ਇਹ ਨੇ ਜੂਨ ਤੱਕ ਰਿਲੀਜ਼ ਹੋਣ ਵਾਲੀਆਂ ਪੰਜਾਬੀ ਫਿਲਮਾਂ, ਬਾਕਸ ਆਫਿਸ 'ਤੇ ਹੋਵੇਗਾ ਮੁਕਾਬਲਾ

4/9/2019 10:15:13 AM

ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ ਲਈ ਸਾਲ 2019 ਇਕ ਅਹਿਮ ਸਾਲ ਹੋਣ ਵਾਲਾ ਹੈ। ਇਸ ਸਾਲ ਹੁਣ ਤਕ ਕੁਲ 11 ਪੰਜਾਬੀ ਫਿਲਮਾਂ ਰਿਲੀਜ਼ ਹੋਈਆਂ ਹਨ। ਜੇਕਰ ਆਉਣ ਵਾਲੇ 3 ਮਹੀਨਿਆਂ ਅਪ੍ਰੈਲ, ਮਈ ਤੇ ਜੂਨ ਦੀ ਗੱਲ ਕੀਤੀ ਜਾਵੇ ਤਾਂ ਲਗਭਗ 13 ਫਿਲਮਾਂ ਦੀ ਰਿਲੀਜ਼ ਡੇਟ ਦਾ ਐਲਾਨ ਹੋਇਆ ਹੈ। ਹਾਲਾਂਕਿ ਇਨ੍ਹਾਂ ਫਿਲਮਾਂ ਦੀ ਰਿਲੀਜ਼ ਡੇਟ 'ਚ ਤਬਦੀਲੀ ਵੀ ਹੋ ਸਕਦੀ ਹੈ। ਕਿਹੜੀਆਂ ਹਨ ਉਹ 13 ਫਿਲਮਾਂ ਜੋ ਅਪ੍ਰੈਲ ਤੋਂ ਲੈ ਕੇ ਜੂਨ ਤਕ ਰਿਲੀਜ਼ ਹੋਣ ਜਾ ਰਹੀਆਂ ਹਨ, ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਰਿਪੋਰਟ 'ਚ—

 ਫਿਲਮ —  ਮੰਜੇ ਬਿਸਤਰੇ 2

 ਇਸ ਲਿਸਟ 'ਚ ਸਭ ਤੋਂ ਪਹਿਲੀ ਫਿਲਮ ਹੈ 'ਮੰਜੇ ਬਿਸਤਰੇ 2', ਜੋ 12 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਗਿੱਪੀ ਗਰੇਵਾਲ ਤੇ ਸਿੰਮੀ ਚਾਹਲ ਮੁੱਖ ਭੂਮਿਕਾ 'ਚ ਹਨ, ਜਿਸ ਨੂੰ ਬਲਜੀਤ ਸਿੰਘ ਦਿਓ ਨੇ ਡਾਇਰੈਕਟ ਕੀਤਾ ਹੈ।

ਫਿਲਮ —  ਨਾਢੂ ਖਾਂ

ਅਪ੍ਰੈਲ ਮਹੀਨੇ ਦੇ ਅਖੀਰ ਯਾਨੀ ਕਿ 26 ਅਪ੍ਰੈਲ ਨੂੰ ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਸਟਾਰਰ ਫਿਲਮ 'ਨਾਢੂ ਖਾਂ' ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਨੂੰ ਇਮਰਾਨ ਸ਼ੇਖ ਨੇ ਡਾਇਰੈਕਟ ਕੀਤਾ ਹੈ।

