ਪੰਜਾਬ ਪੁਲਸ ਦੀ ਵਰਦੀ 'ਚ ਦਿਸੀ ਨੂਰ, ਅਨਮੋਲ ਕਵਾਤਰਾ ਇੰਝ ਦੇ ਰਹੇ ਨੇ ਬੱਚੀ ਦਾ ਸਾਥ (ਵੀਡੀਓ)

5/20/2020 12:26:35 PM

ਜਲੰਧਰ (ਬਿਊਰੋ) — ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਭਿੰਡਰ ਕਲਾਂ ਦੀ ਰਹਿਣ ਵਾਲੀ ਨੂਰਪ੍ਰੀਤ ਕੌਰ ਯਾਨੀ ਕਿ ਨੂਰ ਇਸ ਮੁਸ਼ਕਿਲ ਸਮੇਂ 'ਚ ਸਾਰਿਆਂ ਦੇ ਚਿਹਰਿਆਂ 'ਤੇ ਮੁਸਕਰਾਹਟ ਬਿਖੇਰ ਰਹੀ ਹੈ। ਇਸ ਦੇ ਚੱਲਦਿਆਂ ਉਸ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਨੂਰ ਦਾ ਨਵਾਂ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਸਮਾਜ ਸੇਵੀ ਅਨਮੋਲ ਕਵਾਤਰਾ ਤੇ ਪੰਜਾਬ ਪੁਲਸ ਦੇ ਅਫਸਰ ਵੀ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਨੂਰ ਤੇ ਉਸ ਦੀ ਭੈਣ ਜਸ਼ਨ ਵੀ ਪੰਜਾਬ ਪੁਲਸ ਦੀ ਵਰਦੀ 'ਚ ਬਹੁਤ ਪਿਆਰੀਆਂ ਨਜ਼ਰ ਆ ਰਹੀਆਂ ਹਨ। ਇਹ ਵੀਡੀਓ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਵੀ ਖੂਬ ਵਾਇਰਲ ਹੋ ਰਹੀ ਹੈ।

 
 
 
 
 
 
 
 
 
 
 
 
 
 

❤👉@malwe_de_jattt @gallan.mithiyan @baaz_ashleen13fans @pnjabi_models #ashleendadskaur #pb_26_wala_baaz #pollywood #punjabi #pollywoodartists #pollywoodmedia #punjabimedia #punjabimusic #punjaboartists #punjabistars #punjabimodel #punjabiactress #punjablatestvideo #pollywoodvideos #punjabi_stars #punjabisinger #punjabisingers #dilpreetdhillon #delhifun #delhites❤️

A post shared by Baaz ashleen (@baaz_ashleen13fans) on May 18, 2020 at 9:50pm PDT

ਦੱਸ ਦਈਏ ਕਿ ਨੂਰ ਇਕ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ। ਕੁਝ ਸਮੇਂ ਪਹਿਲਾਂ ਹੀ ਨੂਰ ਦੇ ਨਾਲ ਨਜ਼ਰ ਆਉਣ ਵਾਲੇ ਸੰਦੀਪ ਤੂਰ ਅਤੇ ਵਰਨ ਭਿੰਡਰਾਂ ਨੂਰ ਦੇ ਘਰ ਦੀ ਖਸਤਾ ਹਾਲਤ ਤੋਂ ਜਾਣੂ ਕਰਵਾਇਆ ਸੀ, ਜਿਸ ਤੋਂ ਬਾਅਦ ਕੁਝ ਸਮਾਜ ਸੇਵੀ ਲੋਕ ਅੱਗੇ ਆਏ ਹਨ ਅਤੇ ਹੁਣ ਸਾਰੇ ਮਿਲ ਕੇ ਨੂਰ ਦੇ ਪਰਿਵਾਰ ਵਾਲਿਆਂ ਲਈ ਨਵਾਂ ਘਰ ਤਿਆਰ ਕਰਵਾ ਰਹੇ ਹਨ। ਨੂਰ ਅਜਿਹੀ ਬੱਚੀ ਹੈ, ਜਿਸ ਨੇ ਪੰਜਾਬ ਦੇ ਸੀ. ਐੱਮ ਨਾਲ ਵੀ ਟਿਕ ਟਾਕ ਵੀਡੀਓ ਬਣਾ ਕੇ ਲੋਕਾਂ ਨੂੰ ਵਧੀਆ ਸੁਨੇਹਾ ਦਿੱਤਾ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News