ਫਰਵਰੀ ਮਹੀਨੇ ਛੋਟੇ ਪਰਦੇ ’ਤੇ ਦਸਤਕ ਦੇਣਗੇ ਇਹ ਸ਼ੋਅਜ਼

1/16/2020 3:10:45 PM

ਮੁੰਬਈ(ਬਿਊਰੋ)- ਛੋਟੇ ਪਰਦੇ ’ਤੇ ਸਾਲ ਦਾ ਦੂਜਾ ਮਹੀਨਾ ਵੀ ਕਾਫੀ ਰੋਚਕ ਹੋਣ ਵਾਲਾ ਹੈ। ਇਸ ਮਹੀਨੇ ਵਿਚ ਜਿੱਥੇ ਮਸ਼ਹੂਰ ਸਿੰਗਿਗ ਰਿਐਲਿਟੀ ਸ਼ੋਅ ‘ਸਾਰੇਗਾਮਾਪਾ ਲਿਟਿਲ ਚੈਂਪਸ’ ਦੀ ਵਾਪਸੀ ਹੋ ਰਹੀ ਹੈ, ਉਥੇ ਹੀ ਇਸ ਮਹੀਨੇ ‘ਇੰਡਿਆਜ ਬੈਸਟ ਡਾਂਸਰ’ ਵੀ ਤੁਹਾਡੇ ਛੋਟੇ ਪਰਦੇ ’ਤੇ ਨਜ਼ਰ ਆਵੇਗਾ। ਇਸ ਤੋਂ ਇਲਾਵਾ ਵੀ ਕੁੱਝ ਹੋਰ ਸ਼ੋਅਜ਼ ਤੁਹਾਡੇ ਮਨੋਰੰਜਨ ਦੀ ਤਿਆਰੀ ਵਿਚ ਹਨ।

‘ਸਾਰੇਗਾਮਾਪਾ ਲਿਟਿਲ ਚੈਂਪਸ 8’

ਇਹ ਇਕ ਸਿੰਗਿੰਗ ਰਿਐਲਿਟੀ ਸ਼ੋਅ ਹੈ, ਜਿਸ ਵਿਚ ਬੱਚੇ ਆਪਣੀ ਆਵਾਜ਼ ਦਾ ਜਾਦੂ ਰੰਗ ਮੰਚ ’ਤੇ ਬਿਖੇਰਦੇ ਨਜ਼ਰ ਆਉਣਗੇ। ਇਹ ਇਸ ਦਾ ਅੱਠਵਾਂ ਸੀਜ਼ਨ ਹੋਵੇਗਾ ਅਤੇ ਜੈ ਭਾਨੂਸ਼ਾਲੀ ਇਸ ਦੀ ਮੇਜਬਾਨੀ ਕਰਨਗੇ। ਕੁਮਾਰ ਸ਼ਾਨੂ, ਉਦਿੱਤ ਨਾਰਾਇਣ ਅਤੇ ਅਲਕਾ ਯਾਗਨਿਕ ਵਰਗੇ ਮਸ਼ਹੂਰ ਗਾਇਕ ਇਸ ਸ਼ੋਅ ਦੇ ਜੱਜ ਹੋਣਗੇ। ਇਸ ਸ਼ੋਅ ਲਈ ਆਡੀਸ਼ਨਸ ਸ਼ੁਰੂ ਹੋ ਚੁੱਕੇ ਹਨ।

‘ਡਾਇਨ’

ਸੁਪਰਨੈਚੂਰਲ ਸ਼ਕਤੀਆਂ ਵਾਲਾ ਇਹ ਨਾਟਕ ਜੀ ਦੇ ਹੀ ਚੈਨਲ ਐਂਡ ਟੀ.ਵੀ. ਤੋਂ ਬਾਅਦ ਹੁਣ ਜੀ ਟੀ. ਵੀ. ’ਤੇ ਪ੍ਰਸਾਰਿਤ ਕੀਤਾ ਜਾਵੇਗਾ।

‘ਦਾਦੀ ਅੰਮਾ ਦਾਦੀ ਅੰਮਾ ਮਾਨ ਜਾਓ’

