ਟੀ. ਵੀ. ਅਦਾਕਾਰਾ ਨੇ ਕੁੱਟ-ਕੁੱਟ ਕੇ ਸਾਬਕਾ ਪ੍ਰੇਮੀ ਦੀ ਲਈ ਜਾਨ, ਪੁਲਸ ਨੇ ਕੀਤਾ ਗ੍ਰਿਫਤਾਰ
1/1/2020 9:04:54 AM
ਚੇਨਈ (ਬਿਊਰੋ) — ਟੀ. ਵੀ. ਅਭਿਨੇਤਰੀ ਨੇ ਚੇਨਈ ਵਿਚ ਆਪਣੇ ਇਕ ਸਾਬਕਾ ਬੁਆਏਫ੍ਰੈਂਡ ਨੂੰ ਆਪਣੇ ਪਤੀ ਦੇ ਸਾਹਮਣੇ ਇੰਨਾ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਇਸ ਟੀ. ਵੀ. ਅਭਿਨੇਤਰੀ ਨੇ ਆਪਣੇ ਸਾਬਕਾ ਬੁਆਏਫ੍ਰੈਂਡ ਨੂੰ ਆਪਣੀ ਭੈਣ ਦੇ ਘਰ ਕੁੱਟਿਆ ਅਤੇ ਹਥੌੜੇ ਨਾਲ ਉਸ ਦਾ ਸਿਰ ਭੰਨ ਦਿੱਤਾ। ਘਟਨਾ ਨੂੰ ਅੰਜ਼ਾਮ ਦੇਣ ਵਾਲੀ ਇਸ ਅਭਿਨੇਤਰੀ ਨੇ ਪੁਲਸ ਸਾਹਮਣੇ ਆਪਣਾ ਗੁਨਾਹ ਕਬੂਲ ਵੀ ਲਿਆ ਹੈ। ਪੁਲਸ ਨੇ ਅਦਾਕਾਰਾ ਨਾਲ ਹੀ ਉਸ ਦੇ ਪਤੀ, ਭੈਣ ਤੇ ਉਸ ਦੇ ਘਰਵਾਲੇ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਪੁਲਸ ਨੇ ਦੱਸਿਆ ਕਿ ਅਦਾਕਾਰਾ ਨੇ ਇਹ ਕਦਮ ਇਸ ਲਈ ਚੁੱਕਿਆ ਕਿਉਂਕਿ ਸਾਬਕਾ ਪ੍ਰੇਮੀ ਉਸ ਨਾਲ ਮੁੜ ਤੋਂ ਰਿਸ਼ਤੇ ਕਾਇਮ ਕਰਨ ਲਈ ਜ਼ਿੱਦ ਕਰ ਰਿਹਾ ਸੀ। 38 ਸਾਲਾ ਮ੍ਰਿਤਕ ਫਿਲਮਾਂ ਵਿਚ ਤਕਨੀਸ਼ੀਅਨ ਵਜੋਂ ਕੰਮ ਕਰਦਾ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
8 hours ago
ਸਿੱਧੂ ਮੂਸੇਵਾਲਾ ਦੇ ਚਾਹੁੰਣ ਵਾਲਿਆਂ ਲਈ ਵੱਡੀ ਖਬਰ, ''ਸਾਈਨਡ ਟੂ ਗੌਡ ਵਰਲਡ ਟੂਰ 2026'' ਦਾ ਹੋਇਆ ਐਲਾਨ
