ਘਰ ''ਚੋਂ ਮਿਲੀ ਟੀ. ਵੀ.ਅਦਾਕਾਰਾ ਦੀ ਲਾਸ਼, ਆਲੇ-ਦੁਆਲੇ ਦੇ ਲੋਕਾਂ ''ਚ ਫੈਲੀ ਸਨਸਨੀ

4/10/2020 10:04:26 AM

ਮੁੰਬਈ (ਵੈੱਬ ਡੈਸਕ) - ਤੇਲਗੂ ਇੰਡਸਟਰੀ ਵਿਚ ਕੰਮ ਕਰਨ ਵਾਲੀ ਟੀ.ਵੀ.ਐਂਕਰ ਅਤੇ ਅਦਾਕਾਰਾ ਵਿਸ਼ਵਸ਼ਾਂਤੀ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ ਹੈ। ਅਦਾਕਾਰਾ ਦੀ ਲਾਸ਼ ਪੁਲਸ ਨੂੰ ਹੈਦਰਾਬਾਦ ਵਾਲੇ ਘਰ ਵਿਚ ਮਿਲਿਆ। ਵਿਸ਼ਵਸ਼ਾਂਤੀ ਇੱਥੇ ਅਲਲਾਰੇਡੀ ਗੁਡਾ ਇੰਜ਼ੀਨਿਅਰਸ ਕਲੋਨੀ ਵਿਚ ਰਹਿੰਦੀ ਸੀ। ਅਦਾਕਾਰਾ ਦੀ ਮੌਤ ਦੀ ਖ਼ਬਰ ਸੁਣਦੇ ਹੀ ਇਲਾਕੇ ਵਿਚ ਸਨਸਨੀ ਫੈਲ ਗਈ। ਖ਼ਬਰਾਂ ਮੁਤਾਬਿਕ, ਵਿਸ਼ਵਸ਼ਾਂਤੀ ਨੂੰ ਵੀਰਵਾਰ ਦੀ ਸਵੇਰੇ ਉਨ੍ਹਾਂ ਦੇ ਘਰ ਵਿਚ ਮ੍ਰਿਤਕ ਪਾਇਆ ਗਿਆ। ਅਦਾਕਾਰਾ 5ਵੀਂ ਮੰਜ਼ਿਲ 'ਤੇ ਰਹਿੰਦੀ ਸੀ। ਜਦੋਂ ਉਹ ਆਪਣੇ ਘਰ ਤੋਂ ਬਾਹਰ ਨਹੀਂ ਨਿਕਲੀ ਤਾਂ ਗੁਆਂਢੀਆਂ ਨੇ ਇਸਦੀ ਸੂਚਨਾ ਪੁਲਸ ਨੂੰ ਦਿੱਤੀ।
Vishwa Shanthi
ਮੌਕੇ 'ਤੇ ਪਹੁੰਚੀ ਪੁਲਸ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਗਈ। ਵਿਸ਼ਵਸ਼ਾਂਤੀ ਨੂੰ ਮਾਰਿਆ ਦੇਖ ਆਲੇ-ਦੁਆਲੇ ਦੇ ਲੋਕ ਵੀ ਹੈਰਾਨ ਰਹਿ ਗਏ। ਪੁਲਸ ਹਾਲੇ ਤਕ ਅਦਾਕਾਰਾ ਦੀ ਮੌਤ ਦੇ ਪਿੱਛੇ ਕਾਰਨਾਂ ਪਤਾ ਨਹੀਂ ਲਗਾ ਸਕੀ। ਫਿਲਹਾਲ ਪਲਜ਼ ਨੇ ਵਿਸ਼ਵਸ਼ਾਂਤੀ ਦੀ ਭੇਦਭਰੀ ਹਾਲਤ ਵਿਚ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਚ ਵਿੱਚ ਜੁੱਟ ਗਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News