ਮਾਡਲਿੰਗ ਦੇ ਦਿਨਾਂ ’ਚ ਅਜਿਹੇ ਦਿਸਦੇ ਸਨ ਬਾਲੀਵੁੱਡ ਦੇ ਇਹ ਮਸ਼ਹੂਰ ਸਿਤਾਰੇ, ਦੇਖੋ ਤਸਵੀਰਾਂ

5/25/2020 11:58:22 AM

ਮੁੰਬਈ(ਬਿਊਰੋ)- ਹਿੰਦੀ ਸਿਨੇਮਾ ਅਤੇ ਟੀ.ਵੀ. ਦੇ ਕਈ ਅਜਿਹੇ ਕਲਾਕਾਰ ਹਨ, ਜਿਨ੍ਹਾਂ ਨੇ ਐਕਟਿੰਗ ਨਾਲ ਪਹਿਲਾਂ ਬਤੋਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਨ੍ਹਾਂ ਵਿਚ ਸਲਮਾਨ ਖਾਨ ਤੋਂ ਲੈ ਕੇ ਐਸ਼ਵਰਿਆ, ਬਿਪਾਸ਼ਾ ਦਾ ਨਾਮ ਤੱਕ ਸ਼ਾਮਲ ਹੈ। ਮਾਡਲਿੰਗ ਰਾਹੀਂ ਕਈ ਮਾਡਲਸ ਨੇ ਫਿਲਮੀ ਦੁਨੀਆ ਵਿਚ ਆ ਕੇ ਬਹੁਤ ਨਾਮ ਕਮਾਇਆ ਤਾਂ ਕਈ ਅੱਜ ਵੀ ਮਸ਼ਹੂਰ ਹਨ। ਆਓ ਦੇਖਦੇ ਹਾਂ ਉਨ੍ਹਾਂ ਹੀ ਬਾਲੀਵੁੱਡ ਸਟਾਰਜ਼ ਦੀਆਂ ਮਾਡਲਿੰਗ ਟਾਇਮ ਦੀਆਂ ਤਸਵੀਰਾਂ।

ਅਨੁਸ਼ਕਾ ਸ਼ਰਮਾ

ਅਨੁਸ਼ਕਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2008 ਵਿਚ ਸ਼ਾਹਰੁਖ ਖਾਨ ਦੇ ਆਪੋਜਿਟ ‘ਰਬ ਨੇ ਬਣਾ ਦੀ ਜੋੜੀ’ ਫਿਲਮ ਨਾਲ ਕੀਤੀ ਸੀ। ਪਹਿਲੀ ਹੀ ਫਿਲਮ ਹਿੱਟ ਰਹੀ ਅਤੇ ਅਨੁਸ਼ਕਾ ਦਾ ਕਰੀਅਰ ਚੱਲ ਪਿਆ। ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ ਕਿ ਬਾਲੀਵੁੱਡ ਵਿਚ ਆਉਣ ਤੋਂ ਪਹਿਲਾਂ ਅਨੁਸ਼ਕਾ ਨੇ ਮਾਡਲਿੰਗ ਵਿਚ ਵੀ ਆਪਣਾ ਹੱਥ ਅਜ਼ਮਾਇਆ।
Unseen Pictures Of Bollywood Actresses

ਪ੍ਰਿਅੰਕਾ ਚੋਪੜਾ

ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਇਕ ਖਾਸ ਪਛਾਣ ਬਣਾਉਣ ਵਾਲੀ ਪ੍ਰਿਅੰਕਾ ਚੋਪੜਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਸਾਲ 2000 ਵਿਚ ਉਨ੍ਹਾਂ ਨੇ ਮਿਸ ਵਰਲਡ ਕਾਂਟੈਸਟ ਜਿੱਤਿਆ ਸੀ। ਮਿਸ ਇੰਡੀਆ ਵਰਲਡ ਦਾ ਖਿਤਾਬ ਜਿੱਤਣ ਤੋਂ ਬਾਅਦ ਪ੍ਰਿਅੰਕਾ ਨੇ ਸਿਨੇਮਾ ਵੱਲ ਕਰਮ ਵਧਾਇਆ।
Unseen Pictures Of Bollywood Actresses

