ਉਨਾਵ ਰੇਪ ਕੇਸ ਦੇ ਪ੍ਰਦਰਸ਼ਨ ਦੌਰਾਨ ਜਯਾ ਬੱਚਨ ਦੀ ਇਸ ਹਰਕਤ ''ਤੇ ਭੜਕੇ ਲੋਕ

7/31/2019 2:06:30 PM

ਮੁੰਬਈ (ਬਿਊਰੋ) — ਓਨਾਵ ਰੇਪ ਕੇਸ 'ਚ ਪੀੜਤਾ ਨੂੰ ਇਨਸਾਫ ਦਿਵਾਉਣ ਲਈ ਕਈ ਬਾਲੀਵੁੱਡ ਸਿਤਾਰਿਆਂ ਨੇ ਆਵਾਜ਼ ਉਠਾਈ ਹੈ। ਉਥੇ ਹੀ ਰਾਏਬਰੇਲੀ 'ਚ ਹੋਏ ਕਾਰ ਐਕਸੀਡੇਂਟ 'ਚ ਪੀੜਤਾ ਬੁਰੀ ਤਰ੍ਹਾਂ ਜ਼ਖਮੀ ਹੋ ਗਈ, ਜਿਸ 'ਚ ਪਰਿਵਾਰ ਦੇ ਦੋ ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ। ਇਸ ਮਾਮਲੇ ਦੇ ਚੱਲਦਿਆਂ ਸਪਾ ਸੰਸਦ ਮੈਂਬਰ ਜਯਾ ਬੱਚਨ ਨੇ ਵੀ ਪੀੜਤਾ ਨੂੰ ਇਨਸਾਫ ਦਿਵਾਉਣ ਦਿੱਲੀ 'ਚ ਹੋਏ ਇਕ ਪ੍ਰੋਟੈਸਟ 'ਚ ਸ਼ਾਮਲ ਹੋਈ ਸੀ। ਪ੍ਰੋਟੈਸਟ ਦੌਰਾਨ ਸਮਾਜਵਾਦੀ ਪਾਰਟੀ ਤੇ ਤ੍ਰਿਣਾਮੂਲ ਕਾਂਗਰਸ ਦੇ ਸੰਸਦ ਘਟਨਾ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਸਨ। ਸਾਰੇ ਸੰਸਦ ਮਹਾਤਮਾ ਗਾਂਧੀ ਦੀ ਪ੍ਰਤਿਮਾ ਦੇ ਹੇਠਾ ਖੜ੍ਹੇ ਸਨ ਅਤੇ ਜਯਾ ਬੱਚਨ ਹੱਸ ਰਹੀ ਸੀ। ਜਯਾ ਬੱਚਨ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਅਤੇ ਲੋਕ ਉਨ੍ਹਾਂ ਨੂੰ ਟਰੋਲ ਵੀ ਕਰ ਰਹੇ ਹਨ। ਉਥੇ ਹੀ ਸਾਰੇ ਸੰਸਦ ਮੈਂਬਰ ਵੀ ਮੁਸਕਰਾਉਂਦੇ ਨਜ਼ਰ ਆ ਰਹੇ ਹਨ।

PunjabKesari

ਯੂਜ਼ਰਸ ਨੇ ਕਿਹਾ ਕਿ ਇੰਨੇ ਗੰਭੀਰ ਮੁੱਦੇ 'ਤੇ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ ਅਤੇ ਅਜਿਹੇ 'ਚ ਇਹ ਹੱਸ ਰਹੇ ਹਨ। ਅਜਿਹੀਆਂ ਹਰਕਤਾਂ ਚੰਗੀਆਂ ਨਹੀਂ ਲੱਗਦੀਆਂ। ਲੋਕਾਂ ਨੇ ਨੇਤਾਵਾਂ ਲਈ ਨਾਰਾਜ਼ਗੀ ਵੀ ਜਤਾਈ ਹੈ। ਇਕ ਯੂਜ਼ਰ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, 'ਸਾਰੇ ਮਿਲ ਕੇ ਹੱਸ ਰਹੇ ਹਨ, ਫਿਰ ਪਤਾ ਨਹੀਂ ਗਾਂਧੀ ਜੀ ਕਿਉਂ ਇੰਨੇ ਗੰਭੀਰ ਹਨ।''

PunjabKesari

ਦੱਸਣਯੋਗ ਹੈ ਕਿ ਜਯਾ ਬੱਚਨ ਅਕਸਰ ਹੀ ਸੋਸ਼ਲ ਮੀਡੀਆ 'ਤੇ ਕਿਸੇ ਨਾ ਕਿਸੇ 'ਤੇ ਗੁੱਸੇ ਹੁੰਦੀ ਨਜ਼ਰ ਆਉਂਦੀ ਹੈ। ਇਸ ਕਾਰਨ ਵੀ ਸੋਸ਼ਲ ਮੀਡੀਆ ਯੂਜ਼ਰਸ ਉਨ੍ਹਾਂ ਨੂੰ ਟਰੋਲ ਕਰਦੇ ਰਹਿੰਦੇ ਹਨ। ਇਕ ਇੰਟਰਵਿਊ ਦੌਰਾਨ ਅਭਿਸ਼ੇਕ ਬੱਚਨ ਨੇ ਕਿਹਾ ਸੀ, 'ਮਾਂ ਨੂੰ ਮੋਬਾਇਲ ਦੀ ਫਲੈਸ਼ ਨਾਲ ਕਾਫੀ ਔਖ ਹੁੰਦੀ ਹੈ।'



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News