'Luka Chuppi' ਦਾ ਨਵਾਂ ਗੀਤ 'ਤੂੰ ਲੌਂਗ ਮੈਂ ਇਲਾਇਚੀ' ਹੋਇਆ ਰਿਲੀਜ਼

2/18/2019 3:11:35 PM

ਜਲੰਧਰ(ਬਿਊਰੋ)— ਕਾਰਤਿਕ ਆਰਿਅਨ ਅਤੇ ਕ੍ਰਿਤੀ ਸੈਨਨ ਦੀ ਆਉਣ ਵਾਲੀ ਫਿਲਮ 'ਲੁਕਾ-ਛਿਪੀ' ਦਾ ਚੌਥਾ ਗੀਤ ਰਿਲੀਜ਼ ਹੋ ਗਿਆ ਹੈ, ਗੀਤ ਦਾ ਨਾਮ 'ਤੂੰ ਲੌਂਗ ਮੈਂ ਇਲਾਇਚੀ' ਹੈ। ਇਹ ਗੀਤ ਵੀ ਪਿਛਲੇ ਤਿੰਨ ਗੀਤਾਂ ਦੀ ਤਰ੍ਹਾਂ ਹੀ ਪੁਰਾਣੇ ਗੀਤਾਂ ਦੀ ਰੀਕਰਿਐਸ਼ਨ ਹੈ। ਇਸ ਗੀਤ 'ਚ ਕਾਰਤਿਕ ਅਤੇ ਕ੍ਰਿਤੀ ਵਿਆਹੁਤਾ ਜੋੜੇ ਦੇ ਰੂਪ 'ਚ ਨਜ਼ਰ ਆ ਰਹੀ ਹੈ।

ਇਸ ਗੀਤ 'ਚ ਦਿਖਾਈ ਦੇ ਰਿਹਾ ਹੈ ਕਿ ਕਾਰਤਿਕ ਅਤੇ ਕ੍ਰਿਤੀ ਦਾ ਵਿਆਹ ਹੋ ਰਿਹਾ ਹੈ ਜਿਸ 'ਚ ਉਨ੍ਹਾਂ ਦੇ ਪਰਿਵਾਰ ਦੇ ਲੋਕ ਤਾਂ ਖੁਸ਼ ਹਨ ਪਰ ਖੁਦ ਦੋਵੇਂ ਖੁਸ਼ ਨਹੀਂ ਹਨ। ਇਸ ਦੌਰਾਨ ਕ੍ਰਿਤੀ ਵਲੋਂ ਉਹ ਸਾਰੀਆਂ ਰਸਮਾਂ ਕਰਵਾਈਆਂ ਜਾਂਦੀਆਂ ਹਨ ਜੋ ਇਕ ਨਵੀਂ ਵਿਆਹੁਤਾ ਲੜਕੀ ਵਲੋਂ ਕਰਵਾਈਆਂ ਜਾਂਦੀਆਂ ਹਨ। ਇਹ ਗੀਤ ਸੁਪਰਹਿਟ ਪੰਜਾਬੀ ਸਾਂਗ 'ਲਾਂਗ ਲਾਚੀ' ਦਾ ਰੀਕਰਿਐਸ਼ਨ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News