'ਕੋਰੋਨਾ' ਨੂੰ ਮਾਤ ਦੇਣ ਵਾਲੀ ਗਾਇਕਾ ਕਣਿਕਾ ਕਪੂਰ ਮੁੜ ਮੁਸ਼ਕਿਲਾਂ 'ਚ

4/7/2020 8:39:17 AM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਦਾ ਸੰਕਟ ਪੂਰੇ ਦੇਸ਼ ਵਿਚ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਵਿਚ ਇਸ ਵਾਇਰਸ ਦੀ ਲਪੇਟ ਕਾਫੀ ਲੋਕ ਆ ਚੁੱਕੇ ਹਨ ਅਤੇ ਕਈ ਲੋਕ ਜਾਨ ਗੁਆ ਚੁੱਕੇ ਹਨ। ਉਥੇ ਹੀ 291 ਲੋਕਾਂ ਨੇ 'ਕੋਰੋਨਾ ਵਾਇਰਸ' ਨੂੰ ਮਾਤ ਦੇ ਦਿੱਤੀ ਹੈ। 'ਕੋਰੋਨਾ ਵਾਇਰਸ' ਨੂੰ ਹਰਾਉਣ ਵਾਲਿਆਂ ਵਿਚ ਬਾਲੀਵੁੱਡ ਗਾਇਕਾ ਕਣਿਕਾ ਕਪੂਰ ਵੀ ਸ਼ਾਮਿਲ ਹੈ। ਉਹ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਤੋਂ ਬਾਅਦ ਲੰਬੇ ਸਮੇਂ ਤੋਂ ਹਸਪਤਾਲ ਵਿਚ ਭਰਤੀ ਸੀ ਪਰ ਹੁਣ ਕੋਵਿਡ 19 ਦੀ ਰਿਪੋਰਟ ਨੈਗੇਟਿਵ ਆਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚੋਂ ਛੁੱਟੀ ਮਿਲ ਗਈ।
Kanika Kapoor
ਹਸਪਤਾਲ 'ਚੋਂ ਛੁੱਟੀ ਮਿਲਣ ਤੋਂ ਬਾਅਦ ਵੀ ਕਣਿਕਾ ਕਪੂਰ ਦੀਆਂ ਪ੍ਰੇਸ਼ਾਨੀਆਂ ਖ਼ਤਮ ਨਹੀਂ ਹੋਈਆਂ। ਹੁਣ ਕਣਿਕਾ ਕਪੂਰ 'ਤੇ ਉੱਤਰ ਪ੍ਰਦੇਸ਼ ਪੁਲਸ ਨੇ ਸ਼ਿਕੰਜਾ ਕੱਸਣ ਦਾ ਫੈਸ਼ਲਾ ਕੀਤਾ ਹੈ। ਜੀ ਹਾਂ, ਦਰਅਸਲ ਕਣਿਕਾ ਕਪੂਰ ਜਦੋ 'ਕੋਰੋਨਾ ਵਾਇਰਸ' ਦੀ ਲਪੇਟ ਵਿਚ ਆਈ ਸੀ ਤਾ ਉਸ ਸਮੇਂ ਉਹਦੇ 'ਤੇ ਲਾਹਪ੍ਰਵਾਹੀ ਦਿਖਾਉਣ ਦਾ ਦੋਸ਼ ਲੱਗਾ ਸੀ, ਜਿਸ ਦੇ ਚਲਦਿਆਂ ਲਖਨਊ ਵਿਚ ਉਸਦੇ ਖਿਲਾਫ ਐਫ.ਆਈ.ਆਰ. ਤਕ ਦਰਜ ਕੀਤੀ ਗਈ ਸੀ।  
Kanika Kapoor
