'ਜੋਰਾ ਦਿ ਸੈਕਿੰਡ ਚੈਪਟਰ' ਨਾਲ ਦਰਸ਼ਕਾਂ ਦੇ ਦਿਲਾਂ 'ਤੇ ਡੂੰਘੀ ਛਾਪ ਛੱਡਣਗੇ ਦੀਪ ਸਿੱਧੂ

1/23/2020 1:14:27 PM

ਜਲੰਧਰ (ਬਿਊਰੋ) — 6 ਮਾਰਚ ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਜੋਰਾ-ਦਿ ਸੈਕਿੰਡ ਚੈਪਟਰ' 'ਚ ਦੀਪ ਸਿੱਧੂ ਦੀ ਦਮਦਾਰ ਲੁੱਕ ਦੇ ਨਾਲ-ਨਾਲ ਬੇਸਿਮਾਲ ਅਦਾਕਾਰੀ ਵੀ ਦੇਖਣ ਨੂੰ ਮਿਲੇਗੀ। ਦੱਸ ਦਈਏ ਕਿ ਦੀਪ ਸਿੱਧ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਪੰਜਾਬੀ ਫਿਲਮ 'ਰਮਤਾ ਜੋਗੀ' ਨਾਲ ਕੀਤੀ ਸੀ, ਜਿਸ ਦੇ ਨਿਰਮਾਤਾ ਬਾਲੀਵੁੱਡ ਦੇ ਹੀਮੈਨ ਧਰਮਿੰਦਰ ਸਨ। ਇਸ ਤੋਂ ਬਾਅਦ ਦੀਪ ਸਿੱਧੂ ਦੀ ਫਿਲਮ 'ਜੋਰਾ 10 ਨੰਬਰੀਆ' ਤੇ 'ਰੰਗ ਪੰਜਾਬ' ਦੇ ਆਈ। ਇਨ੍ਹਾਂ ਫਿਲਮਾਂ 'ਚ ਦੀਪ ਸਿੱਧੂ ਦੀ ਅਦਾਕਾਰੀ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।

ਦੱਸ ਦਈਏ ਕਿ ਦੀਪ ਸਿੱਧੂ ਹੁਣ ਇਕ ਵਾਰ ਫਿਰ ਡਾਇਰੈਕਟਰ ਅਮਰਦੀਪ ਸਿੰਘ ਗਿੱਲ ਦੀ ਫਿਲਮ 'ਚ ਨਜ਼ਰ ਆਉਣ ਵਾਲੇ ਹਨ, ਜਿਸ ਦੀ ਕਹਾਣੀ ਪੰਜਾਬ ਪੁਲਸ, ਰਾਜਸੀ ਲੋਕਾਂ ਅਤੇ ਆਮ ਲੋਕਾਂ ਦੁਆਲੇ ਘੁੰਮਦੀ ਹੈ। ਇਸ ਫਿਲਮ ਲਈ ਦੀਪ ਸਿੱਧੂ ਨੇ ਕਾਫੀ ਮਿਹਨਤ ਕੀਤੀ ਹੈ, ਜੋ ਕਿ ਸਾਨੂੰ ਫਿਲਮ ਦੇ ਟੀਜ਼ਰ 'ਚ ਸਾਫ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਪਹਿਲਾ ਦੀਪ ਸਿੱਧੂ ਅਮਰਦੀਪ ਸਿੰਘ ਗਿੱਲ ਦੀ ਫਿਲਮ 'ਜੋਰਾ 10 ਨੰਬਰੀਆ' 'ਚ ਆਪਣੇ ਐਕਸ਼ਨ ਅੰਦਾਜ਼ ਨਾਲ ਦਰਸ਼ਕਾਂ ਦੇ ਦਿਲ ਜਿੱਤ ਚੁੱਕੇ ਹਨ।
Image may contain: 6 people, text
ਇਸ ਫਿਲਮ 'ਚ ਐਕਸ਼ਨ ਹੀਰੋ ਦੀਪ ਸਿੱਧੂ, ਧਰਮਿੰਦਰ, ਸਿੰਗਾ, ਗੁੱਗੂ ਗਿੱਲ, ਜਪਜੀ ਖਹਿਰਾ, ਮਾਹੀ ਗਿੱਲ, ਹੌਬੀ ਧਾਲੀਵਾਲ, ਆਸ਼ੀਸ ਦੁੱਗਲ, ਕੁੱਲ ਸਿੱਧੂ, ਯਾਦ ਗਰੇਵਾਲ, ਸੋਨਪ੍ਰੀਤ ਜਵੰਦਾ ਅਤੇ ਮੁਕੇਸ਼ ਤਿਵਾੜੀ ਆਦਿ ਅਹਿਮ ਭੂਮਿਕਾ 'ਚ ਹਨ।

ਦੱਸਣਯੋਗ ਹੈ ਕਿ 'ਜੋਰਾ-ਦਿ ਸੈਕਿੰਡ ਚੈਪਟਰ' ਫਿਲਮ ਦਾ ਸੰਗੀਤ ਮਿਊਜ਼ਿਕ ਇੰਮਪਾਇਰ, ਸਨੀ ਬਾਵਰਾ ਤੇ ਇੰਦਰ ਬਾਵਰਾ ਨੇ ਦਿੱਤਾ ਹੈ। ਉੱਘੇ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ, ਲਾਭ ਹੀਰਾ ਤੇ ਸਿੰਗਾ ਨੇ ਪਲੇਅ ਬੈਕ ਗਾਇਆ ਹੈ। ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਮਨਦੀਪ ਸਿੰਘ ਸਿੱਧੂ, ਜੈਰੀ ਬਰਾੜ, ਬਿਮਲ ਚੋਪੜਾ ਅਤੇ ਅਮਰਿੰਦਰ ਸਿੰਘ ਰਾਜੂ ਵਲੋਂ ਪ੍ਰੋਡਿਊਸ ਕੀਤੀ ਗਈ ਹੈ।

Image may contain: 2 people, people standing and text

 'ਬਠਿੰਡੇ ਵਾਲੇ ਬਾਈ ਫਿਲਮਜ਼', 'ਲਾਊਡ ਰੋਰ ਫਿਲਮ' ਅਤੇ 'ਰਾਜ ਮੋਸ਼ਨ ਪਿਕਚਰਜ਼' ਦੇ ਬੈਨਰ ਹੇਠ ਬਣ ਰਹੀ ਫਿਲਮ 'ਜੋਰਾ-ਦਿ ਸੈਕਿੰਡ ਚੈਪਟਰ' ਨਾਲ ਕਰਨ ਜਾ ਰਹੇ ਹਨ, ਜੋ ਕਿ 6 ਮਾਰਚ ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News