ਪਾਕਿਸਤਾਨ ''ਤੇ ਬਾਲੀਵੁੱਡ ਦੀ ਏਅਰਸਟ੍ਰਾਈਕ, ਭੰਸਾਲੀ ਬਣਾਉਣਗੇ ''2019 ਬਾਲਾਕੋਟ ਏਅਰਸਟ੍ਰਾਈਕ''

12/14/2019 9:51:43 AM

ਨਵੀਂ ਦਿੱਲੀ (ਬਿਊਰੋ) : ਸਾਲ 2019 'ਚ 'ਉਰੀ-ਦਿ ਸਰਜੀਕਲ ਸਟ੍ਰਾਈਕ' ਨੇ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ। ਆਦਿੱਤਿਆ ਧਰ ਨਿਰਦੇਸ਼ਿਤ ਫਿਲਮ ਇਸ ਸਾਲ ਦੀ ਸਭ ਤੋਂ ਕਾਮਯਾਬ ਫਿਲਮਾਂ 'ਚ ਸ਼ਾਮਲ ਹੈ। ਹੁਣ ਬਾਲਾਕੋਟ ਏਅਰ ਸਟ੍ਰਾਈਕ ਦੀ ਕਹਾਣੀ ਨੂੰ ਪਰਦੇ 'ਤੇ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਇਸ ਫਿਲਮ 'ਚ ਸੰਜੇ ਲੀਲਾ ਭੰਸਾਲੀ ਸਹਿ ਨਿਰਮਾਤਾ ਦੀ ਭੂਮਿਕਾ 'ਚ ਹੋਣਗੇ, ਜਦਕਿ ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਕਪੂਰ ਦੇ ਹਵਾਲੇ ਕੀਤਾ ਗਿਆ ਹੈ।

 

 
 
 
 
 
 
 
 
 
 
 
 
 
 

A story that celebrates the accomplishments of The Indian Air Force🇮🇳‬ ‪#2019BalakotStrike ‬ @indianairforce #SanjayLeelaBhansali @bhushankumar @gattukapoor #MahaveerJain @pragyakapoor_ @tseries.official @gitspictures @sundialentertainment @prernahitler

A post shared by Bhansali Productions (@bhansaliproductions) on Dec 12, 2019 at 9:32pm PST

ਭੰਸਾਲੀ ਪ੍ਰੋਡਕਸ਼ਨ ਦੇ ਟਵਿਟਰ ਹੈਂਡਲ ਤੋਂ ਇਹ ਖਬਰ ਬ੍ਰੇਕ ਕੀਤੀ ਗਈ ਹੈ। ਟਵੀਟ 'ਚ ਦਿੱਤੀ ਗਈ ਜਾਣਕਾਰੀ ਅਨੁਸਾਰ, ਫਿਲਮ ਦਾ ਟਾਈਟਲ '2019 ਬਾਲਾਕੋਟ ਏਅਰਸਟ੍ਰਾਈਕ' ਗਿਆ ਹੈ। ਫਿਲਮ ਦੇ ਨਿਰਮਾਤਾਵਾਂ 'ਚ ਭੰਸਾਲੀ ਤੋਂ ਇਲਾਵਾ ਭੂਸ਼ਣ ਕੁਮਾਰ, ਮਹਾਵੀਰ ਜੈਨ ਤੇ ਪ੍ਰਜਾ ਕਪੂਰ ਦੇ ਨਾਂ ਹਨ। ਕਿਹਾ ਗਿਆ ਹੈ ਕਿ ਇਕ ਅਜਿਹੀ ਕਹਾਣੀ, ਜੋ ਦੇਸ਼ ਦੇ ਸਪੂਤਾਂ ਤੇ ਉਨ੍ਹਾਂ ਦੀ ਕਦੇ ਨਾ ਮਿਟਣ ਵਾਲੇ ਜਜ਼ਬੇ ਨੂੰ ਸਲਾਮ ਕਰਦੀ ਹੈ। ਫਿਲਮ ਭਾਰਤੀ ਹਵਾਈ ਫੌਜ ਦੀਆਂ ਉਪਲਬਧੀਆਂ ਨੂੰ ਦਰਸ਼ਕਾਂ ਦੇ ਰੂ-ਬ-ਰੂ ਕਰਵਾਏਗੀ।

 

ਦੱਸਣਯੋਗ ਹੈ ਕਿ ਟ੍ਰੇਡ ਏਨਾਲਿਸਟ ਤਰੁਣ ਆਦਰਸ਼ ਨੇ ਟਵੀਟ ਕੀਤਾ ਕੀ ਸੰਜੇ ਲੀਲਾ ਭੰਸਾਲੀ, ਭੂਸ਼ਣ ਕੁਮਾਰ, ਮਹਾਵੀਰ ਜੈਨ ਅਤੇ ਪ੍ਰਗਿਆ ਕਪੂਰ 2019 'ਚ ਹੋਈ 'ਬਾਲਾਕੋਟ ਏਅਰ ਸਟਰਾਈਕ' 'ਤੇ ਫਿਲਮ ਬਣਾਉਣਗੇ। ਫਿਲਮ ਨੂੰ ਡਾਇਰੈਕਟ ਨੈਸ਼ਨਲ ਐਵਾਰਡ ਵਿਨਰ ਅਭਿਸ਼ੇਕ ਕਪੂਰ ਕਰਨਗੇ। ਇਹ ਫਿਲਮ ਭਾਰਤ ਦੇ ਜਵਾਨਾਂ ਲਈ ਟ੍ਰਿਬਿਊਟ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News