KBC 11 : ਇਹ ਹਨ ਚਾਰ ਮੁਕਾਬਲੇਬਾਜ਼, ਜਿਨ੍ਹਾਂ ਦੀ ਵਜ੍ਹਾ ਨਾਲ ਰਚਿਆ ਗਿਆ ਨਵਾਂ ਇਤਿਹਾਸ

11/29/2019 9:00:11 AM

ਨਵੀਂ ਦਿੱਲੀ (ਬਿਊਰੋ) : 'ਕੌਣ ਬਣੇਗਾ ਕਰੋੜਪਤੀ' ਦਾ ਸੀਜ਼ਨ-11 ਜਲਦ ਹੀ ਪੂਰਾ ਹੋਣ ਵਾਲਾ ਹੈ ਤੇ ਇਸ ਵਾਰ ਸੀਜ਼ਨ 'ਚ ਕਈ ਲੋਕਾਂ ਨੇ ਲੱਖਾਂ-ਕਰੋੜਾਂ ਰੁਪਏ ਜਿੱਤੇ ਪਰ ਚਾਰ ਮੁਕਾਬਲੇਬਾਜ਼ ਅਜਿਹੇ ਰਹੇ, ਜਿਨ੍ਹਾਂ ਨੇ ਇਕ ਕਰੋੜ ਦੇ ਸਵਾਲ ਦਾ ਸਹੀ ਜਵਾਬ ਦਿੱਤਾ ਅਤੇ ਇਕ ਕਰੋੜ ਜਿੱਤ ਲਿਆ। ਇਕ ਕਰੋੜ ਤੱਕ ਪਹੁੰਚਣ ਵਾਲੇ ਮੁਕਾਬਲੇਬਾਜ਼ਾਂ ਦੀ ਲਿਸਟ ਤਾਂ ਬਹੁਤ ਹੀ ਲੰਬੀ ਹੈ ਪਰ ਸਿਰਫ ਚਾਰ ਲੋਕ ਹੀ ਇਸ ਸਵਾਲ ਦਾ ਸਹੀ ਜਵਾਬ ਦੇ ਸਕੇ ਹਨ।

ਦੱਸ ਦਈਏ ਕਿ ਖਾਸ ਗੱਲ ਇਹ ਹੈ ਕਿ ਇਹ ਸੀਜ਼ਨ ਅਜਿਹਾ ਹੈ, ਜਿਸ 'ਚ ਚਾਰ ਲੋਕ ਕਰੋੜਪਤੀ ਬਣ ਸਕੇ ਹਨ। ਇਸ ਤੋਂ ਪਹਿਲਾਂ ਦੇ ਸੀਜ਼ਨ 'ਚ ਚਾਰ ਤੋਂ ਘੱਟ ਲੋਕ ਹੀ ਕਰੋੜਪਤੀ ਬਣ ਸਕੇ ਸਨ। ਇਸ ਵਾਰ ਚਾਰ ਮੁਕਾਬਲੇਬਾਜ਼ਾਂ ਨੇ ਸਹੀ ਜਵਾਬ ਦੇ ਕੇ ਇਤਿਹਾਸ ਰਚ ਦਿੱਤਾ ਹੈ। ਚਾਰ ਕਰੋੜਪਤੀਆਂ ਦੀ ਵਜ੍ਹਾ ਨਾਲ ਇਹ ਸੀਜ਼ਨ ਹਾਲੇ ਤੱਕ ਦੇ ਸੀਜ਼ਨ ਦਾ ਸਭ ਤੋਂ ਖਾਸ ਬਣ ਗਿਆ ਹੈ।

ਦੱਸਣਯੋਗ ਹੈ ਕਿ ਇਸ ਵਾਰ ਬਿਹਾਰ ਦੇ ਰਹਿਣ ਵਾਲੇ ਸਰੋਜ ਰਾਜ, ਅਮਰਾਵਤੀ ਦੀ ਰਹਿਣ ਵਾਲੀ ਬਬੀਤਾ ਤਾਡੇ, ਪੱਛਮੀ ਬੰਗਾਲ ਦੇ ਰਹਿਣ ਵਾਲੇ ਗੌਤਮ ਝਾਅ ਤੇ ਝਾਰਖੰਡ ਦੇ ਰਹਿਣ ਵਾਲੇ ਅਜੀਤ ਕੁਮਾਰ ਨੇ ਇਕ ਕਰੋੜ ਰੁਪਏ ਜਿੱਤੇ ਹਨ। ਚਾਰੇ ਲੋਕ ਇਕ ਮੱਧ ਵਰਗੀ ਪਰਿਵਾਰ 'ਚੋਂ ਹਨ, ਜਿਨ੍ਹਾਂ 'ਚ ਬਬੀਤਾ ਤਾੜੇ ਇਕ ਸਕੂਲ 'ਚ 1500 ਰੁਪਏ ਸੈਲਰੀ ਲੈ ਕੇ ਨੌਕਰੀ ਕਰਦੀ ਹੈ, ਉਥੇ ਸਰੋਜ ਰਾਜ ਇਕ ਕਿਸਾਨ ਪਰਿਵਾਰ ਨਾਲ ਸਬੰਧੀ ਰੱਖਦੀ ਹੈ।

7 ਕਰੋੜ ਦੇ ਸਵਾਲ ਦਾ ਕੋਈ ਨਹੀਂ ਦੇ ਸਕਿਆ ਜਵਾਬ
ਚਾਰ ਮੁਕਾਬਲੇਬਾਜ਼ਾਂ ਨੇ ਇਕ ਕਰੋੜ ਰੁਪਏ ਜਿੱਤਣ ਤੋਂ ਬਾਅਦ 7 ਕਰੋੜ ਦੇ ਸਵਾਲ ਦਾ ਸਾਹਮਣਾ ਕੀਤਾ ਪਰ ਪੂਰੇ ਸੀਜ਼ਨ 'ਚ ਇਕ ਵੀ ਮੁਕਾਬਲੇਬਾਜ਼ 7 ਕਰੋੜ ਦੇ ਸਵਾਲ ਦਾ ਸਹੀ ਜਵਾਬ ਨਹੀਂ ਦੇ ਸਕਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News