ਐਕਟਿੰਗ ਦਾ ਝਾਂਸਾ ਦੇ ਕੇ ਅਦਾਕਾਰਾ ਨਾਲ ਬਲਾਤਕਾਰ, FIR ਦਰਜ

3/17/2020 9:03:51 AM

ਮੁੰਬਈ (ਬਿਊਰੋ) : ਟੀ. ਵੀ. ਸੀਰੀਅਲ 'ਚ ਕੰਮ ਕਰਨ ਦੇ ਬਹਾਨੇ ਨਾਗਪੁਰ ਦੇ ਦੋ ਵਿਅਕਤੀਆਂ ਖਿਲਾਫ ਇਕ ਅਭਿਨੇਤਰੀ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਪੁਲਸ ਨੇ ਮੁੰਬਈ ਵਿਚ ਇਕ ਔਰਤ ਖਿਲਾਫ ਵੀ ਅਗਵਾ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ, ਜਿਸ ਨੇ ਸ਼ਿਕਾਇਤਕਰਤਾ ਨੂੰ ਐਕਟਿੰਗ ਕਰਨ ਦਾ ਲਾਲਚ ਦਿੱਤਾ ਤੇ ਉਸ ਨੂੰ ਪੁਣੇ ਲੈ ਆਈ। ਅਦਾਕਾਰਾ ਨੇ ਆਪਣੇ ਬਿਆਨ ਵਿਚ ਕਿਹਾ ਕਿ ਤਿੰਨਾਂ ਨੇ ਉਸ 'ਤੇ ਬੀਅਰ ਦੀ ਬੋਤਲ ਨਾਲ ਹਮਲਾ ਕੀਤਾ ਜਦੋਂ ਉਸ ਨੇ 9 ਫਰਵਰੀ ਨੂੰ ਵਿਮਨਗਰ ਦੇ ਹੋਟਲ ਦੇ ਕਮਰੇ 'ਚ ਦੋਵਾਂ ਦੀ ਹਰਕਤ 'ਤੇ ਇਤਰਾਜ਼ ਜਤਾਇਆ ਸੀ। 14 ਮਾਰਚ ਨੂੰ ਐਕਟਰਸ ਦੇ ਡਾਕਟਰੀ ਇਲਾਜ ਤੋਂ ਬਾਅਦ ਇਸ ਕੇਸ 'ਚ ਐੱਫ. ਆਈ. ਆਰ. ਦਰਜ ਕੀਤੀ ਗਈ ਸੀ।

ਆਪਣੇ ਬਿਆਨ 'ਚ ਅਦਾਕਾਰਾ ਨੇ ਕਿਹਾ ਕਿ ਉਸ ਨੇ ਜਨਵਰੀ 'ਚ ਮੁੰਬਈ ਦੇ ਇਕ ਮਾਲ ਵਿਚ ਔਰਤ ਨਾਲ ਮੁਲਾਕਾਤ ਕੀਤੀ ਸੀ। ਔਰਤ ਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਉਹ ਸੀਰੀਅਲ 'ਚ ਕੰਮ ਲੱਭਣ 'ਚ ਉਨ੍ਹਾਂ ਦੀ ਮਦਦ ਕਰੇਗੀ। “ ਔਰਤ ਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਉਹ ਇੱਕ ਨਿਰਮਾਤਾ ਤੇ ਨਿਰਦੇਸ਼ਕ ਨੂੰ ਜਾਣਦੀ ਹੈ। ਔਰਤ ਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਦੋਵੇਂ ਪੁਣੇ 'ਚ ਹਨ ਤੇ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ।''

ਅਧਿਕਾਰੀ ਨੇ ਕਿਹਾ ਕਿ ਬਾਅਦ ਵਿਚ ਦੋਵੇਂ ਸ਼ਿਕਾਇਤਕਰਤਾ ਦੇ ਕਮਰੇ ਵਿਚ ਆਏ, ਜਿਥੇ ਉਨ੍ਹਾਂ ਨੇ ਸ਼ੱਕੀ ਔਰਤ ਨਾਲ ਬੀਅਰ ਪੀਤੀ। ਉਸ ਨੇ ਕਿਹਾ, ''ਦੋਵਾਂ ਨੇ ਅਦਾਕਾਰਾ ਤੋਂ ਭੂਮਿਕਾ ਦੀ ਕੀਮਤ ਅਦਾ ਕਰਨ ਦੀ ਮੰਗ ਕੀਤੀ। ਜਦੋਂ ਉਸ ਨੇ ਉਸ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਤਾਂ ਤਿੰਨਾਂ ਨੇ ਉਸ 'ਤੇ ਹਮਲਾ ਕੀਤਾ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News