‘ਤੂਫਾਨ’ ਤੋਂ ਫਰਹਾਨ ਅਖਤਰ ਦੇ ਬੌਕਸਰ ਲੁੱਕ ਦੀ ਪਹਿਲੀ ਝਲਕ ਆਈ ਸਾਹਮਣੇ

9/30/2019 4:10:22 PM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਮਲਟੀ ਟੈਲੇਂਟਡ ਐਕਟਰ-ਸਿੰਗਰ ਫਰਹਾਨ ਅਖਤਰ ਜੋ ਕਿ ਇਕ ਵਾਰ ਫਿਰ ਤੋਂ ਖਿਡਾਰੀ ਦੇ ਰੂਪ ‘ਚ ਨਜ਼ਰ ਆਉਣਗੇ। ਜੀ ਹਾਂ ਫਰਹਾਨ ਨੇ ਆਪਣੀ ਆਉਣ ਵਾਲੀ ਫਿਲਮ ‘ਤੂਫਾਨ’ ਤੋਂ ਆਪਣੀ ਬਾਕਸਿੰਗ ਕਰਦੇ ਹੋਏ ਦੀ ਲੁੱਕ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਇਸ ਤਸਵੀਰ ਨਾਲ ਫਰਹਾਨ ਨੇ ਕੈਪਸ਼ਨ ਵੀ ਦਿੱਤਾ ਹੈ। ਫਰਹਾਨ ਨੇ ਲਿਖਿਆ,‘‘ਤੂਫ਼ਾਨ ਉੱਠੇਗਾ!! ਪਹਿਲੀ ਲੁੱਕ! #ਤੂਫਾਨ ਰਿਲੀਜਿੰਗ 2 ਅਕਤੂਬਰ 2020!’’ ਫਰਹਾਨ ਦੀ ਇਹ ਨਵੀਂ ਲੁੱਕ ਸੋਸ਼ਲ ਮੀਡੀਆ ’ਤੇ ਕਾਫੀ ਪਸੰਦ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਇਸ ਪੋਸਟਰ ’ਤੇ ਬਾਲੀਵੁੱਡ ਦੀਆਂ ਨਾਮੀ ਹਸਤੀਆਂ ਕੈਟਰੀਨਾ ਕੈਫ ਤੋਂ ਲੈ ਸ਼ਿਬਾਨੀ ਦਾਂਡੇਕਰ ਨੇ ਕੁਮੈਂਟਸ ਕੀਤੇ ਹਨ।

 
 
 
 
 
 
 
 
 
 
 
 
 
 

Toofan Uthega!! FIRST LOOK! #TOOFAN releasing 2nd October 2020!! 🥊❤️ ‬ @rakeyshommehra @ritesh_sid @mrunalofficial2016 #PareshRawal @shankarehsaanloy @excelmovies @romppictures @vjymaurya @zeemusiccompany #AnjumRajabali #JavedAkhtar #AAfilms 🥊@drewnealpt 🏋🏽‍♀️@samir_jaura 🤼‍♀️@darrellfoster

A post shared by Farhan Akhtar (@faroutakhtar) on Sep 29, 2019 at 9:45pm PDT


ਦੱਸ ਦੇਈਏ ਕਿ ਇਸ ਫਿਲਮ ’ਚ ਫਰਹਾਨ ਖਾਨ ਬਾਕਸਿੰਗ ਕਰਦੇ ਹੋਏ ਦਿਖਾਈ ਦੇਣਗੇ। ਇਸ ਫਿਲਮ ਨੂੰ ਰਾਕੇਸ਼ ਓਮਪ੍ਰਕਾਸ਼ ਨੇ ਡਾਇਰੈਕਟ ਕੀਤਾ ਹੈ। ਇਸ ਤੋਂ ਪਹਿਲਾਂ ਫਰਹਾਨ ਨੇ ਰਾਕੇਸ਼ ਓਮਪ੍ਰਕਾਸ਼ ਮਹਿਰਾ ਨਾਲ ‘ਭਾਗ ਮਿਲਖਾ ਭਾਗ’ ਫਿਲਮ ਕੀਤੀ ਸੀ। ਜੇਕਰ ਫਰਹਾਨ ਦੀ ਫਿਲਮ ‘ਤੂਫਾਨ’ ਦੀ ਗੱਲ ਕਰੀਏ ਤਾਂ ਇਹ ਫਿਲਮ ਅਗਲੇ ਸਾਲ 2 ਅਕਤੂਬਰ 2020 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News