ਅਮਿਤਾਭ ਬੱਚਨ ਮੁੜ ਹੋਏ ਬੀਮਾਰ, 'ਰਾਸ਼ਟਰੀ ਪੁਰਸਕਾਰ ਸਮਾਰੋਹ' 'ਚ ਨਹੀਂ ਹੋਣਗੇ ਸ਼ਾਮਲ

12/23/2019 9:23:10 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਮਹਾਨਾਇਕ ਅਮਿਤਾਬ ਬੱਚਨ ਨੇ ਐਤਵਾਰ ਨੂੰ ਕਿਹਾ ਕਿ ਉਹ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ 'ਚ ਸ਼ਾਮਲ ਨਹੀਂ ਸਕਣਗੇ ਕਿਉਂਕਿ ਉਹ ਬੀਮਾਰ ਹਨ। ਅਮਿਤਾਭ ਬੱਚਨ (77) ਨੇ ਟਵਿਟਰ 'ਤੇ ਇਹ ਵਿਚਾਰ ਸਾਂਝਾ ਕੀਤਾ। ਉਨ੍ਹਾਂ ਨੂੰ ਨਵੀਂ ਦਿੱਲੀ 'ਚ ਸੋਮਵਾਰ ਨੂੰ ਹੋਣ ਵਾਲੇ ਇਸ ਸਮਾਰੋਹ 'ਚ ਸਾਲ 2018 ਦੇ 'ਦਾਦਾ ਸਾਹਿਬ ਫਾਲਕੇ ਪੁਰਸਕਾਰ' ਨਾਲ ਸਨਮਾਨਿਤ ਕੀਤਾ ਜਾਣਾ ਹੈ। ਅਮਿਤਾਭ ਬੱਚਨ ਨੇ ਟਵੀਟ 'ਚ ਲਿਖਿਆ, ''ਬੁਖਾਰ ਹੈ, ਯਾਤਰਾ ਦੀ ਇਜਾਜ਼ਤ ਨਹੀਂ ਹੈ, ਦਿੱਲੀ 'ਚ ਰਾਸ਼ਟਰੀ ਪੁਰਸਕਾਰ ਸਮਾਰੋਹ 'ਚ ਸ਼ਾਮਲ ਨਹੀਂ ਹੋ ਸਕਾਂਗਾ, ਬਹੁਤ ਮੰਦਭਾਗਾ ਹੈ, ਮੈਨੂੰ ਅਫਸੋਸ ਹੈ।'' ਇਸ ਪੁਰਸਕਾਰ ਦਾ ਨਾਂ 'ਧੁੰਡੀਰਾਜ ਗੋਵਿੰਦ ਫਾਲਕੇ' ਦੇ ਨਾਂ 'ਤੇ ਰੱਖਿਆ ਗਿਆ ਹੈ, ਜਿਨ੍ਹਾਂ ਨੂੰ ਭਾਰਤੀ ਇਕ ਸੋਨੇ ਦਾ ਕਮਲ, ਇਕ ਸ਼ਾਲ ਤੇ 10,000,00 ਨਕਦ ਪ੍ਰਦਾਨ ਕੀਤੇ ਜਾਂਦੇ ਹਨ।

 

ਦੱਸ ਦਈਏ ਕਿ ਬਾਲੀਵੁੱਡ ਦੇ ਇਸ ਦਿੱਗਜ਼ ਨੂੰ ਕੁਝ ਹਫਤੇ ਪਹਿਲਾਂ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਸਿਹਤ ਖਰਾਬ ਹੋਣ ਦੇ ਖਤਰੇ ਦੇ ਬਾਵਜੂਦ ਉਹ ਹਸਪਤਾਲ ਤੋਂ ਛੁੱਟੀ ਹੋਣ 'ਤੇ ਵੀ ਲਗਾਤਾਰ ਕੰਮ ਕਰ ਰਹੇ ਹਨ। 77 ਸਾਲਾ ਇਸ ਦਿੱਗਜ਼ ਅਭਿਨੇਤਾ ਨੇ ਹਾਲ ਹੀ 'ਚ ਸਲੋਵਾਕੀਆ 'ਚ ਆਪਣੀ ਫਿਲਮ 'ਚਿਹਰੇ' ਦੇ ਆਖਰੀ ਦੌਰ ਦੀ ਸ਼ੂਟਿੰਗ ਕੀਤੀ। ਉਨ੍ਹਾਂ ਪਿਛਲੇ ਮਹੀਨੇ ਗੋਆ 'ਚ ਕੌਮਾਂਤਰੀ ਫਿਲਮ ਸਮਾਰੋਹ (ਆਈ. ਐੱਫ. ਐੱਫ. ਆਈ.) ਦੇ 50ਵੇਂ ਐਪੀਸੋਡ ਦੇ ਉਦਘਾਟਨ ਸਮਾਰੋਹ 'ਚ ਵੀ ਸ਼ਿਰਕਤ ਕੀਤੀ ਸੀ।

ਅਕਤੂਬਰ 'ਚ ਦੱਸਿਆ ਸੀ 5 ਕਿੱਲੋ ਭਾਰ ਘਟਿਆ
ਬੀਤੀ ਅਕਤੂਬਰ 'ਚ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਹ ਗੱਲ ਸ਼ੇਅਰ ਕੀਤੀ ਸੀ ਕਿ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ, ਉਨ੍ਹਾਂ ਦਾ ਭਾਰ 5 ਕਿੱਲੋ ਘੱਟ ਹੋ ਗਿਆ। ਅਮਿਤਾਬ ਨੇ ਆਪਣੇ ਬਲਾਗ 'ਤੇ ਲਿਖਿਆ ਸੀ, ''ਡਾਕਟਰ ਮੈਨੂੰ ਦੱਸਦੇ ਹਨ ਕਿ ਪਿਛਲੇ ਕੁਝ ਦਿਨਾਂ ਤੋਂ ਭਾਰ ਘਟ ਰਿਹਾ ਹੈ। ਇਹ ਸੱਚ ਹੈ। ਇਹ ਲਗਭਗ 5 ਕਿਲੋਗ੍ਰਾਮ ਹੈ। ਮੇਰੇ ਲਈ ਇਹ ਸ਼ਾਨਦਾਰ ਹੈ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News