ਬਠਿੰਡਾ ''ਚ ਹੋ ਰਹੀ ਫਿਲਮ ''ਨਿਸ਼ਾਨਾ'' ਦੀ ਸ਼ੂਟਿੰਗ, ਸਟਾਰ ਕਾਸਟ ਨੇ ਦੱਸੀਆਂ ਖਾਸ ਗੱਲਾਂ

3/9/2020 2:21:18 PM

ਜਲੰਧਰ (ਬਿਊਰੋ) — ਪੰਜਾਬੀ ਸਿਨੇਮਾਂ ਲਈ ਸੁਪਰਡੁਪਰ ਹਿੱਟ ਫਿਲਮਾਂ ਦੇ ਚੁੱਕੇ ਦਿੱਗਜ ਨਿਰਮਾਤਾ ਡੀ. ਪੀ ਸਿੰਘ ਅਰਸ਼ੀ ਹੁਣ ਨਵੀ ਪੰਜਾਬੀ ਫਿਲਮ 'ਨਿਸ਼ਾਨਾ' ਲੈ ਕੇ ਆ ਰਹੇ ਹਨ, ਜਿਸ ਦੀ ਸ਼ੂਟਿੰਗ ਜ਼ਿਲਾ ਬਠਿੰਡਾ ਦੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਚੱਲ ਰਹੀ ਹੈ। 'ਬਲੈਕੀਆ' ਜਿਹੀਆਂ ਸੁਪਰਹਿੱਟ ਫਿਲਮ ਦੇ ਚੁੱਕੇ ਸੁਖਮਿੰਦਰ ਧੰਜ਼ਲ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ। ਫਿਲਮ ਦੀ ਸਟਾਰ ਕਾਸਟ ਮੀਡੀਆਂ ਦੇ ਰੂ-ਬ-ਰੂ ਹੋਈ, ਜਿਨ੍ਹਾਂ ਨੇ ਫਿਲਮ ਸਬੰਧੀ ਜਾਣਕਾਰੀ ਦਿੱਤੀ। ਨਿਰਮਾਤਾ ਡੀ. ਪੀ ਸਿੰਘ ਅਰਸ਼ੀ, ਜੋ ਆਪਣੀ ਨਵੀਂ ਫਿਲਮ 'ਨਿਸ਼ਾਨਾ' ਦੁਆਰਾ ਇਕ ਵਾਰ ਫਿਰ ਪੰਜਾਬੀ ਸਿਨੇਮਾ ਖੇਤਰ 'ਚ ਸ਼ਾਨਦਾਰ ਵਾਪਸੀ ਕਰਨ ਜਾ ਰਹੇ ਹਨ। ਅਰਸ਼ੀ ਪ੍ਰੋਡੋਕਸ਼ਨ ਹਾਊਸਜ਼ ਅਧੀਨ ਬਣ ਰਹੀ ਉਨ੍ਹਾਂ ਦੀ ਨਵੀਂ ਫਿਲਮ 'ਨਿਸ਼ਾਨਾ' ਇਕ ਬਹੁਤ ਹੀ ਭਾਵਨਾਤਮਕ ਕਹਾਣੀ ਦੁਆਲੇ ਬੁਣੀ ਗਈ ਹੈ, ਜਿਸ 'ਚ ਮਿਆਰੀ ਕਾਮੇਡੀ, ਪਰਿਵਾਰਿਕ ਡਰਾਮਾ ਅਤੇ ਰੋਮਾਂਸ ਦੇ ਪਿਆਰ, ਸਨੇਹ ਭਰੇ ਪੁੱਟ ਵੀ ਦਰਸ਼ਕਾਂ ਨੂੰ ਦੇਖਣ ਨੂੰ ਮਿਲਣਗੇ। ਫਿਲਮ 'ਚ ਕੁਲਵਿੰਦਰ ਬਿੱਲਾ, ਭਾਵਨਾ ਸ਼ਰਮਾ, ਤਨਰੋਜ਼ ਸਿੰਘ, ਸਾਨਵੀ ਧੀਮਾਨ, ਗੁੱਗੂ ਗਿੱਲ, ਰਾਣਾ ਜੰਗ ਬਹਾਦਰ, ਵਿਜੇ ਟੰਡਨ, ਮਲਕੀਤ ਰੌਣੀ, ਜਤਿੰਦਰ ਕੌਰ, ਅਨੀਤਾ ਮੀਤ, ਏਕਤਾ ਬੀ. ਪੀ ਸਿੰਘ, ਵਿਕਰਮਜੀਤ ਵਿਰਕ, ਅਰਸ਼ ਹੁੰਦਲ, ਰਾਜੀਵ ਮਹਿਰਾ, ਗੁਰਮੀਤ ਸਾਜ਼ਨ, ਰਵਿੰਦਰ ਮੰਡ, ਨਗਿੰਦਰ ਗੱਖੜ, ਰਾਮ ਅੋਜ਼ਲਾ, ਸ਼ਵਿੰਦਰ ਵਿੱਕੀ ਆਦਿ ਵਰਗੇ ਮੰਝੇ ਹੋਏ ਕਲਾਕਾਰ ਨਜ਼ਰ ਆਉਣਗੇ। ਪੰਜਾਬ ਦੇ ਮਾਲਵਾਈ ਸ਼ਹਿਰ ਬਠਿੰਡਾ, ਤਲਵੰਡੀ ਸਾਬੋ ਲਾਗਲੇ ਪਿੰਡਾਂ 'ਚ ਫਿਲਮਾਈ ਜਾ ਰਹੀ।

