‘ਬਾਗੀ 3’ ਦੇ ਐਕਸ਼ਨ ਸੀਨ ਦੌਰਾਨ ਜ਼ਖਮੀ ਹੋਏ ਟਾਈਗਰ ਸ਼ਰਾਫ
11/27/2019 1:30:58 PM

ਮੁੰਬਈ(ਬਿਊਰੋ)- ਬਾਲੀਵੁੱਡ ਐਕਟਰ ਟਾਈਗਰ ਸ਼ਰਾਫ ਦੇ ਡਾਂਸ ਅਤੇ ਐਕਸ਼ਨ ਦੇ ਕਰੋੜਾਂ ਦੀਵਾਨੇ ਹਨ। ਟਾਈਗਰ ਨੇ ਆਪਣੀ ਹੁਣ ਤੱਕ ਦੀਆਂ ਫਿਲਮਾਂ ਨਾਲ ਇਹ ਸਾਬਿਤ ਕੀਤਾ ਹੈ ਕਿ ਡਾਂਸ ਅਤੇ ਐਕਸ਼ਨ ਦੇ ਮਾਮਲੇ ਵਿਚ ਉਨ੍ਹਾਂ ਦਾ ਮੁਕਾਬਲਾ ਕਰ ਪਾਉਣਾ ਮੁਸ਼ਕਲ ਹੈ। ਟਾਈਗਰ ਹੁਣ ਆਪਣੀ ਆਉਣ ਵਾਲੀ ਨਵੀਂ ਫਿਲਮ ‘ਬਾਗੀ 3’ ਦੀ ਸ਼ੂਟਿੰਗ ਵਿਚ ਬਿਜ਼ੀ ਹੈ। ਇਸ ਵਿਚਕਾਰ ‘ਬਾਗੀ 3’ ਦੇ ਸ਼ੂਟਿੰਗ ਸੈੱਟ ਦੀ ਇਕ ਖਬਰ ਸਾਹਮਣੇ ਆਈ ਹੈ। ਖਬਰ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਟਾਈਗਰ ਸ਼ਰਾਫ ਜ਼ਖਮੀ ਹੋ ਗਏ ਹਨ। ਹਾਲਾਂਕਿ ਫਿਲਹਾਲ ਉਹ ਠੀਕ ਹਨ। ਇਸ ਗੱਲ ਦੀ ਜਾਣਕਾਰੀ ਖੁਦ ਟਾਈਗਰ ਸ਼ਰਾਫ ਨੇ ਆਪਣੇ ਸੋਸ਼ਲ ਅਕਾਊਂਟ ਨਾਲ ਆਪਣੀ ਸੱਟ ਦੀ ਤਸਵੀਰ ਸ਼ੇਅਰ ਕਰਦੇ ਹੋਏ ਦਿੱਤੀ।
ਆਪਣੇ ਜ਼ਖਮੀ ਹੋਣ ਦੀ ਪੁਸ਼ਟੀ ਕਰਦੇ ਹੋਏ ਟਾਈਗਰ ਨੇ ਲਿਖਿਆ ਹੈ ਕਿ ਯੁੱਧ ਭੂਮੀ ਵਿਚ ਮਿਲੀ ਖਰੋਚ ਅਤੇ ਕੱਟ ਦਾ ਪਹਿਲਾ ਸੈੱਟ ਅਤੇ ਉਮੀਦ ਹੈ ਕਿ ਮੇਰੇ ਸ਼ਾਵਰ ( ਨਹਾਉਣ ਤੋਂ ਬਾਅਦ ) ਲੈਣ ਤੋਂ ਬਾਅਦ ਨਾ ਇਹ ਦਿਖਾਈ ਦੇਵੇਗਾ ਅਤੇ ਨਾਹ ਹੀ ਮਹਿਸੂਸ ਹੋਵੇਗਾ। ਟਾਈਗਰ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਵਿਚ ਤੁਸੀਂ ਦੇਖ ਸਕਦੇ ਹਨ ਕਿ ਤਸਵੀਰ ਵਿਚ ਐਕਟਰ ਦੀ ਪਿੱਠ ਦਿਖਾਈ ਦੇ ਰਹੀ ਹੈ। ਜਿਸ ਵਿਚ ਖਰੋਚ ਅਤੇ ਕੱਟ ਸਾਫ ਨਜ਼ਰ ਆ ਰਹੇ ਹਨ।
ਉਨ੍ਹਾਂ ਦੀ ਪਿੱਠ ’ਤੇ ਦਿਖਾਈ ਦੇ ਰਹੇ ਨਿਸ਼ਾਨਾਂ ਅਤੇ ਉਨ੍ਹਾਂ ਵੱਲੋਂ ਪੋਸਟ ’ਚ ਦਿੱਤੇ ਗਏ ਕੈਪਸ਼ਨ ਤੋਂ ਅਜਿਹਾ ਲੱਗ ਰਿਹਾ ਹੈ ਕਿ ਉਨ੍ਹਾਂ ਨੂੰ ਫਿਲਮ ਦੀ ਸ਼ੂਟਿੰਗ ਦੌਰਾਨ ਕਾਫੀ ਸੱਟ ਲੱਗੀ ਹੈ। ਜੇਕਰ ਫਿਲਮ ਦੀ ਗੱਲ ਕਰੀਏ ਤਾਂ ‘ਬਾਗੀ 3’ ਵਿਚ ਇਕ ਵਾਰ ਫਿਰ ਟਾਈਗਰ ਨਾਲ ਸ਼ਰਧਾ ਕਪੂਰ ਨਜ਼ਰ ਆਵੇਗੀ। ਇਹ ਫਿਲਮ ਅਗਲੇ ਸਾਲ 6 ਮਾਰਚ ਨੂੰ ਰਿਲੀਜ਼ ਹੋਵੇਗੀ ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