ਉੱਤਰ ਰਾਮਾਇਣ : ਲਵ-ਕੁਸ਼ ਨੇ ਸ਼੍ਰੀਰਾਮ ਨੂੰ ਸੁਣਾਈ 'ਰਾਮ ਕਥਾ',ਦੇਖ ਭਾਵੁਕ ਹੋ ਗਏ ਲੋਕ

5/2/2020 4:45:41 PM

ਜਲੰਧਰ (ਵੈੱਬ ਡੈਸਕ) : ਦੂਰਦਰਸ਼ਨ 'ਤੇ 'ਉੱਤਰ ਰਾਮਾਇਣ' ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ। ਹੁਣ ਤੱਕ ਤੁਸੀਂ ਦੇਖਿਆ ਲਵ ਅਤੇ ਕੁਸ਼ ਅਯੋਧਿਆ ਦੀ ਪੂਰੀ ਸੈਨਾ ਨੂੰ ਹਰਾ ਦਿੰਦੇ ਹਨ, ਜਿਸ ਤੋਂ ਬਾਅਦ ਖੁਦ ਸ਼੍ਰੀਰਾਮ ਨੂੰ ਯੁੱਧ ਲਈ ਆਉਣਾ ਪੈਂਦਾ ਹੈ। ਹਾਲਾਂਕਿ ਵਾਲਮੀਕੀ ਰਿਸ਼ੀ ਦੇ ਆਉਣ ਤੋਂ ਬਾਅਦ ਯੁੱਧ ਨਹੀਂ ਹੁੰਦਾ। ਲਵ ਕੁਸ਼ ਸ਼੍ਰੀਰਾਮ ਨਾਲ ਮਾਤਾ ਸੀਤਾ ਨੂੰ ਤਿਆਗ ਕਰਨ ਦੀ ਵਜ੍ਹਾ ਪੁੱਛਦੇ ਹਨ, ਜਿਸ 'ਤੇ ਸ਼੍ਰੀਰਾਮ ਆਖਦੇ ਹਨ ਰਾਜਧਰਮ ਦੀ ਵਜ੍ਹਾ ਨਾਲ ਉਸਨੂੰ ਇਨ੍ਹਾਂ ਕਠੋਰ ਕਦਮ ਉਠਾਉਣਾ ਪਿਆ। ਇਸ ਤੋਂ ਬਾਅਦ ਲਵ ਕੁਸ਼ ਅਯੋਧਿਆ ਆ ਕੇ ਪੂਰੀ ਪ੍ਰਜਾ ਦੇ ਸਾਹਮਣੇ ਰਾਮ ਕਥਾ ਸੁਣਾਉਂਦੇ ਹਨ। ਸ਼੍ਰੀਰਾਮ ਦੇ ਸਾਹਮਣੇ ਹੀ ਰਾਮ ਕਥਾ ਸੁਣਾਉਣ ਵਾਲੇ ਲਵ ਕੁਸ਼ ਨੂੰ ਦੇਖ ਫੈਨਜ਼ ਭਾਵੁਕ ਹੋ ਗਏ। ਭਗਵਾਨ ਰਾਮ ਦਾ ਆਪਣੇ ਬੇਟਿਆਂ ਨਾਲ ਮਿਲਣ ਦੇਖ ਸਭ ਦੀਆਂ ਅੱਖਾਂ ਭਰ ਆਈਆਂ।

