲਪਾ ਸ਼ੈੱਟੀ ਨੇ ਰਾਜ ਕੁੰਦਰਾ ਨੂੰ ਮਾਰਿਆ ਥੱਪੜ, ਵੀਡੀਓ ਵਾਇਰਲ
 

ਸ਼ੋਅ ਵਿਚ ਕਪਿਲ ਨੇ ਹੇਮਾ ਮਾਲਿਨੀ ਕੋਲੋਂ ਪੁੱਛਿਆ ਕਿ ਕੀ ਧਰਮ ਜੀ ਨੇ ਧੀ ਦੀ ਡਿਲੀਵਰੀ ਦੌਰਾਨ ਪੂਰਾ ਹਸਪਤਾਲ ਬੁੱਕ ਕਰ ਲਿਆ ਸੀ। ਇਸ ’ਤੇ ਹੇਮਾ ਮਾਲਿਨੀ ਨੇ ਕਿਹਾ,‘‘ਹਾਂ, ਇਹ ਸੱਚ ਹੈ, ਈਸ਼ਾ ਅਤੇ ਅਹਾਨਾ ਦੀ ਡਿਲੀਵਰੀ ਦੌਰਾਨ ਉਨ੍ਹਾਂ ਨੇ ਮੇਰੇ ਨਾਮ ’ਤੇ ਪੂਰੇ ਹਸਪਤਾਲ ਨੂੰ ਬੁੱਕ ਕੀਤਾ ਸੀ ਤਾਂਕਿ ਮੇਰੇ ਫੈਨਜ਼ ਮੈਨੂੰ ਪ੍ਰੇਸ਼ਾਨ ਨਾ ਕਰ ਸਕਣ।’’ ਸ਼ੋਅ ਵਿਚ ਈਸ਼ਾ ਮਾਂ ਹੇਮਾ ਨਾਲ ਆਪਣੀ ਕਿਤਾਬ ‘ਅੰਮਾ ਮਿਆ’ ਦੇ ਪ੍ਰਮੋਸ਼ਨ ਲਈ ਪਹੁੰਚੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਨਿੱਜ਼ੀ ਜਿੰਦਗੀ ਨਾਲ ਜੁੜੇ ਕਈ ਮਜ਼ੇਦਾਰ ਕਿੱਸੇ ਸ਼ੇਅਰ ਕੀਤੇ। ਕਪਿਲ ਨੇ ਈਸ਼ਾ ਤੋਂ ਇਕ ਅਫਵਾਹ ਨੂੰ ਲੈ ਕੇ ਸਵਾਲ ਕੀਤਾ। ਉਨ੍ਹਾਂ ਨੇ ਪੁੱਛਿਆ, ਤੁਹਾਡੀ ਇਕ ਫਰੈਂਡ ਹੈ, ਜੋ ਤੁਹਾਡੀ ਆਵਾਜ਼ ਕੱਢ ਕੇ ਭਰਤ ਨਾਲ ਗੱਲਾਂ ਕਰਦੀ ਹੈ ? ਇਸ ’ਤੇ ਈਸ਼ਾ ਨੇ ਦੱਸਿਆ,‘‘ਹਾਂ ਮੇਰੀ ਇਕ ਦੋਸਤ ਹੈ, ਜਿਸ ਦੀ ਆਵਾਜ਼ ਬਿਲਕੁੱਲ ਮੇਰੀ ਵਰਗੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜਦੋਂ ਉਹ ਭਰਤ ਨਾਲ ਗੱਲ ਕਰਦੇ ਦੌਰਾਨ ਬੋਰ ਹੋ ਜਾਂਦੀ ਸੀ ਤਾਂ ਉਨ੍ਹਾਂ ਦੀ ਫਰੈਂਡ ਉਨ੍ਹਾਂ ਦੀ ਆਵਾਜ਼ ਵਿਚ ਭਰਤ ਨਾਲ ਗੱਲ ਕਰਨ ਲੱਗਦੀ ਸੀ।’’

ਇਹ ਵੀ ਪੜ੍ਹੋ: 'ਦਿ ਕਪਿਲ ਸ਼ਰਮਾ ਸ਼ੋਅ' 'ਤੇ ਕੋਰੋਨਾ ਵਾਇਰਸ ਦਾ ਅਸਰ, ਕੈਂਸਲ ਹੋਈ ਸ਼ੋਅ ਦੀ ਸ਼ੂਟਿੰਗ

ਇਸ ਦੇ ਅੱਗੇ ਈਸ਼ਾ ਨੇ ਦੱਸਿਆ ਕਿ ਉਹ ਫੋਨ ’ਤੇ 2 ਮਿੰਟ ਤੋਂ ਜ਼ਿਆਦਾ ਗੱਲ ਨਹੀਂ ਕਰ ਸਕਦੀ ਹੈ। ਇਸ ਦੇ ਨਾਲ ਹੀ ਈਸ਼ਾ ਨੇ ਕਿਹਾ ਕਿ ਇਸ ਮਾਮਲੇ ਵਿਚ ਉਨ੍ਹਾਂ ਦੀ ਮਾਂ ਹੇਮਾ ਵੀ ਕੁੱਝ ਅਜਿਹੀ ਹੀ ਹੈ। ਉਨ੍ਹਾਂ ਨੇ ਕਿਹਾ,‘‘ਇਕ ਵਾਰ ਮਾਂ, ਪਾਪਾ ਨਾਲ ਗੱਲ ਕਰਦੇ–ਕਰਦੇ ਸੋ ਗਈ ਸੀ। ਪਾਪਾ ਨੂੰ ਫੋਨ ’ਤੇ ਅਚਾਨਕ ਮਾਂ ਦੇ ਘਰਾੜਿਆ ਦੀ ਆਵਾਜ਼ ਸੁਣਾਈ ਦੇਣ ਲੱਗੀ ਸੀ।’’ ਫਿਰ ਹੇਮਾ ਮਾਲਿਨੀ ਨੇ ਇਸ ਦੇ ਬਾਰੇ ਵਿਚ ਸਮਝਾਉਂਦੇ ਹੋਏ ਕਿਹਾ,‘‘ਉਸ ਦੌਰਾਨ ਮੈਂ ਪੂਰੀ ਰਾਤ ਲਗਾਤਾਰ ਸ਼ੂਟਿੰਗ ਕਰ ਰਹੀ ਸੀ ਅਤੇ ਇਸ ਕਾਰਨ ਮੈਂ ਬਹੁਤ ਥੱਕ ਗਈ ਸੀ ਅਤੇ ਧਰਮ ਜੀ ਨਾਲ ਗੱਲ ਕਰਦੇ ਕਰਦੇ ਸੋ ਗਈ ਸੀ। ਪਿਆਰ ਭਰੀਆ ਗੱਲਾਂ ਇਕ ਸਮੇਂ ਤੱਕ ਹੀ ਚੰਗੀਆਂ ਲੱਗਦੀਆਂ ਹਨ ਅਤੇ ਫਿਰ ਤੁਸੀਂ ਊਬ ਮਹਿਸੂਸ ਕਰਨ ਲੱਗਦੇ ਹੋ।’’

ਇਹ ਵੀ ਪੜ੍ਹੋ: ਕੋਰੋਨਾ ਤੋਂ ਬਚਣ ਲਈ ਦੀਪਿਕਾ ਪਾਦੂਕੋਣ ਨੇ ਸ਼ੇਅਰ ਕੀਤਾ ਇਹ ਖਾਸ ਵੀਡੀਓਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News