ਕਣਿਕਾ ਕਪੂਰ ਖਿਲਾਫ ਸੀ.ਐਮ.ਓ., ਆਈ.ਪੀ.ਸੀ. ਦੀ ਧਾਰਾ 188 (ਮਹਾਮਾਰੀ ਕਾਨੂੰਨ), 269 (ਅਜਿਹਾ ਕੰਮ ਜਿਸ ਨਾਲ ਛੂਤ ਰੋਗ ਫੈਲਾਉਣ ਦਾ ਖ਼ਤਰਾ ਹੋਵੇ) ਅਤੇ 270 (ਜੀਵਨ ਲਈ ਸੰਕਟਪੂਰਨ ਰੋਗ ਦਾ ਫੈਲਾਉਣਾ) ਦੇ ਤਹਿਤ ਲਖਨਊ ਦੇ ਸਰੋਜਿਨੀ ਨਗਰ ਥਾਣੇ ਵਿਚ ਐਫ.ਆਈ.ਆਰ. ਦਰਜ ਹੋਈ ਸੀ। ਹੁਣ ਇਸ ਮਾਮਲੇ ਵਿਚ ਲਖਨਊ ਦੇ ਪੁਲਸ ਕਮਿਸ਼ਨਰ ਸੁਜੀਤ ਪਾਂਡੇ ਗਾਇਕਾ ਖਿਲਾਫ ਪੁੱਛਗਿੱਛ ਕਰਨ ਦਾ ਫੈਸਲਾ ਕੀਤਾ ਹੈ। ਨਿਊਜ਼ 18 ਦੀ ਖ਼ਬਰ ਮੁਤਾਬਿਕ, ਸੁਜੀਤ ਪਾਂਡੇ ਨੇ ਕਿਹਾ ਕਿ, ''ਕਣਿਕਾ ਕਪੂਰ ਖਿਲਾਫ ਲਖਨਊ ਦੇ ਥਾਣੇ ਵਿਚ ਸਰੋਜਿਨੀ ਨਗਰ, ਹਜਰਤਗੰਜ ਅਤੇ ਮਹਾਨਗਰ ਵਿਚ ਆਈ.ਪੀ.ਸੀ.ਦੀ ਧਾਰਾ 188,269 ਅਤੇ 270 ਦੇ ਤਹਿਤ ਐਫ.ਆਈ.ਆਰ. ਦਰਜ ਹੈ। ਅਜਿਹੇ ਵਿਚ ਪੁਲਸ ਦੀ ਟੀਮ ਉਸ ਤੋਂ ਪੁੱਛਗਿੱਛ ਕਰੇਗੀ।''
Kanika Kapoor
ਦੱਸਣਯੋਗ ਹੈ ਕਿ ਕਣਿਕਾ ਕਪੂਰ ਬੀਤੀ 20 ਮਾਰਚ ਨੂੰ 'ਕੋਰੋਨਾ ਪਾਜ਼ੀਟਿਵ' ਪਾਈ ਗਈ ਸੀ, ਜਿਸ ਤੋਂ ਬਾਅਦ ਉਸ ਦਾ ਇਲਾਜ ਲਖਨਊ ਦੇ ਸੰਜੇ ਗਾਂਧੀ ਪੀ.ਜੀ.ਆਈ.ਹਸਪਤਾਲ ਵਿਚ ਕੀਤਾ ਗਿਆ ਸੀ।    

 ਇਹ ਵੀ ਪੜ੍ਹੋ : ਪ੍ਰੋਡਿਊਸਰ ਕਰੀਮ ਮੋਰਾਨੀ ਦੀ ਦੂਜੀ ਧੀ ਵੀ ਨਿਕਲੀ 'ਕੋਰੋਨਾ ਪਾਜ਼ੀਟਿਵ', ਘਰ ਹੋਇਆ ਸੀਲ

 ਇਹ ਵੀ ਪੜ੍ਹੋ :ਕਣਿਕਾ ਕਪੂਰ ਨੇ ਦਿੱਤੀ 'ਕੋਰੋਨਾ' ਨੂੰ ਮਾਤ, 6ਵੀਂ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਮਿਲੀ ਘਰ ਜਾਣ ਦੀ ਇਜਾਜ਼ਤ​​​​​​​ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News