ਭਾਰਤ ’ਚ ‘ਰਾਮਾਇਣ’ ਅਤੇ ਪਾਕਿਸਤਾਨ ’ਚ ‘ਗਾਜ਼ੀ’ ਦਾ ਜਲਵਾ, ਮਿਲੇ 10 ਕਰੋੜ ਵਿਊਜ਼

5/21/2020 2:41:00 PM

ਨਵੀਂ ਦਿੱਲੀ(ਇੰਟ.)– ਭਾਰਤ ’ਚ ਦਰਸ਼ਕ ਆਮ ਤੌਰ ’ਤੇ ਆਉਣ ਵਾਲੀਆਂ ਫਿਲਮਾਂ ਅਤੇ ਟੀ. ਵੀ. ਸੀਰੀਅਲਸ ਤੋਂ ਇਲਾਵਾ ਵੈੱਬ ਸੀਰੀਜ਼, ਵਿਦੇਸ਼ੀ ਕੰਟੈਂਟ ਜਾਂ ਪੁਰਾਣੇ ਸ਼ੋਅਜ਼ ’ਤੇ ਜਿਆਦਾ ਧਿਆਨ ਦੇ ਰਹੇ ਹਨ। ਇਸ ਦਾ ਨਤੀਜਾ ਹੈ ਕਿ ਕਈ ਵੈੱਬ ਸ਼ੋਅ ਅਤੇ ਰਾਮਾਇਣ ਵਰਗੇ ਪ੍ਰੋਗਰਾਮ ਨੂੰ ਕਾਫੀ ਚੰਗਾ ਰਿਸਪੌਂਸ ਮਿਲ ਰਿਹਾ ਹੈ। ਰਾਮਾਇਣ ਨੇ ਤਾਂ ਦਰਸ਼ਕਾਂ ਦੇ ਮਾਮਲੇ ’ਚ ਕਈ ਰਿਕਾਰਡ ਵੀ ਬਣਾ ਲਏ ਹਨ। ਅਜਿਹਾ ਹੀ ਕੁਝ ਹਾਲ ਪਾਕਿਸਤਾਨ ’ਚ ਵੀ ਹੈ, ਜਿਥੇ ਹੁਣ ਲੋਕ ਵਿਦੇਸ਼ੀ ਕੰਟੈਂਟ ਪਸੰਦ ਕਰ ਰਹੇ ਹਨ। ਜਿਸ ਤਰ੍ਹਾਂ ਭਾਰਤ ’ਚ ਰਾਮਾਇਣ ਅਤੇ ਮਹਾਭਾਰਤ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਿਸ਼ਤ ਕੀਤਾ ਹੈ ਠੀਕ ਉਸੇ ਤਰ੍ਹਾਂ ਪਾਕਿਸਤਾਨ ’ਚ ਵੀ ਇਕ ਸ਼ੋਅ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਇਹ ਕੋਈ ਪਾਕਿਸਤਾਨੀ ਸ਼ੋਅ ਨਹੀਂ ਹੈ ਜਦੋਂ ਕਿ ਟਰਕਿਸ਼ ਡ੍ਰਾਮਾ ਹੈ ਅਤੇ ਇਸ ਦਾ ਨਾਂ ਅਰਤਰੂਲ ‘ਗਾਜੀ’ ਹੈ। ਇਸ ਸ਼ੋਅ ਦੀ ਲੋਕਪ੍ਰਿਯਤਾ ਦੇ ਨਾਲ ਹੀ ਹੁਣ ਇਸ ਸ਼ੋਅ ਦੇ ਐਕਟਰ ਨੂੰ ਪਾਕਿਸਤਾਨ ’ਚ ਕਾਫੀ ਪਿਆਰ ਮਿਲ ਰਿਹਾ ਹੈ। ਇਸ ਸ਼ੋਅ ਨੇ ਪਾਕਿਸਤਾਨ ਦੇ ਹੋਰ ਟੈਲੀਵਿਜ਼ਨ ਸ਼ੋਅ ਰਿਕਾਰਡਸ ਤੋੜ ਕੇ ਸਿਰਫ 18 ਦਿਨਾਂ ’ਚ 100 ਮਿਲੀਅਨ (10 ਕਰੋੜ ) ਵਿਊਜ਼ ਹਾਸਲ ਕੀਤੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News