ਫਿਲਮ —  ਦਿਲ ਦੀਆਂ ਗੱਲਾਂ ਤੇ ਬਲੈਕੀਆ

ਮਈ ਮਹੀਨੇ ਦੀ ਸ਼ੁਰੂਆਤ 'ਚ 2 ਪੰਜਾਬੀ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਇਨ੍ਹਾਂ 'ਚੋਂ ਪਹਿਲੀ ਫਿਲਮ ਹੈ 'ਦਿਲ ਦੀਆਂ ਗੱਲਾਂ', ਜਿਸ ਨੂੰ ਡਾਇਰੈਕਟ ਕੀਤਾ ਹੈ ਪਰਮੀਸ਼ ਵਰਮਾ ਤੇ ਉਦੈ ਪ੍ਰਤਾਪ ਸਿੰਘ ਨੇ। ਫਿਲਮ 'ਚ ਪਰਮੀਸ਼ ਵਰਮਾ ਤੇ ਵਾਮਿਕਾ ਗੱਬੀ ਮੁੱਖ ਭੂਮਿਕਾ 'ਚ ਹਨ, ਜੋ 3 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਉਥੇ ਇਸੇ ਦਿਨ 'ਬਲੈਕੀਆ' ਫਿਲਮ ਵੀ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਨੂੰ ਸੁਖਮਿੰਦਰ ਧੰਜਲ ਨੇ ਡਾਇਰੈਕਟ ਕੀਤਾ ਹੈ, ਜਿਸ 'ਚ ਦੇਵ ਖਰੋੜ ਤੇ ਇਹਾਨਾ ਢਿੱਲੋਂ ਮੁੱਖ ਭੂਮਿਕਾ 'ਚ ਹਨ।

ਫਿਲਮ — 15 ਲੱਖ ਕਦੋਂ ਆਏਗਾ ਤੇ ਲੁਕਣ ਮੀਚੀ

ਠੀਕ ਇਸੇ ਤਰ੍ਹਾਂ ਮਈ ਦੇ ਦੂਜੇ ਹਫਤੇ ਵੀ ਦੋ ਪੰਜਾਬੀ ਫਿਲਮਾਂ ਆਹਮੋ-ਸਾਹਮਣੇ ਹੋਣਗੀਆਂ। ਇਨ੍ਹਾਂ 'ਚੋਂ ਪਹਿਲੀ ਫਿਲਮ ਹੈ '15 ਲੱਖ ਕਦੋਂ ਆਏਗਾ', ਜਿਸ 'ਚ ਰਵਿੰਦਰ ਗਰੇਵਾਲ ਤੇ ਪੂਜਾ ਵਰਮਾ ਮੁੱਖ ਭੂਮਿਕਾ 'ਚ ਹਨ ਤੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਮਨਪ੍ਰੀਤ ਬਰਾੜ ਨੇ। 10 ਮਈ ਨੂੰ ਰਿਲੀਜ਼ ਹੋਣ ਵਾਲੀ ਦੂਜੀ ਫਿਲਮ ਦਾ ਨਾਂ ਹੈ 'ਲੁਕਣ ਮੀਚੀ', ਜਿਸ 'ਚ ਪ੍ਰੀਤ ਹਰਪਾਲ ਤੇ ਮੈਂਡੀ ਤੱਖੜ ਮੁੱਖ ਭੂਮਿਕਾ ਨਿਭਾਅ ਰਹੇ ਹਨ। 'ਲੁਕਣ ਮੀਚੀ' ਨੂੰ ਮਨਜਿੰਦਰ ਹੁੰਦਲ ਨੇ ਡਾਇਰੈਕਟ ਕੀਤਾ ਹੈ।

ਫਿਲਮ — ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਤੇ ਮੁਕਲਾਵਾ

24 ਮਈ ਨੂੰ ਮੁੜ 2 ਪੰਜਾਬੀ ਫਿਲਮਾਂ ਬਾਕਸ ਆਫਿਸ 'ਤੇ ਆਹਮੋ-ਸਾਹਮਣੇ ਹੋਣਗੀਆਂ। ਇਨ੍ਹਾਂ 'ਚੋਂ ਪਹਿਲੀ ਫਿਲਮ ਹੈ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਸਟਾਰਰ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ', ਜਿਸ ਨੂੰ ਕਰਨ ਆਰ. ਗੁਲਿਆਨੀ ਨੇ ਡਾਇਰੈਕਟ ਕੀਤਾ ਹੈ। ਦੂਜੀ ਫਿਲਮ ਦਾ ਨਾਂ ਹੈ 'ਮੁਕਲਾਵਾ', ਜਿਸ 'ਚ ਐਮੀ ਵਿਰਕ ਤੇ ਸੋਨਮ ਬਾਜਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ।