ਪੂਜਾ ਭੱਟ

ਸਾਲ 1991 ਵਿਚ ਆਈ ਪੂਜਾ ਭੱਟ ਦੀ ਫਿਲਮ ‘ਦਿਲ ਹੈ ਕੀ ਮਾਨਤਾ ਨਹੀਂ’ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਹਿੱਟ ਫਿਲਮ ਰਹੀ। ਇਸ ਤੋਂ ਪਹਿਲਾਂ ਪੂਜਾ ਮਾਡਲਿੰਗ ਕਰਦੀ ਸੀ। ਪੂਜਾ ਭੱਟ ਦਾ ਪੂਰਾ ਪਰਿਵਾਰ ਫਿਲਮਾਂ ਨਾਲ ਜੁੜਿਆ ਹੋਇਆ ਹੈ। ਪੂਜਾ ਨੇ ਇਸ ਤੋਂ ਇਲਾਵਾ ‘ਡੈਡੀ’, ‘ਤਮੰਨਾ’, ‘ਚਾਹਤ’, ‘ਪ੍ਰੇਮ ਦੀਵਾਨੇ’ ਵਰਗੀਆਂ ਕਈ ਫਿਲਮਾਂ ਵਿਚ ਕੰਮ ਕੀਤਾ ਹੈ।
PunjabKesari

ਕੈਟਰੀਨਾ ਕੈਫ

2003 ਵਿਚ ‘ਬੂਮ’ ਫਿਲਮ ਨਾਲ ਬਾਲੀਵੁੱਡ ਵਿਚ ਕਦਮ ਰੱਖਣ ਵਾਲੀ ਕੈਟਰੀਨਾ ਕੈਫ ਅੱਜ ਬਾਲੀਵੁੱਡ ਦੀ ਟਾਪ ਅਭਿਨੇਤਰੀਆਂ ਦੀ ਲਿਸਟ ਵਿਚ ਸ਼ਾਮਲ ਹੈ। ਕੈਟਰੀਨਾ ਕੋਲ ਇਸ ਸਮੇਂ ਕਈ ਵੱਡੀਆਂ ਫਿਲਮਾਂ ਹਨ। ਕੈਟਰੀਨਾ ਨੇ ਫਿਲਮੀ ਕਰੀਅਰ ਦੀ ਸ਼ੁਰੂਆਤ ਮਲਯਾਲਮ ਫਿਲਮਾਂ ਨਾਲ ਕੀਤੀ। ਕੈਟਰੀਨਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਸੂਰਿਆਵੰਸ਼ੀ’ ਦੇ ਪ੍ਰਮੋਸ਼ਨ ਵਿਚ ਬਿਜ਼ੀ ਹੈ। ਇਸ ਫਿਲਮ ਵਿਚ ਉਹ ਅਕਸ਼ੈ ਨਾਲ ਦਿਖਾਈ ਦੇਵੇਗੀ।
PunjabKesari

ਐਸ਼ਵਰਿਆ ਰਾਏ ਬੱਚਨ

ਮਾਡਲਿੰਗ ਦੇ ਦਿਨਾਂ ਦੀਆਂ ਐਸ਼ਵਰਿਆ ਰਾਏ ਬੱਚਨ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਵੀ ਹੈਰਾਨ ਜਾਣਗੇ। ਹਾਲਾਂਕਿ ਐਸ਼ਵਰਿਆ ਦੀ ਖੂਬਸੂਰਤੀ ਵਧਦੀ ਉਮਰ ਦੇ ਨਾਲ ਹੋਰ ਵੱਧ ਰਹੀ ਹੈ।
PunjabKesari