ਇਹ ਨਾਟਕ ਇਕ ਦਾਦਾ-ਦਾਦੀ ਦੇ ਜੋੜੇ ਅਤੇ ਉਨ੍ਹਾਂ ਦੀ ਪੋਤੀਆਂ ’ਤੇ ਆਧਾਰਿਤ ਹੈ। ਹਾਲ ਹੀ ਵਿਚ ਇਸ ਦਾ ਇਕ ਪ੍ਰੋਮੋ ਜਾਰੀ ਕੀਤਾ ਗਿਆ ਹੈ। ਇਸ ਪ੍ਰੋਮੋ ਵਿਚ ਦਾਦਾ ਅਖਬਾਰ ਪੜ ਰਹੇ ਹਨ ਅਤੇ ਦਾਦੀ ਆਪਣੀ ਪੋਤੀਆਂ ਨਾਲ ਉੱਚੀ ਅੱਡੀ ਦੇ ਸੈਂਡਲ ਪਾ ਕੇ ਆਪਣਾ ਬੈਲੇਂਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੁੰਦੀ ਹੈ। ਇਹ ਇਕ ਪਰਿਵਾਰਿਕ ਕਾਮੇਡੀ ਡਰਾਮਾ ਹੈ, ਜਿਸ ਵਿਚ ਸ਼ੀਨ ਦਾਸ, ਸੀਮਾ ਬਿਸਵਾਸ ਅਤੇ ਮੋਹਨ ਜੋਸ਼ੀ ਮੁੱਖ ਭੂਮਿਕਾਵਾਂ ਵਿਚ ਦਿਖਾਈ ਦੇਣਗੇ।

ਇੰਡੀਆਜ ਬੈਸਟ ਡਾਂਸਰ’

ਜੀ ਦੇ ਇੰਡੀਆਜ ਬੈਸਟ ਡਰਾਮੇਬਾਜ਼ ਦੀ ਤਰਜ ’ਤੇ ਸੋਨੀ ਹੁਣ ਇੰਡੀਆਜ ਬੈਸਟ ਡਾਂਸਰ ਨਾਮ ਇਕ ਰਿਐਲਿਟੀ ਸ਼ੋਅ ਲੈ ਕੇ ਆ ਰਿਹਾ ਹੈ। ਕਾਮੇਡੀਅਨ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚਿਆ ਇਸ ਸ਼ੋਅ ਨੂੰ ਹੋਸਟ ਕਰਨਗੇ। ਅਦਾਕਾਰਾ ਮਲਾਇਕਾ ਅਰੋੜਾ, ਕੋਰੀਓਗਰਾਫਰ ਗੀਤਾ ਕਪੂਰ ਅਤੇ ਟੇਰੇਂਸ ਲੁਇਸ ਇਸ ਸ਼ੋਅ ਦੇ ਜੱਜ ਹੋਣਗੇ। ਇਹ ਸ਼ੋਅ 15 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਮੌਕਾ ਦੇਵੇਗਾ।

ਬੈਰਿਸਟਰ ਬਾਬੂ

ਇਹ ਸ਼ੋਅ ਇਕ ਅਜਿਹੀ ਲੜਕੀ ਦੀ ਕਹਾਣੀ ਬਿਆਨ ਕਰੇਗਾ, ਜਿਸ ਦਾ ਵਿਆਹ ਬਚਪਨ ਵਿਚ ਹੀ ਇਕ ਬਾਲਉਮਰ ਆਦਮੀ ਨਾਲ ਹੋ ਜਾਂਦਾ ਹੈ। ਸ਼ੋਅ ਦੇ ਪ੍ਰੋਮੋ ਵਿਚ ਇਕ ਬੱਚੀ ਇਕ ਪਿੰਡ ਵਿਚ ਕੁੱਝ ਵੱਡੇ ਲੋਕਾਂ ਨੂੰ ਲੜਕੀਆਂ ਅਤੇ ਮੁੰਡਿਆਂ ਵਿਚਕਾਰ ਹੋਣ ਵਾਲੇ ਭੇਦਭਾਵ ਦੇ ਬਾਰੇ ਵਿਚ ਸਿੱਖ ਦੇ ਰਹੀ ਹੈ। ਪ੍ਰਵਿਸ਼ਟ ਸ਼ਰਮਾ, ਬਰਸ਼ਾ ਚਟਰਜੀ, ਦੇਵ ਆਦਿਤਿਅ ਅਤੇ ਪੱਲਵੀ ਮੁਖਰਜ਼ੀ ਸ਼ੋਅ ਵਿਚ ਮੁੱਖ ਭੂਮਿਕਾਵਾਂ ਵਿਚ ਰਹਿਣਗੇ। ਇਸ ਸ਼ੋਅ ਦੇ ਫਰਵਰੀ ਵਿਚ ਸ਼ੁਰੂ ਹੋਣ ਦੀ ਉਮੀਦ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News