 ਦੱਸ ਦੇਈਏ ਕਿ ਦੇਸ਼ਭਰ ਵਿਚ 'ਲੌਕ ਡਾਊਨ' ਦੇ ਚਲਦਿਆਂ ਦੂਰਦਰਸ਼ਨ ਨੇ 'ਰਾਮਾਇਣ' ਦਾ ਮੁੜ ਪ੍ਰਸਾਰਣ ਕੀਤਾ। 'ਰਾਮਾਇਣ' ਦੇ ਮੁੜ ਪ੍ਰਸਾਰਣ ਨੂੰ ਵੀ ਲੋਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ। ਇਸ ਗੱਲ ਦਾ ਪਤਾ 'ਰਾਮਾਇਣ' ਦੀ ਟੀ. ਆਰ. ਪੀ. ਤੋਂ ਪਤਾ ਲੱਗਦਾ ਹੈ। 'ਰਾਮਾਇਣ' ਦੇ ਮੁੜ ਪ੍ਰਸਾਰਣ ਨੇ ਇਕ ਵਾਰ ਫਿਰ ਦੂਰਦਰਸ਼ਨ ਨੂੰ ਮੁਕਾਬਲੇ ਵਿਚ ਖੜ੍ਹਾ ਕਰ ਦਿੱਤਾ ਹੈ। ਹਾਲ ਹੀ ਵਿਚ 'ਰਾਮਾਇਣ' ਨੇ ਇਕ ਵਿਸ਼ਵ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ। ਇਸ ਗੱਲ ਦੀ ਜਾਣਕਾਰੀ ਖੁਦ ਡੀ.ਡੀ. ਨੈਸ਼ਨਲ ਨੇ ਟਵੀਟ ਰਾਹੀਂ ਦਿੱਤੀ ਹੈ। ਡੀ.ਡੀ. ਨੈਸ਼ਨਲ ਨੇ ਟਵੀਟ ਕਰਦੇ ਹੋਏ ਲਿਖਿਆ, ''ਰਾਮਾਇਣ ਦੁਨੀਆ ਭਰ ਵਿਚ ਦੇਖੇ ਜਾਣ ਵਾਲੇ ਸੀਰੀਅਲ ਦੇ ਰੂਪ ਵਿਚ ਵਰਲਡ ਰਿਕਾਰਡ ਬਣਾ ਲਿਆ ਹੈ।'' ਡੀ.ਡੀ. ਨੈਸ਼ਨਲ ਨੇ ਟਵੀਟ ਦੇ ਇਸ ਟਵੀਟ ਵਿਚ ਲਿਖਿਆ ਗਿਆ ਹੈ, ''ਰਾਮਾਇਣ ਦੇ ਮੁੜ ਪ੍ਰਸਾਰਣ ਨੇ ਦੁਨੀਆ ਭਰ ਵਿਚ ਦਰਸ਼ਕਾਂ ਦਾ ਰਿਕਾਰਡ ਤੋੜ ਦਿੱਤਾ ਹੈ ਅਤੇ ਇਹ 16 ਅਪ੍ਰੈਲ ਨੂੰ 7.7 ਕਰੋੜ ਦਰਸ਼ਕਾਂ ਦੀ ਸੰਖਿਆ ਨਾਲ ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲਾ ਮਨੋਰੰਜਨ ਸ਼ੋਅ ਬਣ ਗਿਆ ਹੈ।
ਦੱਸਣਯੋਗ ਹੈ ਕਿ 1 ਅਪ੍ਰੈਲ ਤੋਂ ਦੂਰਦਰਸ਼ਨ 'ਤੇ ਗੋਲਡਨ ਪੀਰੀਅਡ ਪਰਤਿਆ ਸੀ ਕਿਉਂਕਿ 1 ਅਪ੍ਰੈਲ ਤੋਂ ਹੀ 'Chanakya', 'Upnishad Ganga', 'Shaktimaan', 'Shriman Shrimati' ਵਰਗੇ ਸੀਰੀਅਲ ਫਿਰ ਤੋਂ ਸ਼ੁਰੂ ਕੀਤੇ ਗਏ ਸਨ। ਦੇਸ਼ ਵਿਚ 'ਕੋਰੋਨਾ ਵਾਇਰਸ' ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਲੌਕ ਡਾਊਨ' ਦਾ ਐਲਾਨ ਕੀਤਾ ਸੀ। ਇਸ ਕਾਰਨ ਸਭ ਕੁਝ ਬੰਦ ਹੈ ਅਤੇ ਸੀਰੀਅਲ ਦੀ ਸ਼ੂਟਿੰਗ ਬੰਦ ਹੋਣ ਕਰਕੇ ਲੋਕਾਂ ਨੂੰ ਪੁਰਾਣੇ ਐਪੀਸੋਡ ਨੂੰ ਟੈਲੀਕਾਸਟ ਕੀਤਾ ਜਾ ਸਕਦਾ ਹੈ ਪਰ ਇਨ੍ਹਾਂ ਐਪੀਸੋਡਸ ਦੀ ਬਜਾਏ ਲੋਕ ਦੂਰਦਰਸ਼ਨ 'ਤੇ ਸ਼ੁਰੂ ਹੋਏ 'Ramayan', 'Mahabharat', 'Circus' ਵਰਗੇ ਸੀਰੀਅਲ ਨੂੰ ਬਹੁਤ ਚਾਅ ਨਾਲ ਦੇਖਿਆ ਜਾ ਰਿਹਾ ਹੈ।   
  



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News