ਸੁਸ਼ਮੀਤਾ ਸੇਨ

ਸੁਸ਼ਮੀਤਾ ਸੇਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੋਰ ਮਾਡਲ ਨਾਲ ਕੀਤੀ ਸੀ। 1994 ਵਿਚ ਹੋਈ ਮਿਸ ਯੂਨੀਵਰਸ ਮੁਕਾਬਲੇ ਵਿਚ ਜਦੋਂ ਸੁਸ਼ਮਿਤਾ ਨੇ ਤਾਜ ਜਿੱਤਿਆ ਸੀ, ਤਾਂ ਉਨ੍ਹਾਂ ਦੀ ਉਮਰ ਸਿਰਫ 18 ਸਾਲ ਸੀ। ਸੁਸ਼ਮਿਤਾ ਨੇ 1996 ਵਿਚ ਆਈ ਫਿਲਮ ‘ਦਸਤਕ’ ਨਾਲ ਬਾਲੀਵੁੱਡ ਵਿਚ ਡੈਬਿਊ ਕੀਤਾ।
PunjabKesari

ਬਿਪਾਸ਼ਾ ਬਾਸੂ

ਬਾਲੀਵੁੱਡ ਦੀ ਬਲੈਕ ਬਿਊਟੀ ਅਦਾਕਾਰਾ ਬਿਪਾਸ਼ਾ ਬਾਸੂ ਨੇ ਚਾਹੀ ਹੀ ਐਕਟਰ ਕਰਣ ਸਿੰਘ ਗਰੋਵਰ ਨਾਲ ਵਿਆਹ ਤੋਂ ਬਾਅਦ ਅਜੇ ਤੱਕ ਫਿਲਮਾਂ ਦਾ ਰੁਖ਼ ਨਾ ਕੀਤਾ ਹੋਵੇ ਪਰ ਸੋਸ਼ਲ ਮੀਡੀਆ ’ਤੇ ਉਹ ਬਹੁਤ ਐਕਟਿਵ ਰਹਿੰਦੀ ਹੈ। ਦੱਸ ਦੇਈਏ ਕਿ ਬਾਲੀਵੁੱਡ ਵਿਚ ਐਂਟਰੀ ਸਮੇਂ ਬਿਪਾਸ਼ਾ ਦੀ ਸਕਿਨ ਟੈਂਡ ਸੀ ਪਰ ਅੱਜ ਉਨ੍ਹਾਂ ਦਾ ਲੁੱਕ ਕਾਫੀ ਬਦਲ ਚੁੱਕਿਆ ਹੈ।
PunjabKesari

ਸਲਮਾਨ ਖਾਨ

ਸਲਮਾਨ ਖਾਨ ਨੂੰ ਪਹਿਲਾ ਮਾਡਲਿੰਗ ਪ੍ਰੋਜੈਕਟ ਫਿਲਮਮੇਕਰ ਕੈਲਾਸ਼ ਸੁਰੇਂਦਰਨਾਥ ਨੇ ਇਕ ਟੀ.ਵੀ. ਇਸ਼ਤਿਹਾਰ ਵਿਚ ਦਿੱਤਾ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਸਲਮਾਨ ਖਾਨ ਦੇ ਲੁੱਕ ਵਿਚ ਕਾਫੀ ਬਦਲਾਅ ਆ ਗਿਆ ਹੈ। ਸਲਮਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ।
PunjabKesari

ਅਕਸ਼ੈ ਕੁਮਾਰ

ਪਿਛਲੇ 25 ਸਾਲਾਂ ਤੋਂ ਅਕਸ਼ੈ ਸਿਲਵਰ ਸਕ੍ਰੀਨ ’ਤੇ ਛਾਏ ਹੋਏ ਹਨ। ਉਨ੍ਹਾਂ ਦੀਆਂ ਹਰ ਸਾਲ ਕਰੀਬ 3 ਤੋਂ 4 ਫਿਲਮਾਂ ਆਉਂਦੀਆਂ ਹਨ। ਕਾਮੇਡੀ ਹੋਵੇ ਜਾਂ ਦੇਸ਼ਭਗਤੀ ਅਕਸ਼ੈ ਹਰ ਫਿਲਮ ਵਿਚ ਆਪਣੀ ਛਾਪ ਛੱਡਦੇ ਹਨ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News