ਗੱਗੂ ਗਿੱਲ ਨੇ ਦੱਸਿਆ ਕਿ, ''ਇਹ ਪਹਿਲੀ ਫਿਲਮ ਹੈ, ਜੋ ਕਿ ਨਸ਼ਿਆ ਦੇ ਖਿਲਾਫ ਬਣਾਈ ਜਾ ਰਹੀ ਹੈ ਅਤੇ ਇਕ ਚੰਗਾ ਸੁਨੇਹਾ ਦੇਵੇਗੀ।'' ਕੁਲਵਿੰਦਰ ਬਿੱਲਾ ਜੋ ਪੁਲਸ ਇੰਸਪੈਕਟਰ ਦਾ ਰੋਲ ਨਿਭਾ ਰਹੇ ਹਨ ਅਨੁਸਾਰ ਫਿਲਮ 'ਚ ਸਾਊਂਡ ਦੇ ਐਕਸ਼ਨ ਡਾਇਰੈਕਟ ਫਿਲਮ 'ਚ ਐਕਸ਼ਨ ਕਰਵਾਉਣਗੇ ਤੇ ਬਾਕੀ ਫਿਲਮਾਂ ਨਾਲੋ ਵੱਖਰੀ ਹੋਵੇਗੀ, ਨਾਲ ਉਨ੍ਹਾਂ ਆਪਣਾ ਫਿਲਮ 'ਚ 'ਆਈ ਲਾਈਕ ਇੱਟ' ਮੇਰਾ ਖਾਸ ਡਾਇਲਾਗ ਹੋਵੇਗਾ। 'ਰੁਪਿੰਦਰ ਗਾਂਧੀ' 'ਚ ਅਦਾਕਾਰੀ ਕਰਨ ਤੋ ਬਾਅਦ ਸਾਨਵੀ ਧੀਮਾਨ ਵੀ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਰਹੀ ਹੈ, ਜਦੋ ਕਿ ਤਨਰੋਜ਼ ਸਿੰਘ ਆਪਣੀ ਪਹਿਲੀ ਫਿਲਮ ਰਾਹੀ ਦਰਸ਼ਕਾਂ ਦੀ ਕਚਿਹਰੀ 'ਚ ਹਾਜ਼ਰੀ ਲਗਵਾ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News