ਫਿਲਮ — ਸਾਕ

ਜੂਨ ਮਹੀਨੇ ਦੇ ਪਹਿਲੇ ਸ਼ੁੱਕਰਵਾਰ ਯਾਨੀ ਕਿ 7 ਜੂਨ ਨੂੰ ਜੋਬਨਪ੍ਰੀਤ ਸਿੰਘ ਤੇ ਮੈਂਡੀ ਤੱਖਰ ਦੀ ਫਿਲਮ 'ਸਾਕ' ਰਿਲੀਜ਼ ਹੋਵੇਗੀ, ਜਿਸ ਨੂੰ ਡਾਇਰੈਕਟ ਕੀਤਾ ਹੈ ਕਮਲਜੀਤ ਸਿੰਘ ਨੇ।

ਫਿਲਮ — ਮੁੰਡਾ ਫਰੀਦਕੋਟੀਆ

14 ਜੂਨ ਨੂੰ ਰੌਸ਼ਨ ਪ੍ਰਿੰਸ ਤੇ ਸ਼ਰਨ ਕੌਰ ਸਟਾਰਰ ਫਿਲਮ 'ਮੁੰਡਾ ਫਰੀਦਕੋਟੀਆ' ਰਿਲੀਜ਼ ਹੋਵੇਗੀ, ਜਿਸ ਨੂੰ ਮਨਦੀਪ ਸਿੰਘ ਚਾਹਲ ਨੇ ਡਾਇਰੈਕਟ ਕੀਤਾ ਹੈ।

ਫਿਲਮ — ਛੜਾ ਤੇ ਛੱਲੇ ਮੁੰਦੀਆ

21 ਜੂਨ ਨੂੰ ਮੁੜ 2 ਪੰਜਾਬੀ ਫਿਲਮਾਂ ਬਾਕਸ ਆਫਿਸ 'ਤੇ ਹਨ। ਇਨ੍ਹਾਂ 'ਚੋਂ ਪਹਿਲੀ ਫਿਲਮ ਹੈ 'ਛੜਾ', ਜਿਸ 'ਚ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ ਤੇ ਫਿਲਮ ਨੂੰ ਡਾਇਰੈਕਟ ਕੀਤਾ ਹੈ ਜਗਦੀਪ ਸਿੰਘ ਸਿੱਧੂ ਨੇ। 21 ਜੂਨ ਨੂੰ ਹੀ ਰਿਲੀਜ਼ ਹੋਣ ਜਾ ਰਹੀ ਦੂਜੀ ਪੰਜਾਬੀ ਫਿਲਮ ਹੈ 'ਛੱਲੇ ਮੁੰਦੀਆ', ਜਿਸ ਨੂੰ ਸੁਨੀਲ ਪੁਰੀ ਨੇ ਡਾਇਰੈਕਟ ਕੀਤਾ ਹੈ। ਫਿਲਮ 'ਚ ਐਮੀ ਵਿਰਕ, ਕੁਲਵਿੰਦਰ ਬਿੱਲਾ ਤੇ ਮੈਂਡੀ ਤੱਖੜ ਮੁੱਖ ਭੂਮਿਕਾ 'ਚ ਹਨ।

ਫਿਲਮ — ਮਿੰਦੋ ਤਸੀਲਦਾਰਨੀ

ਜੂਨ ਮਹੀਨੇ ਦੀ ਆਖਰੀ ਫਿਲਮ ਹੈ 'ਮਿੰਦੋ ਤਸੀਲਦਾਰਨੀ', ਜੋ 28 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਕਵਿਤਾ ਕੌਸ਼ਿਕ, ਕਰਮਜੀਤ ਅਨਮੋਲ, ਰਾਜਵੀਰ ਜਵੰਦਾ ਤੇ ਈਸ਼ਾ ਰਿੱਖੀ ਮੁੱਖ ਭੂਮਿਕਾ 'ਚ ਹਨ ਤੇ ਇਸ ਨੂੰ ਡਾਇਰੈਕਟ ਕੀਤਾ ਹੈ ਅਵਤਾਰ ਸਿੰਘ ਨੇ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News