ਫਿਲਮ ‘ਉਜੜਾ ਚਮਨ’ ਦਾ ਟਰੇਲਰ ਹੋਇਆ ਰਿਲੀਜ਼

10/3/2019 12:04:54 PM

ਮੁੰਬਈ(ਬਿਊਰੋ)-  ‘ਪਿਆਰ ਕਾ ਪੰਚਨਾਮਾ’ ਤੇ ‘ਸੋਨੂੰ ਕੇ ਟੀਟੂ ਕੀ ਸਵੀਟੀ’ ਫਿਲਮਾਂ ‘ਚ ਕੰਮ ਕਰ ਚੁੱਕੇ ਐਕਟਰ ਸੰਨੀ ਸਿੰਘ ਗੰਜੇ ਹੋ ਗਏ ਹਨ। ਅਜਿਹੇ ‘ਚ ਉਨ੍ਹਾਂ ਨੂੰ ਆਪਣੇ ਵਿਆਹ ਦਾ ਫਿਕਰ ਸਤਾ ਰਿਹਾ ਹੈ। ਜੀ ਹਾਂ ਇਹ ਸੱਚ ਤਾਂ ਹੈ ਪਰ ਪੂਰਾ ਨਹੀਂ। ਅਸਲ ‘ਚ ਸੰਨੀ ਸਿੰਘ ਜਲਦ ਹੀ ਫਿਲਮ ‘ਉਜੜਾ ਚਮਨ’ ‘ਚ ਨਜ਼ਰ ਆਉਣ ਵਾਲੇ ਹਨ। ਇਸ ਦਾ ਹਾਲ ਹੀ ‘ਚ ਟਰੇਲਰ ਰਿਲੀਜ਼ ਕੀਤਾ ਗਿਆ। ਇਸ ‘ਚ ਉਨ੍ਹਾਂ ਨੇ ਗੰਜੇ ਵਿਅਕਤੀ ਦਾ ਰੋਲ ਕੀਤਾ ਹੈ ਜਿਸ ਦਾ ਵਿਆਹ ਨਹੀਂ ਹੋ ਪਾ ਰਿਹਾ। ‘ਉਜੜਾ ਚਮਨ’ 8 ਨਵੰਬਰ ਨੂੰ ਰਿਲੀਜ਼ ਹੋਵੇਗੀ, ਜਿਸ ‘ਚ ਸੰਨੀ ਨਾਲ ਟੀ.ਵੀ. ਅਦਾਕਾਰਾ ਐਸ਼ਵਰਿਆ ਸਖੀਜਾ ਨਜ਼ਰ ਆਵੇਗੀ।

ਐਸ਼ਵਰਿਆ ਇਸ ਤੋਂ ਪਹਿਲਾਂ ਟੀ.ਵੀ. ਸੀਰੀਅਲ ‘ਸਾਸ ਬਿਨਾ ਸਸੁਰਾਲ’ ਤੇ ‘ਨੱਚ ਬਲੀਏ’ ‘ਚ ਨਜ਼ਰ ਆ ਚੁੱਕੀ ਹੈ। ਇਹ ਐਸ਼ਵਰਿਆ ਦੀ ਪਹਿਲੀ ਡੈਬਿਊ ਫਿਲਮ ਹੋਵੇਗੀ।‘ਉਜੜਾ ਚਮਨ’ ਨੂੰ ਅਭਿਸ਼ੇਕ ਪਾਠਕ ਨੇ ਡਾਇਰੈਕਟ ਕੀਤਾ ਹੈ। ਜੇਕਰ ਫਿਲਮ ‘ਚ ਸੰਨੀ ਦੇ ਕਿਰਦਾਰ ਦੀ ਗੱਲ ਕਰੀਏ ਤਾਂ ਉਹ ਇਸ ‘ਚ ਅਧਿਆਪਕ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ‘ਚ ਦਰਸ਼ਕਾਂ ਨੂੰ ਕਾਮੇਡੀ ਦਾ ਖੂਬ ਮਜ਼ਾ ਆਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News