B''Day Spl: ਫਿਲਮਾਂ ਤੋਂ ਪਹਿਲਾਂ ਹੋਟਲ ’ਚ ਗਾਉਂਦੀ ਸੀ ਊਸ਼ਾ ਉਥੁਫ

11/8/2019 12:17:08 PM

ਮੁੰਬਈ(ਬਿਊਰੋ)- ਬਾਲੀਵੁੱਡ ਦੀ ਗਾਇਕਾ ਊਸ਼ਾ ਉਥੁਫ ਜੋ ਆਪਣੀ ਗਾਇਕੀ ਦੇ ਅਨੋਖੇ ਅੰਦਾਜ਼ ਲਈ ਜਾਣੀ ਜਾਂਦੀ ਹੈ। ਊਸ਼ਾ ਉਥੁਫ ਅੱਜ ਆਪਣਾ 72ਵਾਂ ਜਨਮਦਿਨ ਮਨਾ ਰਹੀ ਹੈ । ਅੱਜ ਉਨ੍ਹਾਂ ਦੇ ਜਨਮਦਿਨ ‘ਤੇ ਤੁਹਾਨੂੰ ਅਸੀਂ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ ਬਾਰੇ ਦੱਸਾਂਗੇ । ਜੀ ਹਾਂ ਊਸ਼ਾ ਉਥੁਫ ਦਾ ਜਨਮ ਉਸ ਸਮੇਂ ਹੋਇਆ ਸੀ ਜਦੋਂ ਸਾਡੇ ਮੁਲਕ ਨੂੰ ਆਜ਼ਾਦੀ ਮਿਲੀ ਸੀ। ਮਦਰਾਸ ‘ਚ ਜਨਮੀ ਊਸ਼ਾ ਨੇ 20 ਸਾਲ ਦੀ ਉਮਰ ‘ਚ ਗਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਨ੍ਹਾਂ ਨੇ ਉਦੋਂ ਤੋਂ ਹੀ ਸਾੜ੍ਹੀ ਪਾ ਕੇ ਮਾਊਂਟ ਰੋਡ ਸਥਿਤ ਇਕ ਛੋਟੇ ਜਿਹੇ ਨਾਈਟ ਕਲੱਬ ‘ਚ ਗਾਉਣਾ ਸ਼ੁਰੂ ਕੀਤਾ ਸੀ ।
PunjabKesari
ਹੋਟਲ ਮਾਲਕ ਨੂੰ ਊਸ਼ਾ ਦੀ ਆਵਾਜ਼ ਵਧੀਆ ਲੱਗੀ ਅਤੇ ਉਨ੍ਹਾਂ ਨੇ ਊਸ਼ਾ ਨੂੰ ਇੱਕ ਹਫਤਾ ਰੁਕਣ ਲਈ ਆਖਿਆ। ਇੱਥੋਂ ਹੀ ਉਨ੍ਹਾਂ ਦੀ ਗਾਇਕੀ ਦੀ ਸ਼ੁਰੂਆਤ ਹੋਈ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਅਤੇ ਕਲਕੱਤਾ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਹੋਟਲ ‘ਓਬਰਾਏ’ ‘ਚ ਗਾਉਣ ਦਾ ਮੌਕਾ ਮਿਲਿਆ ।
PunjabKesari
ਦੱਸਿਆ ਜਾਂਦਾ ਹੈ ਕਿ ਉੱਥੇ ਹੀ ਉਨ੍ਹਾਂ ਦੀ ਮੁਲਾਕਾਤ ਸ਼ਸ਼ੀ ਕਪੂਰ ਨਾਲ ਹੋਈ ਅਤੇ ਉਨ੍ਹਾਂ ਨੇ ਫ਼ਿਲਮਾਂ ‘ਚ ਗਾਉਣ ਦਾ ਮੌਕਾ ਦਿੱਤਾ । ਊਸ਼ਾ ਨੇ 1970 ‘ਚ ਆਈ ‘ਬਾਂਬੇ ਟਾਕੀਜ਼’ ‘ਚ ਫਿਲਮ ‘ਚ ਇੱਕ ਅੰਗਰੇਜ਼ੀ ਗੀਤ ਗਾਇਆ ਅਤੇ ਫਿਰ ‘ਹਰੇ ਰਾਮਾ ਹਰੇ ਕ੍ਰਿਸ਼ਨਾ’ ਫਿਲਮ ਲਈ ਗਾਇਆ ।ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਪੰਜਾਬੀ ਗੀਤ ਵੀ ਗਾਏ ਜਿਸ ‘ਚ ਸਭ ਤੋਂ ਮਸ਼ਹੂਰ ਪੰਜਾਬੀ ਗੀਤ ‘ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ’ ਅੱਜ ਵੀ ਹਰ ਕਿਸੇ ਦੀ ਜ਼ੁਬਾਨ ‘ਤੇ ਚੜਿਆ ਹੋਇਆ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News