ਆਲੀਆ ਨੂੰ ਆਪਣੀ ਪ੍ਰੇਰਣਾ ਮੰਨਦੀ ਹੈ ਅਨੰਨਿਆ

7/21/2019 9:05:59 AM

ਮੁੰਬਈ(ਬਿਊਰੋ)— ਆਪਣੀ ਪਹਿਲੀ ਫਿਲਮ 'ਸਟੂਡੈਂਟ ਆਫ ਦਿ ਏਅਰ 2' ਨਾਲ ਹੀ ਚਰਚਾ 'ਚ ਆ ਚੁੱਕੀ ਅਭਿਨੇਤਰੀ ਅਨੰਨਿਆ ਪਾਂਡੇ, ਆਲੀਆ ਭੱਟ ਨੂੰ ਆਪਣੀ ਪ੍ਰੇਰਣਾ ਮੰਨਦੀ ਹੈ। ਚੰਕੀ ਪਾਂਡੇ ਦੀ ਬੇਟੀ ਅੰਨਨਿਆ ਨੇ ਸਟੂਡੈਂਟ ਆਫ ਦਿ ਯਿਅਰ-2 ਨਾਲ ਬਾਲੀਵੁੱਡ 'ਚ ਡੈਬਿਓ ਕੀਤਾ ਸੀ।
ਇਕ ਇੰਟਰਵਿਊ ਦੌਰਾਨ ਅਨੰਨਿਆ ਨੇ ਦੱਸਿਆ, 'ਉਹ ਆਲੀਆ ਨੂੰ ਪਸੰਦ ਕਰਦੀ ਹੈ ਅਤੇ ਬਾਲੀਵੁੱਡ 'ਚ ਆਲੀਆ ਦੇ ਸਫਰ ਤੋਂ ਕਾਫੀ ਪ੍ਰੇਰਿਤ ਹੈ। ਆਲੀਆ ਨੇ ਕਦੇ ਵੀ ਆਪਣੇ ਸ਼ੁਰੂਆਤੀ ਕੈਰਿਅਰ 'ਚ ਖੁਦ ਨੂੰ ਪਰਫੈਕਟ ਦਿਖਾਉਣ ਦਾ ਸ਼ੋਅ-ਆਫ ਨਹੀਂ ਕੀਤਾ ਅਤੇ ਉਨ੍ਹਾਂ ਦੀ ਇਹ ਹੀ ਕਵਾਲਿਟੀ ਅਨੰਨਿਆ ਨੂੰ ਕਾਫੀ ਪਸੰਦ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਮੈਂ ਕੁਝ  ਹੋਰ ਬਣਨ ਦੀ ਕੋਸ਼ਿਸ਼ ਕਰਦੀ ਹਾਂ। ਇਹ ਗੱਲ ਸੱਚ ਹੈ ਕਿ ਆਲੀਆ ਕੋਲੋਂ ਮੈਨੂੰ ਇੰਸੀਪਰੇਸ਼ਨ ਮਿਲਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News