ਸ਼ਾਹਰੁਖ ਦੀ ਦਮਦਾਰ ਆਵਾਜ਼ ''ਚ ''ਦਿ ਲਾਇਨ ਕਿੰਗ'' ਦਾ ਟਰੇਲਰ ਰਿਲੀਜ਼ (ਵੀਡੀਓ)

6/29/2019 11:05:18 AM

ਨਵੀਂ ਦਿੱਲੀ (ਬਿਊਰੋ) — ਡਿਜਨੀ ਪ੍ਰੋਡਕਸ਼ਨ 'ਚ ਬਣੀ ਫਿਲਮ 'ਦਿ ਲਾਇਨ ਕਿੰਗ' ਦਾ ਹਿੰਦੀ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਇਸ ਦੇ ਟਰੇਲਰ 'ਚ ਸ਼ਾਹਰੁਖ ਖਾਨ ਆਕਰਸ਼ਿਤ ਦਾ ਕੇਂਦਰ ਬਣੇ ਹੋਏ ਹਨ। ਉਨ੍ਹਾਂ ਨੇ ਇਸ ਫਿਲਮ 'ਚ ਮੁਫਾਸਾ ਲਈ ਆਪਣੀ ਆਵਾਜ਼ ਦਿੱਤੀ ਹੈ। ਸਾਲ 1992 'ਚ ਆਈ ਐਨੀਮੇਟਿਡ ਕਲਾਸਿਕ ਨੂੰ ਹਿੰਦੀ 'ਚ ਡਬ ਕਰਨ ਵਾਲੇ ਸ਼ਾਹਰੁਖ ਦੀ ਆਵਾਜ਼ 'ਤੇ ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਪੌਜੀਟਿਵ (ਚੰਗੀ) ਪ੍ਰੀਕਿਰਿਆ ਦਿੱਤੀ ਹੈ। ਸ਼ਾਹਰੁਖ ਖਾਨ ਨੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਫਿਲਮ ਦੇ ਟਰੇਲਰ 'ਚ ਸ਼ਾਹਰੁਖ ਖਾਨ ਨੇ ਆਪਣੇ ਵਾਇਸਓਵਰ ਦੇ ਸਹਾਰੇ ਬੇਟੇ 'ਸਿੰਬਾ' ਨੂੰ ਮੋਟੀਵੇਟ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਆਖਦੇ ਹਨ ਕਿ ਸਿੰਬਾ ਮੈਂ ਹਮੇਸ਼ਾ ਤੇਰੇ ਨਾਲ ਹਾਂ ਅਤੇ ਹਮੇਸ਼ਾ ਤੇਰੇ ਨਾਲ ਹੀ ਰਹਾਂਗਾ। ਬਸ ਯਾਦ ਰੱਖਣਾ ਕਿ ਤੂੰ ਕੌਣ ਏ, ਇਕ ਸੱਚਾ ਰਾਜਾ। ਅਸੀਂ ਸਾਰੇ ਕਿਤੇ ਨਾ ਕਿਤੇ ਇਕ ਨਾਜੁਕ ਜਿਹੀ ਡੋਰ ਨਾਲ ਬੱਝੇ ਹੋਏ ਹਾਂ। ਆਮ ਲੋਕ ਅਕਸਰ ਹੀ ਇਹ ਸੋਚਦੇ ਹਨ ਕਿ ਉਹ ਕੀ ਲੈ ਸਕਦੇ ਹਨ ਪਰ ਇਕ ਸੱਚਾ ਰਾਜਾ ਇਹ ਸੋਚਦਾ ਹੈ ਕਿ ਉਹ ਕੀ ਦੇ ਸਕਦਾ ਹੈ।


ਦੱਸ ਦਈਏ ਕਿ ਇਸ ਫਿਲਮ 'ਚ ਸ਼ਾਹਰੁਖ ਖਾਨ ਦਾ ਬੇਟੇ ਆਰਿਅਨ ਖਾਨ ਵੀ ਮੌਜੂਦ ਹੈ। ਇਸ ਫਿਲਮ 'ਚ ਸਿੰਬਾ ਨੂੰ ਆਵਾਜ਼ ਆਰਿਅਨ ਖਾਨ ਦੇਣਗੇ। ਉਂਝ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸ਼ਾਹਰੁਖ ਖਾਨ ਤੇ ਆਰਿਅਨ ਕਿਸੇ ਫਿਲਮ ਨੂੰ ਆਪਣੀ ਆਵਾਜ਼ ਦੇ ਚੁੱਕੇ ਹਨ। ਸਾਲ 2004 'ਚ ਸ਼ਾਹਰੁਖ ਖਾਨ ਤੇ ਆਰਿਅਨ ਨੇ ਮਿਲ ਕੇ ਹਾਲੀਵੁੱਡ ਐਨੀਮੇਟਿਡ ਫਿਲਮ 'ਦਿ ਇਨਕ੍ਰੇਬੀਡਲਸ' 'ਚ ਆਵਾਜ਼ ਦਿੱਤੀ ਸੀ। ਇਸ ਫਿਲਮ ਦੇ ਹਿੰਦੀ ਵਰਜ਼ਨ 'ਚ ਸ਼ਾਹਰੁਖ ਨੇ ਮਿਸਟਰ ਇਨਕ੍ਰੇਡੀਬਲ ਤੇ ਆਰਿਅਨ ਨੇ ਉਨ੍ਹਾਂ ਦੇ ਬੇਟੇ ਡੈਸ਼ ਨੂੰ ਆਪਣੀ ਆਵਾਜ਼ ਦਿੱਤੀ ਸੀ। ਇਸ ਤੋਂ ਇਲਾਵਾ ਸਾਲ 2003 'ਚ ਆਈ ਕਰਨ ਜੌਹਰ ਦੀ ਫਿਲਮ 'ਕਭੀ ਖੁਸ਼ੀ ਕਭੀ ਗਮ' 'ਚ ਸ਼ਾਹਰੁਖ ਤੇ ਆਰਿਅਨ ਨੇ ਕੰਮ ਕੀਤਾ ਸੀ। ਇਸ ਫਿਲਮ 'ਚ ਆਰਿਅਨ ਨੇ ਸ਼ਾਹਰੁਖ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ।

 

 
 
 
 
 
 
 
 
 
 
 
 
 
 

Delighted to be a part of this global legacy. In Cinemas 19th July. Yaad Rakhna. #TheLionKing  @disneyfilmsindia

A post shared by Shah Rukh Khan (@iamsrk) on Jun 28, 2019 at 1:28pm PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News